ਟੈਕਸ ਉਗਰਾਹੀ ਤੇ ਮਾਨਸੂਨ ਨਾਲ ਅਰਥਚਾਰਾ ਹੋਵੇਗਾ ਮਜ਼ਬੂਤ

ਟੈਕਸ ਉਗਰਾਹੀ ਤੇ ਮਾਨਸੂਨ ਨਾਲ ਅਰਥਚਾਰਾ ਹੋਵੇਗਾ ਮਜ਼ਬੂਤ

ਕੋਰੋਨਾ ਦੀ ਦੂਜੀ ਲਹਿਰ ਨਾਲ ਅਰਥਚਾਰੇ ਦੇ ਪ੍ਰਭਾਵਿਤ ਹੋਣ ਦੇ ਬਾਵਜ਼ੂਦ ਚਾਲੂ ਵਿੱਤੀ ਵਰ੍ਹੇ ’ਚ ਹੁਣ ਤੱਕ ਪ੍ਰਤੱਖ ਟੈਕਸ ਸ੍ਰੰਗਹਿ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ’ਚ ਲਗਭਗ ਦੁੱਗਣਾ ਰਿਹਾ ਅਗਾਊਂ ਟੈਕਸ ਭੁਗਤਾਨ ਦੀ ਪਹਿਲੀ ਕਿਸ਼ਤ ਦੇ ਜਮ੍ਹਾ ਹੋਣ ਤੋਂ ਪਹਿਲਾਂ ਹੀ ਕਰ ਸੰਗ੍ਰਹਿ ’ਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆੈ ਅਗਾਊਂ ਟੈਕਸ ਜਮ੍ਹਾ ਕਰਨ ਨਾਲ ਇਸ ’ਚ ਹੋਰ ਵੀ ਇਜਾਫ਼ਾ ਹੋਣ ਦੀ ਸੰਭਾਵਨਾ ਹੈ ਹਾਲਾਂਕਿ, ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ ਪਿਛਲੇ ਮਹੀਨੇ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਸੰਗ੍ਰਹਿ ਘੱਟ ਰਿਹਾ ਸੀ ਇਸ ਸਾਲ 11 ਜੂਨ ਤੱਕ ਰਿਫ਼ੰਡ ਤੋਂ ਬਾਅਦ ਸ਼ੁੱੱਧ ਪ੍ਰਤੱਖ ਟੈਕਸ ਸੰਗ੍ਰਹਿ 1.62 ਲੱਖ ਕਰੋੜ ਰੁਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 0.87 ਲੱਖ ਕਰੋੜ ਰੁਪਏ ਤੋਂ 85 ਫੀਸਦੀ ਜ਼ਿਆਦਾ ਹੈ ਉੁਥੇ, ਇਹ ਆਮ ਸਾਲ 2019-20 ਦੀ ਇਸੇ ਮਿਆਦ ਦੇ ਮੁਕਾਬਲੇ 33 ਫੀਸਦੀ ਜ਼ਿਆਦਾ ਰਿਹਾ

ਜਿਕਰਯੋਗ ਹੈ ਕਿ ਵਿੱਤੀ ਵਰ੍ਹੇ 2019-20 ’ਚ ਇਸੇ ਮਿਆਦ ਦੌਰਾਨ 1.22 ਲੱਖ ਕਰੋੜ ਰੁਪਏ ਟੈਕਸ ਸੰਗ੍ਰਹਿ ਹੋਇਆ ਸੀ ਪ੍ਰਤੱਖ ਟੈਕਸ ਸੰਗ੍ਰਹਿ ’ਚ ਆਮਦਨ ਟੈਕਸ ਅਤੇ ਨਿਗਮਿਤ ਟੈਕਸ ਦੋਵੇਂ ਸ਼ਾਮਲ ਹੁੰਦੇ ਹਨ ਕੁੱਲ ਟੈਕਸ ਸੰਗ੍ਰਹਿ 1.93 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 54 ਫੀਸਦੀ ਜ਼ਿਆਦਾ ਹੈ ਉਂਜ, ਰਿਫ਼ੰਡ 17 ਫੀਸਦੀ ਘਟ ਕੇ 31,000 ਕਰੋੜ ਰੁਪਏ ਰਿਹਾ ਪਿਛਲੇ ਸਾਲ ਇਸ ਦੌਰਾਨ 37,300 ਕਰੋੜ ਰੁਪਏ ਦਾ ਰਿਫੰਡ ਟੈਕਸਦਾਰਾਂ ਨੂੰ ਦਿੱਤਾ ਗਿਆ ਸੀ

