Breaking News

ਜਾਤੀ ਹਿੰਸਾ ਕਾਰਨ ਮਹਾਰਾਸ਼ਟਰ ‘ਚ ਤਣਾਅ ਦਾ ਮਾਹੌਲ

Death, Youth, Violence, Maharashtra, Koregaon Bhima War

ਵਰ੍ਹੇਗੰਢ ਦੇ ਜਸ਼ਨ ਦੌਰਾਨ ਹੋਈ ਹਿੰਸਾ ‘ਚ ਇੱਕ ਨੌਜਵਾਨ ਦੀ ਮੌਤ

ਏਜੰਸੀ
ਪੂਣੇ, 2 ਜਨਵਰੀ।
ਸਥਾਨਕ ਸ਼ਹਿਰ ਵਿੱਚ 200 ਸਾਲ ਪਹਿਲਾਂ ਅੰਗਰੇਜਾਂ ਨੇ  ਜਨਵਰੀ ਵਾਲੇ ਦਿਨ ਜੋ ਲੜਾਈ ਜਿੱਤੀ ਸੀ, ਉਸ ਦਾ ਜਸ਼ਨ ਪੂਰੇ ਸ਼ਹਿਰ ਵਿੱਚ ਮਨਾਇਆ ਗਿਆ। ਇਸ ਦੌਰਾਨ ਸਮਾਰੋਹ ਵਿੱਚ ਮੌਜ਼ੂਦ ਦੋ  ਧੜਿਆਂ ਵਿੱਚਕਾਰ ਹੋਈ ਲੜਾਈ ਹੋ ਗਈ। ਲੜਾਈ ਵਿੱਚ ਇੱਕ ਜਣੇ ਦੀ ਜਾਨ ਚਲੀ ਗਈ। ਦੋਵੇਂ ਧੜੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਿਤ ਹਨ। ਹਿੰਸਾ ਦੌਰਾਨ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸੋਮਵਾਰ ਸ਼ਹਿਰ ਵਿੱਚ ਕੋਰੇਗਾਂਵ ਭੀਮਾ ਦੀ ਲੜਾਈ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਸਨ। ਇਸ ਲੜਾਈ ਵਿੱਚ 1 ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਫੌਜ ਨੇ ਪੇਸ਼ਵਾ ਬਾਜੀਰਾਓ ਦੀ ਫੌਜ ਨੂੰ ਹਰਾਇਆ ਸੀ। ਇਸ ਲੜਾਈ ਵਿੱਚ ਕੁਝ ਗਿਣਤੀ ਵਿੱਚ ਦਲਿਤ ਵੀ ਅੰਗਰੇਜ਼ਾਂ ਵੱਲੋਂ ਲੜੇ ਸਨ। ਜਿੱਤ ਤੋਂ ਬਾਅਦ ਅੰਗਰੇਜ਼ਾਂ ਨੇ ਕੋਰੇਗਾਂਵ ਭੀਮਾ ਵਿੱਚ ਯਾਦਗਾਰ ਵਜੋਂ ਯਾਦਗਾਰੀ ਬਣਵਾਈ ਸੀ।

ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਦਲਿਤ ਭਾਈਚਾਰੇ ਦੇ ਲੋਕ ਹਰ ਸਾਲ ਸ਼ਹਿਰ ਵਿੱਚ ਇਕੱਠੇ ਹੁੰਦੇ ਹਨ ਅਤੇ ਇਸ ਯਾਦਗਾਰ ਤੱਕ ਮਾਰਚ ਕਰਦੇ ਹਨ। ਪਰ ਇਸ ਵਾਰ ਜਸ਼ਨ ਹਿੰਸਕ ਹੋ ਗਿਆ ਅਤੇ ਦੋ ਧੜਿਆਂ ਵਿੱਚ ਹੋਈ ਲੜਾਈ ਵਿੱਚ ਕਈ ਕੱਡੀਆਂ ਨੂੰ ਅੱਗ ਲਾ ਦਿੱਤੀ ਗਈ, ਜਦੋਂਕਿ ਇੱਕ ਵਿਅਕਤੀ ਦੀ ਮੌਤ ਹੋ ਗਈ।

ਇਹ ਜਾਤੀ ਹਿੰਸਾ ਦੀ ਅੱਗ ਪੂਣੇ ਤੋਂ ਇਲਾਵਾ ਪੂਰੇ ਮਹਾਰਾਸ਼ਟਰ ਵਿੱਚ ਫੈਲ ਗਈ।  ਇਸ ਦੌਰਾਨ ਮੁੰਬਈ ਦੇ ਕੁਰਲਾ, ਮੁਲੁੰਡ, ਚੇਂਬੂਰ ਅਤੇ ਠਾਣੇ ਵਿੱਚ ਸਰਕਾਰੀ ਬੱਸਾਂ ‘ਤੇ ਪਥਰਾਅ ਅਤੇ ਰਸਤਾ ਜਾਮ ਕਰਨ ਦੀਆਂ ਖ਼ਬਰਾਂ ਆਈਆਂ ਹਨ। ਕਈ ਇਲਾਕਿਆਂ ਵਿੱਚ ਸਥਿਤੀ ਤਣਾਅਪੂਰਨ ਹੈ। ਚੈਂਬੂਰ ਵਿੱਚ ਐਂਬੂਲੈਂਸ ਦੀ ਭੰਨਤੋੜ ਕੀਤੀ ਗਈ।

ਉੱਧਰ, ਕੁਰਲੀ ਗੇਵੰਡੀ ਦਰਮਿਆਨ ਰੇਲ ਆਵਾਜਾਈ ਵੀ ਰੋਕ ਦਿੱਤੀ ਗਈ। ਅਹਿਮਦਾਨਗਰ, ਅਕੋਲਾ, ਔਰੰਗਾਬਾਦ, ਧੁਲੇ, ਪਰਭਾਦੀ ਵਿੱਚ ਵੀ ਝਗੜਾ ਹੋਇਆ ਹੈ। ਨਵੀਂ ਮੁੰਬਈ ਨੂੰ ਜੋੜਨ ਵਾਲੀ ਹਾਰਬਲ ਲਾਈਨ ਚੈਂਬੂਰ ਵਿੱਚ ਠੱਪ ਹੈ। ਘਾਟਕੋਪਰ ਵਿੱਚ ਈਸਟਰਨ ਐਕਸਪ੍ਰੈਸ ਵੇ ਨੂੰ ਜਾਮ ਕੀਤਾ ਗਿਆ ਹੈ।

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਰਾਜ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਕੋਰੇਗਾਂਵ ਹਿੰਸਾ ਮਾਮਲੇ ਵਿੱਚ ਨਿਆਂਇਕ ਜਾਂਚ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਜਾਵੇਗੀ। ਨਾਲ ਹੀ ਇਸ ਘਟਨਾ ‘ਚ ਹੋਏ ਜਾਨੀ ਨੁਕਸਾਨ ਦੀ ਸੀਆਈਡੀ ਜਾਂਚ ਵੀ ਕਰਵਾਈ ਜਾਵੇਗੀ। ਪੀੜਤ ਦੇ ਪਰਿਵਾਰ ਲਈ 10 ਲੱਖ ਰੁਪਏ ਮੁਆਵਜ਼ਾ ਵੀ ਦਿੱਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top