ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ’ਚ ਪਹੁੰਚਾ ਕੇ ਕੀਤਾ ਮਾਨਵਤਾ ਭਲਾਈ ਦਾ ਕਾਰਜ

Pingala Ashram
ਸਮਾਣਾ : ਮੰਦਬੁੱਧੀ ਵਿਅਕਤੀ ਨੂੰ ਹਰੀ ਚੰਦ ਪਿੰਗਲਾ ਆਸ਼ਰਮ ਵਿਚ ਪਹੁੰਚਾਉਂਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ। ਤਸਵੀਰ: ਸੁਨੀਲ ਚਾਵਲਾ

ਅੱਜ ਦੇ ਸਮੇਂ ’ਚ ਜਿੱਥੇ ਭਰਾ ਭਰਾ ਦਾ ਨਹੀਂ , ਉਥੇ ਡੇਰਾ ਸ਼ਰਧਾਲੂ ਬੇਘਰ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ (Pingala Ashram) ’ਚ ਪਹੁੰਚਾ ਰਹੇ ਹਨ : ਡਾ. ਸ਼ਾਮ ਲਾਲ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਇੱਕ ਮੰਦਬੁੱਧੀ ਵਿਅਕਤੀ ਨੂੰ ਪਿੰਗਲਾ ਆਸ਼ਰਮ (Pingala Ashram) ਵਿਖੇ ਪਹੁੰਚਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ। ਇਸ ਮੌਕੇ 15 ਮੈਂਬਰ ਅਮਿਤ ਇੰਸਾਂ, ਵਿੱਕੀ ਇੰਸਾਂ ਤੇ ਗੁਰਚਰਨ ਇੰਸਾਂ ਨੇ ਦੱਸਿਆ ਕਿ ਘੱਗਾ ਰੋਡ ’ਤੇ ਸੜਕ ਦੇ ਵਿਚਕਾਰ ਮੈਲੇ ਕੁਚੈਲੇ ਕੱਪੜਿਆਂ ’ਚ ਇੱਕ ਵਿਅਕਤੀ ਖੜ੍ਹਾ ਸੀ, ਜੋ ਕਿ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਜਾਪਦਾ ਸੀ, ਜਦੋਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਨਾਂ ਜਵਾਬ ਦਿੰਦੇ ਅੱਗੇ ਨੂੰ ਚਲਾ ਜਾਂਦਾ, ਪਰ ਉਹ ਸੜਕ ਦੇ ਵਿਚਕਾਰ ਹੀ ਖੜ੍ਹਾ ਰਹਿੰਦਾ ਸੀ।

Pingala Ashram
ਸਮਾਣਾ : ਮੰਦਬੁੱਧੀ ਵਿਅਕਤੀ ਨੂੰ ਹਰੀ ਚੰਦ ਪਿੰਗਲਾ ਆਸ਼ਰਮ ਵਿਚ ਪਹੁੰਚਾਉਂਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ। ਤਸਵੀਰ: ਸੁਨੀਲ ਚਾਵਲਾ

ਉਨ੍ਹਾਂ ਨੇੜਲੇ ਲੋਕਾਂ ਦੀ ਮਦਦ ਨਾਲ ਆਪਣੀ ਦੁਕਾਨ ’ਤੇ ਲਿਆ ਕੇ ਮੰਦਬੁੱਧੀ ਨੂੰ ਚੰਗੀ ਤਰ੍ਹਾਂ ਨੁਹਾ ਕੇ ਨਵੇਂ ਕੱਪੜੇ ਪਾ ਕੇ ਪੁਲਿਸ ਵਿੱਚ ਰਿਪੋਰਟ ਕਰਨ ਤੋਂ ਬਾਅਦ ਸਮਾਣਾ ਦੇ ਹਰੀ ਚੰਦ ਪਿੰਗਲਾ ਆਸ਼ਰਮ ਵਿਚ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਮੰਦਬੁੱਧੀ ਆਪਣੀ ਪਛਾਣ ਦੱਸਣ ਵਿੱਚ ਅਸਮਰਥ ਸੀ। ਇਸ ਮੌਕੇ ਹਰੀ ਚੰਦ ਪਿੰਗਲਾ ਆਸ਼ਰਮ ਦੇ ਡਾ. ਸ਼ਾਮ ਲਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਗਾਤਾਰ ਮੰਦਬੁੱਧੀ ਵਿਅਕਤੀਆਂ ਨੂੰ ਪਿੰਗਲਾ ਆਸ਼ਰਮ ’ਚ ਪਹੁੰਚਾ ਕੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਭਰਾ ਭਰਾ ਦਾ ਕੋਈ ਨਹੀਂ ਕਰਦਾ ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਘਰ ਤੋਂ ਵਿੱਛੜੇ ਮੰਦਬੁੱਧੀਆਂ ਨੂੰ ਪਿੰਗਲਾ ਆਸ਼ਰਮ ਵਿਚ ਪਹੁੰਚਾ ਰਹੇ ਹਨ, ਜਿਹੜਾ ਕਿ ਸ਼ਲਾਘਾ ਯੋਗ ਕਦਮ ਹੈ। ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸਮੂਹ ਸੇਵਾਦਾਰਾਂ ਇਸ ਭਲਾਈ ਕਾਰਜ ਲਈ ਤਹਿ-ਦਿਲੋ ਧੰਨਵਾਦ ਕੀਤਾ। ਇਸ ਦੌਰਾਨ ਇਲਾਕੇ ਵਿਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਇਸ ਨੇਕ ਕਾਰਜ ਲਈ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