ਜਾਣਕਾਰਾਂ ਅਨੁਸਾਰ ਨਿਰਯਾਤ ’ਚ ਮਜ਼ਬੂਤੀ ਅਤੇ ਕੰਪਨੀਆਂ ਵੱਲੋਂ ਲਾਗਤ ’ਚ ਕਟੌਤੀ ਨਾਲ ਪ੍ਰਤੱਖ ਟੈਕਸ ’ਚ ਤੇਜ਼ੀ ਆਈ ਹੈ ਉਂਜ, ਪ੍ਰਤੱਖ ਟੈਕਸ ’ਚ ਤੇਜ਼ੀ ਦਾ ਇੱਕ ਵੱਡਾ ਕਾਰਨ ਆਰਥਿਕ ਗਤੀਵਿਧੀਆਂ ’ਚ ਪਿਛਲੇ ਸਾਲ ਦੇ ਮੁਕਾਬਲੇ ਦੇਸ਼-ਪੱਧਰੀ ਲਾਕਡਾਊਨ ਨਾ ਲਾਏ ਜਾਣ ਕਾਰਨ ਪ੍ਰਤੱਖ ਟੈਕਸ ਸੰਗ੍ਰਹਿ ’ਤੇ ਜਿਆਦਾ ਉਲਟ ਅਸਰ ਨਾ ਪੈਣਾ ਵੀ ਹੈ ਜੀਐਸਟੀ ਸੰਗ੍ਰਹਿ ਮਈ ’ਚ ਅੱਠ ਮਹੀਨਿਆਂ ’ਚ ਸਭ ਤੋਂ ਘੱਟ 1.02 ਲੱਖ ਕਰੋੜ ਰੁਪਏ ਰਿਹਾ ਸੀ ਹਾਲਾਂਕਿ, ਮਈ ਮਹੀਨੇ ’ਚ ਦੇਸ਼ ਦਾ ਨਿਰਯਾਤ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 67.39 ਫੀਸਦੀ ਵਧ ਕੇ 32.21 ਅਰਬ ਡਾਲਰ ਰਿਹਾ

ਵਿੱਤੀ ਵਰ੍ਹੇ 2020-21 ਦੌਰਾਨ ਦੇਸ਼ ’ਚ ਅਪ੍ਰਤੱਖ ਟੈਕਸ ਸੰਗ੍ਰਹਿ 12 ਫੀਸਦੀ ਵਧ ਕੇ 10.71 ਲੱਖ ਕਰੋੜ ਰੁਪਏ ਰਿਹਾ ਇਹ ਤੇਜ਼ੀ ਡੀਐਸਟੀ ’ਚ ਅੱਠ ਫੀਸਦੀ ਕਮੀ ਆਉਣ ਤੋਂ ਬਾਅਦ ਵੀ ਰਹੀ ਹੈ ਇਸ ਤੋਂ ਪਿਛਲੇ ਸਾਲ ਅਪ੍ਰਤੱਖ ਟੈਕਸ ਸੰਗ੍ਰਹਿ 9.54 ਲੱਖ ਕਰੋੜ ਰੁਪਏ ਰਿਹਾ ਸੀ ਕਸਟਮ ਡਿਊਟੀ ਅਤੇ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਵਧਾਏ ਜਾਣ ਅਤੇ ਦੂਜੀ ਛਿਮਾਹੀ ’ਚ ਇਸ ਦੀ ਖਪਤ ’ਚ ਕੁਝ ਤੇਜ਼ੀ ਆਉਣ ਕਾਰਨ ਅਪ੍ਰਤੱਖ਼ ਟੈਕਸ ਸੰਗ੍ਰਹਿ ਦੇ ਅੰਕੜੇ ਬਿਹਤਰ ਰਹੇ ਹਨ ਵਿੱਤੀ ਵਰ੍ਹੇ 2020-21 ਦੇ ਪਹਿਲੇ 9 ਮਹੀਨਿਆਂ ’ਚ ਇਸ ਮਦ ’ਚ ਕੇਂਦਰ ਸਰਕਾਰ ਨੂੰ 2.63 ਲੱਖ ਕਰੋੜ ਰੁਪਏ ਮਿਲੇ ਟੈਕਸ ਸੰਗ੍ਰਹਿ 9.89 ਲੱਖ ਕਰੋੜ ਰੁਪਏ ਦੇ ਸੋਧੇ ਅਨੁਮਾਨ ਤੋਂ 8.2 ਫੀਸਦੀ ਜਿਆਦਾ ਰਿਹਾ

