Breaking News

ਡਿੱਗੀ ‘ਚ ਡਿੱਗ ਕੇ ਬੱਚੇ ਦੀ ਮੌਤ

Death, Child, Falling, Water, Tank

ਸੱਚ ਕਹੂੰ ਨਿਊਜ਼
ਬਾਘਾਪੁਰਾਣਾ, 14 ਜਨਵਰੀ।
ਨੇੜਲੇ ਪਿੰਡ ਚੋਟੀਆਂ ਥੋਬਾ ‘ਚ ਇੱਕ ਮਜ਼ਦੂਰ ਪਰਿਵਾਰ ਦਾ ਬੱਚੇ ਦੀ ਪਾਣੀ ਵਾਲੀ ਡਿੱਗੀ ‘ਚ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਇਹ ਪ੍ਰਵਾਸੀ ਮਜ਼ਦੂਰ ਪਰਿਵਾਰ  ਇੱਟਾਂ ਦੇ ਭੱਠੇ ‘ਤੇ ਕੰਮ ਕਰਦਾ ਹੈ। ਮ੍ਰਿਤਕ ਬੱਚੇ ਦੀ ਪਛਾਣ ਅਰਜਨ ਸਿੰਘ (15) ਵਜੋਂ ਹੋਈ ਹੈ।

ਥਾਣਾ ਬਾਘਾਪੁਰਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਸੋਨੂੰ ਪੁੱਤਰ ਵੀਰਪਾਲ ਸੋਨੂੰ ਨੇ ਦੱਸਿਆ ਕਿ ਵੱਖ-ਵੱਖ ਪਰਿਵਾਰਾਂ ਦੇ 60-70 ਮੈਂਬਰ ਕਾਫੀ ਸਮੇਂ ਤੋਂ ਪਿੰਡ ਚੋਟੀਆਂ ਥੋਬਾ ‘ਚ ਸਥਿਤ ਇੱਟਾਂ ਵਾਲੇ ਭੱਠੇ ‘ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਰਹੇ ਹਨ।  ਉਸ ਅਨੁਸਾਰ ਜਦੋਂ ਉਸ ਦਾ ਛੋਟਾ ਭਰਾ ਅਰਜਨ ਸਿੰਘ ਘਰ ਨੇੜੇ ਬਣੀ ਪਾਣੀ ਵਾਲੀ ਡਿੱਗੀ ‘ਚੋਂ ਬਾਲਟੀ ਨਾਲ ਪਾਣੀ ਕੱਢਣ ਲੱਗਿਆ ਤਾਂ ਆਪਣਾ ਸੰਤੁਲਨ ਗੁਆ ਬੈਠਾ ਅਤੇ ਡਿੱਗੀ ‘ਚ ਡਿੱਗ ਪਿਆ।

ਕਾਫ਼ੀ ਦੇਰ ਤੱਕ ਜਦੋਂ ਉਹ ਵਾਪਸ ਘਰ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤਾ। ਭਾਲ ਦੌਰਾਨ ਦੇਖਿਆ ਕਿ ਉਸ ਦੀ ਲਾਸ਼ ਪਾਣੀ ‘ਚ ਤੈਰ ਰਹੀ ਹੈ। ਪਰਿਵਾਰ ਨੇ ਹੋਰ ਲੋਕਾਂ ਦੀ ਮੱਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਹਾਇਕ ਥਾਣੇਦਾਰ ਅਮਰਜੀਤ ਸਿੰਘ ਵੱਲੋਂ ਮ੍ਰਿਤਕ ਦੇ ਭਰਾ ਸੋਨੂੰ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top