ਦੇਸ਼ ਦਾ ਘਾਗ ਸਿਆਸਤਦਾਨ

0

ਦੇਸ਼ ਦਾ ਘਾਗ ਸਿਆਸਤਦਾਨ

ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ਪਰ ਆਪਣੀ ਸਿਆਸੀ ਜ਼ਿੰਦਗੀ ਦੀ ਇੱਕ ਅਮਿੱਟ ਛਾਪ ਛੱਡ ਗਏ ਹਨ ਜੋ ਅੱਜ ਦੇ ਸਿਆਸਤਦਾਨਾਂ ਲਈ ਇੱਕ ਪ੍ਰੇਰਨਾ ਵੀ ਹੈ ਤੇ ਚੁਣੌਤੀ ਵੀ ਕਦੇ ਜਿਸ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ, ਉਸੇ ਪਾਰਟੀ ‘ਚ ਉਨ੍ਹਾਂ ਨੇ ਆਪਣੀ ਏਨੀ ਥਾਂ ਬਣਾ ਲਈ ਕਿ ਪਾਰਟੀ ਨੇ ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਰਾਸ਼ਟਰਪਤੀ ‘ਤੇ ਸੁਸ਼ੋਭਿਤ ਕਰ ਦਿੱਤਾ ਪਾਰਟੀ ‘ਚ ਸੱਚ ਤੇ ਅਣਖ ਨਾਲ ਕੰਮ ਕਰਨ ਦੀ ਜੁਅੱਰਤ ਕਰਨ ਵਾਲੇ ਪ੍ਰਣਬ ਵਰਗੇ ਆਗੂ ਅੱਜ ਬਹੁਤ ਵਿਰਲੇ ਹਨ ਉਨ੍ਹਾਂ ਨੂੰ ਅਹੁਦੇ ਥਾਲੀ ‘ਚ ਪਰੋਸ ਕੇ ਜਾਂ ਰਿਆਇਤ ਨਾਲ ਜਾਂ ਚਮਚਾਗਿਰੀ ਨਾਲ ਨਹੀਂ ਮਿਲੇ ਸਗੋਂ ਆਪਣੀ ਵਿਚਾਰਧਾਰਾ ਦੀ ਪੁਖ਼ਤਗੀ  ਮਿਹਨਤ ਤੇ ਦ੍ਰਿੜਤਾ ਨਾਲ ਮਿਲੇ ਸਨ ਪਾਰਟੀ ‘ਚ ਅੰਦਰੂਨੀ ਲੋਕਤੰਤਰ ਤੇ ਅਸੂਲਾਂ ਨੂੰ ਮੁੱਖ ਰੱਖਣ ਵਾਲੇ ਇਸ ਦੁਮਾਲੜੇ ਆਗੂ ਨੇ ਪਾਰਟੀ ਨੂੰ ਜਨਤਾ ਦੀ ਅਮਾਨਤ ਮੰਨਿਆ

ਉਹ ਕਿਸੇ ਸਿਆਸੀ ਘਰਾਣੇ ਨਾਲ ਸਬੰਧਿਤ ਨਹੀਂ  ਸਨ ਸਗੋਂ ਆਮ ਆਦਮੀ ਦੇ ਤੌਰ ‘ਤੇ ਸਮਾਜ ਨਾਲ ਜੁੜ ਕੇ ਸਮਾਜ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਸਿਆਸੀ ਮੈਦਾਨ ‘ਚ ਨਿੱਤਰੇ ਸਨ ਕਲਰਕ ਤੇ ਅਧਿਆਪਕ ਰਹਿ ਚੁੱਕੇ ਇਸ ਆਗੂ ਨੂੰ ਆਮ ਜਨਤਾ ਦੀਆਂ ਜ਼ਰੂਰਤਾਂ ਤੋਂ ਲੈ ਕੇ ਦੇਸ਼ ਦੇ ਵੱਡੇ ਮਸਲਿਆਂ ਤੱਕ ਦੀ ਡੂੰਘੀ ਜਾਣਕਾਰੀ ਤੇ ਅਨੁਭਵ ਸੀ ਸਹਿਣਸ਼ੀਲਤਾ ਤੇ ਸੰਵਾਦ ਦੀ ਮਿਸਾਲ ਵੀ ਪ੍ਰਣਬ ਮੁਖਰਜੀ ਦੀ ਅਜਿਹੀ ਖਾਸੀਅਤ ਸੀ