ਵਿੱਤੀ ਵਰ੍ਹੇ 2021 ’ਚ ਕਸਟਮ ਡਿਊਟੀ ਦੇ ਰੂਪ ’ਚ 1.32 ਲੱਖ ਕਰੋੜ ਰੁਪਏ ਵਸੂਲੇ ਗਏ ਜੋ ਪਿਛਲੇ ਵਿੱਤੀ ਸਾਲ ਦੇ 1.09 ਲੱਖ ਕਰੋੜ ਰੁਪਏ ਦੇ ਮੁਕਾਬਲੇ 21 ਫੀਸਦੀ ਜ਼ਿਆਦਾ ਹੈ ਕੇਂਦਰੀ ਐਕਸਾਈਜ਼ ਡਿਊਟੀ ਅਤੇ ਸੇਵਾ ਟੈਕਸ (ਬਕਾਏ) ਤੋਂ ਹੋਣ ਵਾਲਾ ਸੰਗ੍ਰਹਿ ਵੀ ਇਸੇ ਮਿਆਦ ਦੌਰਾਨ 58 ਫੀਸਦੀ ਵਧ ਕੇ 3.91 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ

ਪ੍ਰਤੱਖ ਅਤੇ ਅਪ੍ਰਤੱਖ ਟੈਕਸ ’ਚ ਇਜਾਫ਼ਾ ਆਉਣ ਵਿਚਕਾਰ ਇੱਕ ਚੰਗੀ ਖ਼ਬਰ ਹੈ ਕਿ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਇਸ ਸਾਲ ਮਾਨਸੂਨ ਦੇ ਵਧੀਆ ਰਹਿਣ ਦਾ ਅਨੁਮਾਨ ਲਾਇਆ ਹੈ ਨਾਲ ਹੀ, ਹੁਣ ਆਈਐਮਡੀ ਮਹੀਨੇਵਾਰ ਆਧਾਰ ’ਤੇ ਮੌਸਮ ਦੀ ਭਵਿੱਖਬਾਣੀ ਕਰੇਗਾ ਜਿਸ ਨਾਲ ਕਿਸਾਨਾਂ ਅਤੇ ਪ੍ਰਸ਼ਾਸਨ ਨੂੰ ਹਰ ਮਹੀਨੇ ਮੀਂਹ ਪੈਣ ਦੇ ਸਟੀਕ ਅਨੁਮਾਨ ਦੇ ਆਧਾਰ ’ਤੇ ਖੇਤੀ ਸਬੰਧੀ ਤਿਆਰੀਆਂ ਦਰੁਸਤ ਰੱਖਣ ’ਚ ਮੱਦਦ ਮਿਲੇਗੀ ਆਈਐਮਡੀ ਸਾਲ 2021 ਦੇ ਮਾਨਸੂਨ ’ਚ ਜੂਨ ਤੋਂ ਸਤੰਬਰ ਮਿਆਦ ਲਈ ਮਹੀਨੇਵਰ ਆਧਾਰ ’ਤੇ ਲੌਂਗ ਰੇਂਜ ਫਾਰਕਾਸਟ (ਐਲਆਰਐਫ਼) ਅਗਾਊਂ ਅਨੁਮਾਨ ਦੇਣਾ ਸ਼ੁਰੂ ਕਰੇਗਾ

