ਰੌਂਤਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਪਿੰਡ ਵਿਚ ਸੋਗ ਦੀ ਲਹਿਰ

Death young Man In Canada

ਰੌਂਤਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਪਿੰਡ ਵਿਚ ਸੋਗ ਦੀ ਲਹਿਰ

(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਰੋਜ਼ੀ ਰੋਟੀ ਲਈ ਕੈਨੇਡਾ ਗਏ ਪਿੰਡ ਰੌਂਤਾ ਦੇ ਕਰਤਾਰ ਸਿੰਘ ਜਥੇਦਾਰ ਦੇ ਪੋਤਰੇ ਸੁਖਮੰਦਰ ਸਿੰਘ ਉਰਫ਼ ਮਿੰਦਾ 37 ਸਾਲ ਦੀ ਕੈਨੇਡਾ ਦੇ ਵੈਨਕੂਵਰ ਇਲਾਕੇ ’ਚ ਟਰੇਲਰ ਨੂੰ ਅੱਗ ਲੱਗਣ ਕਾਰਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। (Death young Man In Canada)

ਮ੍ਰਿਤਕ ਸੁਖਮੰਦਰ ਸਿੰਘ ਉਰਫ਼ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ ਲੇਖਾਕਾਰ ਮਾਰਕੀਟ ਕਮੇਟੀ ਨੇ ਦੱਸਿਆ ਕਿ ਮਿੰਦਾ ਟਰੇਲਰ ਹੋਮ ’ਚ ਰਹਿੰਦਾ ਸੀ। ਉਸ ਵਿਚ ਗੈਸ ਲੀਕ ਹੋਣ ਨਾਲ ਅੱਗ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 25 ਸਾਲ ਪਹਿਲਾਂ ਕੈਨੇਡਾ ਗਿਆ 37 ਸਾਲਾ ਸੁਖਮੰਦਰ ਸਿੰਘ ਮਿੰਦਾ ਦੇ ਮਾਪੇ ਕੈਨੇਡਾ ’ਚ ਰਹਿੰਦੇ ਹਨ।

ਇਹ ਵੀ ਪੜ੍ਹੋ : ਤਰਨਤਾਰਨ ’ਚ ਦੋ ਨੌਜਵਾਨਾਂ ਦਾ ਤੇਜ਼ ਤਰਾਰ ਹਥਿਆਰਾਂ ਨਾਲ ਕਤਲ

ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਰੌਂਤਾ ’ਚ ਸੋਗ ਪਸਰ ਗਿਆ। ਪੀੜਤ ਪਰਿਵਾਰ ਨਾਲ ਹਮਦਰਦੀ ਕਰਦਿਆਂ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਮੋਗਾ, ਸੁਖਜੀਵਨ ਸਿੰਘ ਢਿੱਲੋਂ, ਰਾਜਵਿੰਦਰ ਰੌਂਤਾ, ਸੀਰਾ ਪ੍ਰਧਾਨ, ਛਿੰਦਾ ਕਾਜਲ ਅਤੇ ਕਾਲ਼ਾ ਪੰਡਿਤ ਆਦਿ ਸਮੇਤ ਪਿੰਡ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਦਾ ਸਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