ਜੋ ਉਹਨਾਂ ਨੂੰ ਨੇਤਾਵਾਂ ਦੀ ਭੀੜ ਤੇ ਹਲਕੀ ਸਿਆਸਤ ਕਰਨ ਵਾਲਿਆਂ ਤੋਂ ਨਿਖੇੜਦੀ ਸੀ ਉਹ ਬੁੱਧ ਵਿਵੇਕ ਦੇ ਮਾਲਕ ਤੇ ਭਾਈਚਾਰਕ ਸਾਂਝ ਦੇ ਧਨੀ ਸਨ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਵਰਗੇ ਕਾਂਗਰਸ ਦੇ ਕੱਟੜ ਵਿਰੋਧੀ ਸੰਗਠਨ ਦੇ ਸਥਾਪਨਾ ਸਮਾਰੋਹ ‘ਚ ਜਾ ਕੇ ਉਹ ਆਰਐਸਐਸ, ਭਾਜਪਾ ਤੇ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ ਅਸਲੀ ਰਾਸ਼ਟਰਵਾਦ ਤੇ ਦੇਸ਼ ਭਗਤੀ ਦਾ ਪਾਠ ਪੜ੍ਹਾ ਆਏ

ਜਿਸ ਮਾਹੌਲ ‘ਚ ਵਿਰੋਧੀ ਸੰਗਠਨ ਨੂੰ ਦੂਰੋਂ ਹੀ ਨਮਸਤੇ ਕੀਤੀ ਜਾਂਦੀ ਹੈ ਉੱਥੇ ਉਸ ਸੰਗਠਨ ਦੇ ਪ੍ਰੋਗਰਾਮ ‘ਚ ਮੁੱਖ ਮਹਿਮਾਨ ਬਣਨਾ ਤੇ ਆਪਣੇ ਵਿਚਾਰਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਢੰਗ ਹਰ ਸਥਿਤੀ ‘ਚ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਂਦਾ ਸੀ ਪਾਰਟੀਆਂ ਦੇ ਹਿੱਤ ਆਪਣੀ ਥਾਂ ਹੁੰਦੇ ਹਨ, ਪਰ ਕਿਸੇ ਆਗੂ ਦੀ ਹਰਮਨਪਿਆਰਤਾ ਪਾਰਟੀ ਤੋਂ ਅੱਗੇ ਵਧਣੀ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਦਾ ਆਧਾਰ ਵੀ ਬਣਦੀ ਹੈ ਜੇਕਰ ਸਿਆਸੀ ਆਗੂ ਪ੍ਰਣਬ ਦੇ ਰਾਹਾਂ ‘ਤੇ ਚੱਲ ਪੈਣ ਤਾਂ ਰਾਜਨੀਤੀ ‘ਜਿਸ ਨੂੰ ਜ਼ਰੂਰੀ ਬੁਰਾਈ’ ਵਰਗੇ ਅਪਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ, ਆਪਣੇ-ਆਪ ਦੇਸ਼ ਭਗਤੀ ਤੇ ਦੇਸ਼ ਸੇਵਾ ਦਾ ਰੂਪ ਧਾਰਨ ਕਰ ਸਕਦੀ ਹੈ ਬਿਨਾਂ ਸ਼ੱਕ ਪ੍ਰਣਬ ਮੁਖ਼ਰਜੀ ਰਾਸ਼ਟਰਵਾਦ ਦੇ ਅਸਲੀ ਭੇਤ ਨੂੰ ਜਾਣਨ ਵਾਲੇ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.