ਮੌਸਮ ਵਿਭਾਗ ਹੁਣ ਤੱਕ ਮਾਨਸੂਨ ਦੌਰਾਨ ਤ੍ਰੈਮਾਸਿਕ ਆਧਾਰ ’ਤੇ ਐਲਆਰਐਫ਼ ਦੇ ਰਿਹਾ ਸੀ ਦੱਸ ਦੇਈਏ ਕਿ ਆਈਐਮਡੀ ਸਭ ਤੋਂ ਪਹਿਲਾਂ ਸ਼ੁਰੂਆਤੀ ਅਨੁਮਾਨ ਦੱਸਦਾ ਹੈ ਜਿਸ ਦਾ ਐਲਾਨ ਲਗਭਗ ਅਪਰੈਲ ਮਹੀਨੇ ਦੇ ਅੱਧ ’ਚ ਕੀਤਾ ਜਾਂਦਾ ਹੈ ਅਤੇ ਜੂਨ ’ਚ ਦੂਜੇ ਗੇੜ ਦੇ ਅਨੁਮਾਨ ’ਚ ਇਸ ’ਚ ਲੋੜ ਅਨੁਸਾਰ ਸੋਧ ਕੀਤੀ ਜਾਂਦੀ ਹੈ ਮੌਸਮ ਵਿਭਾਗ ਚਾਰ ਮੁੱਖ ਖੇਤਰਾਂ ਉੱਤਰ, ਪੱਛਮੀ, ਪੂਰਵ ਅਤੇ ਪੁਰਵਉੱਤਰ, ਕੇਂਦਰੀ ਅਤੇ ਦੱਖਣੀ ਪ੍ਰਾਇਦੀਪ ਭਾਗਾਂ ਲਈ ਖੇਤਰਵਾਰ ਅਗਾਊਂ ਅਨੁਮਾਨ ਲਾਉਂਦਾ ਹੈ ਅਤੇ ਲੋੜ ਪੈਣ ’ਤੇ ਅਗਾਊਂ ਅਨੁਮਾਨ ’ਚ ਸੋਧ ਵੀ ਕਰਦਾ ਹੈ

ਇਸ ਤੋਂ ਬਾਅਦ ਆਈਐਮਡੀ ਅਗਸਤ ਮਹੀਨੇ ’ਚ ਮਾਨਸੂਨ ਦੇ ਬਾਕੀ ਬਚੇ ਦੋ ਮਹੀਨਿਆਂ ਲਈ ਅਗਾਊਂ ਅਨੁਮਾਨ ਲਾਉਂਦਾ ਹੈ ਫ਼ਿਲਹਾਲ, ਆਈਐਮਡੀ ਮਹੀਨੇਵਾਰ ਅਤੇ ਖੇਤਰਵਾਰ ਆਧਾਰ ’ਤੇ ਜੂਨ, ਜੁਲਾਈ, ਅਗਸਤ ਅਤੇ ਸਤੰਬਰ ਲਈ ਸਟੀਕ ਅਤੇ ਅਨੁਮਾਨਿਤ ਮੀਂਹ ਅਤੇ ਇਸ ਦੀ ਵੰਡ ਦਾ ਅਗਾਊਂ ਅਨੁਮਾਨ ਨਹੀਂ ਦੇ ਰਿਹਾ ਹੈ ਇਸ ਤੋਂ ਇਲਾਵਾ, ਮਾਨਸੂਨੀ ਮੀਂਹ ’ਤੇ ਨਿਰਭਰ ਸੂਬਿਆਂ, ਜਿਵੇਂ, ਗੁਜਰਾਤ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਓਡੀਸ਼ਾ ਅਤੇ ਝਾਰਖੰਡ ਲਈ ਵੀ ਵੱਖ ਤੋਂ ਮੀਂਹ ਦੇ ਅਗਾਊਂ ਅਨੁਮਾਨ ਆਈਐਮਡੀ ਵੱਲੋਂ ਨਹੀਂ ਦਿੱਤੇ ਜਾ ਰਹੇ ਹਨ

