ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਾਗਿਆ ਚੋਣ ਕਮਿਸ਼ਨ

ਹੁਣ 2 ਮਈ ਨੂੰ ਜਲੂਸ ਨਹੀਂ ਕੱਢ ਸਕੇਗਾ ਜੇਤੂ ਉਮੀਦਵਾਰ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ।  ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਜਲੂਸ ’ਤੇ ਰੋਕ ਲਾ ਦਿੱਤੀ ਹੈ। ਚੋਣ ਕਮਿਸ਼ਨ ਨੇ ਆਦੇਸ਼ ਜਾਰੀ ਕੀਤਾ ਹੈ ਕਿ 2 ਮਈ ਨੂੰ ਵੋਟਾਂ ਦੀ ਗਿਣਤੀ ਦੌਰਾਨ ਜਾਂ ਬਾਅਦ ’ਚ ਜਲੂਸ ਕੱਢਣ ’ਤੇ ਪਾਬੰਦੀ ਰਹੇਗੀ। ਦੇਸ਼ਭਰ ’ਚ ਕੋਰੋਨਾ ਸੰਕਰਮਣ ਦੇ ਤੇਜੀ ਨਾਲ ਵਧ ਰਹੇ ਮਾਮਲਿਆਂ ਦੌਰਾਨ ਚੋਣ ਕਮਿਸ਼ਨ ਨੇ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਰਾਜਨੀਤਿਕ ਰੈਲੀਆਂ ’ਤੇ ਰੋਕ ਨਾ ਲਾਉਣ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੇਸ਼ ’ਚ ਕੋਰੋਨਾ ਮਹਾਂਮਾਰੀ ਦੇ ਦੂਜੇ ਦੌਰ ਲਈ ਸਿਰਫ ਕਮਿਸ਼ਨ ਜਿੰਮੇਵਾਰ ਠਹਿਰਾਇਆ ਹੈ।

ਹਾਈਕੋਰਟ ਨੇ ਕਿਉਂ ਫਟਕਾਰ ਲਾਈ ਸੀ ਚੋਣ ਕਮਿਸ਼ਨ ਨੂੰ

ਅਦਾਲਤ ਨੇ ਸੋਮਵਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਚੋਣ ਕਮਿਸ਼ਨ ਕੋਰੋਨਾ ਦਿਸ਼ਾ-ਨਿਰਦੇਸ਼ਾਂ ਨਾਲ ਸਖਤਾਈ ਨਾਲ ਪਾਲਣ ਯਕੀਨੀ ਨਹੀਂ ਕਰਾਉਂਦਾ ਹੈ ਤਾਂ ਅਦਾਲਤ 2 ਮਈ ਨੂੰ ਹੋਣ ਵਾਲੀ ਗਿਣਤੀ ਨੂੰ ਰੋਕਣ ਲਈ ਮਜਬੂਰ ਹੋਵੇਗਾ। ਆਵਾਜਾੀ ਮੰਤਰੀ ਐੱੈਮ ਆਰ ਵਿਜੈ ਭਾਸਕਰ ਨੇ ਇਸ ਸਬੰਧ ’ਚ ਪੁਟੀਸ਼ਨ ਦਰਜ ਕਰਕੇ ਚੋਣ ਕਮਿਸ਼ਨ ਤੋਂ ਸੁਰੱਖਿਆ ਪ੍ਰਬੰਧਾਂ ਦਾ ਸਖਤਾਈ ਨਾਲ ਪਾਲਣ ਕਰਾਉਣ ਤੇ ਨਿਰਪੱਖ ਵੋਟਾਂ ਦੀ ਗਿਣਤੀ ਯਕੀਨੀ ਕਰਾਉਣ ਸਬੰਧੀ ਇੱਕ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਲਾਈ ਸੀ। ਮੁੱਖ ਜੱਜ ਸੰਜੀਵ ਬੈਨਰਜੀ ਤੇ ਜੱਜ ਸੇਥੀਲਕੁਮਾਰ ਰਾਮਮੂਰਤੀ ਨੇ 6 ਅਪਰੈਲ ਨੂੰ ਇੱਕ ਦੌਰ ਚੋਣਾਂ ਦੌਰਾਨ ਚੋਣ ਰੈਲੀਆਂ ’ਚ ਜਾਣਬੁੱਝ ਕੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਰੋਕਣ ਲਈ ਰਾਜਨੀਤਿਕ ਪਾਰਟੀਆਂ ਨੂੰ ਨਾ ਰੋਕਣ ’ਤੇ ਚੋਣ ਕਮਿਸ਼ਨ ਦੀ ਜੰਮ ਕੇ ਖਿਚਾਈ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।