ਇਨ੍ਹਾਂ ਸੂਚਨਾਵਾਂ ਦੀ ਘਾਟ ਦੀ ਵਜ੍ਹਾ ਨਾਲ ਖੇਤੀ ਕਾਰਜਾਂ ਸਬੰਧੀ ਯੋਜਨਾ ਤਿਆਰ ਕਰਨ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਪ੍ਰਬੰਧ ਠੀਕ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਹੈ ਦੇਸ਼ ਦੇ ਇਨ੍ਹਾਂ ਸੂਬਿਆਂ ’ਚ ਖੇਤੀ ਕਾਰਜ ਪੂਰੀ ਤਰ੍ਹਾਂ ਮਾਨਸੂਨ ’ਤੇ ਨਿਰਭਰ ਹਨ ਹਾਲਾਂਕਿ, ਹੁਣ ਮੌਸਮ ਵਿਭਾਗ ਦੀ ਇਸ ਨਵੀਂ ਪਹਿਲ ਨਾਲ ਖੇਤੀ ਲਈ ਮੀਂਹ ’ਤੇ ਅਧਾਰਿਤ ਇਨ੍ਹਾਂ ਸੂਬਿਆਂ ਦੀ ਆਰਥਿਕ ਸੂਰਤ ਕਾਫ਼ੀ ਬਦਲ ਜਾਵੇਗੀ ਆਈਐਮਡੀ ਅਗਾਊਂ ਅਨੁਮਾਨ ਲਾਉਣ ਲਈ ਮੌਜੂਦਾ ਤਕਨੀਕ ਦੇ ਨਾਲ-ਨਾਲ ਦੁਨੀਆ ’ਚ ਉਪਲੱਬਧ ਨੁਮੈਰੀਕਲ ਫਾਰਕਾਸਟਿੰਗ ਤਕਨੀਕ ਦੀ ਵੀ ਮੱਦਦ ਲਏਗਾ, ਜਿਸ ਨਾਲ ਇਸ ਦੇ ਅਗਾਊਂ ਅਨੁਮਾਨ ਦੀ ਸਟੀਕਤਾ ’ਚ ਹੋਰ ਵੀ ਬਿਹਤਰੀ ਆਵੇਗੀ

ਕਿਹਾ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਆਰਥਿਕ ਗਤੀਵਿਧੀਆਂ ਪਿਛਲੇ ਸਾਲ ਦੀ ਤੁਲਨਾ ’ਚ ਘੱਟ ਪ੍ਰਭਾਵਿਤ ਹੋਈਆਂ ਹਨ ਕੋਰੋਨਾ ਕਾਲ ’ਚ ਵੀ ਪ੍ਰਤੱਖ ਅਤੇ ਅਪ੍ਰਤੱਖ ਟੈਕਸ ਵੀ ਵਸੂਲੀ ’ਚ ਵਾਧਾ ਹੋਇਆ ਹੈ ਇਸ ਸਾਲ ਮਾਨਸੂਨ ਦੇ ਬਿਹਤਰ ਰਹਿਣ ਅਤੇ ਆਈਐਸਡੀ ਵੱਲੋਂ ਮਹੀਨੇਵਾਰ ਆਧਾਰ ’ਤੇ ਮੌਸਮ ਦੇ ਅਗਾਊਂ ਅਨੁਮਾਨ ਦਾ ਐਲਾਨ ਕਰਨ ਨਾਲ ਵੀ ਅਰਥਚਾਰੇ ਦੇ ਮਜ਼ਬੂਤ ਹੋਣ ਦੀ ਆਸ ਬੱਝੀ ਹੈ ਕਿਉਂਕਿ ਜੂਨ ਤੋਂ ਸਤੰਬਰ ਮਹੀਨੇ ਤੱਕ ਹਰ ਮਹੀਨੇ ਅਗਾਊਂ ਅਨੁਮਾਨ ਮੁਹੱਈਆ ਹੋਣ ਨਾਲ ਖੇਤੀ ਕਾਰਜਾਂ ਦੀ ਯੋਜਨਾ ਤਿਆਰ ਕਰਨ ’ਚ ਪ੍ਰਸ਼ਾਸਕਾਂ ਅਤੇ ਕਿਸਾਨਾਂ ਨੂੰ ਮੱਦਦ ਮਿਲੇਗੀ

ਸਤੀਸ਼ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।