ਪਰਮਾਤਮਾ ਦੀ ਹੋਂਦ

0
Simran, Competition, Round, Sirsa, Block, Winer

ਪਰਮਾਤਮਾ ਦੀ ਹੋਂਦ

ਇੱਕ ਨਾਸਤਿਕ ਵਿਚਾਰਾਂ ਦਾ ਵਿਅਕਤੀ ਸੀ ਉਹ ਇਹ ਨਹੀਂ ਮੰਨਦਾ ਸੀ ਕਿ ਪਰਮਾਤਮਾ ਹੈ ਉਸ ਦਾ ਪੁੱਤਰ ਸਵੇਰੇ-ਸ਼ਾਮ ਭਜਨ ਕਰਨ ਬੈਠ ਜਾਂਦਾ, ਪਰਮਾਤਮਾ ਦਾ ਨਾਮ ਜਪਦਾ ਪਿਤਾ ਉਸ ਨੂੰ ਸਦਾ ਕਹਿੰਦਾ ਕਿ ਤੂੰ ਇਸ ‘ਚ ਕਿਉਂ ਸਮਾਂ ਬਰਬਾਦ ਕਰਦਾ ਰਹਿੰਦਾ ਹੈਂ? ਸੰਸਾਰ ‘ਚ ਕੋਈ ਪਰਮਾਤਮਾ ਨਹੀਂ ਜਿਸ ਦਾ ਤੂੰ ਨਾਮ ਲੈਂਦਾ ਫਿਰਦਾ ਹੈਂ, ਉਸ ਦੀ ਕੋਈ ਹੋਂਦ ਨਹੀਂ ਪੁੱਤਰ ਨੇ ਕਿਹਾ, ‘ਜੇਕਰ ਪਰਮਾਤਮਾ ਨਹੀਂ, ਤਾਂ ਫਿਰ ਸ੍ਰਿਸ਼ਟੀ ਕਿਸ ਨੇ ਰਚੀ ਹੈ?’ ਪਿਤਾ ਨੇ ਕਿਹਾ, ‘ਇਹ ਸਭ ਕੁਝ ਗਰਮੀ ਤੇ ਰਫ਼ਤਾਰ ਦਾ ਨਤੀਜਾ ਹੈ ਹਰ ਵਸਤੂ ‘ਚ ਗਰਮੀ ਹੈ, ਗਤੀ ਹੈ ਪਤਾ ਨਹੀਂ, ਕਦੋਂ ਇਹ ਗਰਮੀ ਬਹੁਤ ਵਧੀ ਇਸ ਕਾਰਨ ਕਿਤੇ ਕੁਝ ਬਣ ਗਿਆ, ਤੇ ਕਿਤੇ ਕੁਝ ਇਸ ਨੂੰ ਬਣਾਉਣ ਵਾਲਾ ਕੋਈ ਨਹੀਂ’ ਪੁੱਤਰ ਨੇ ਸੋਚਿਆ ਕਿ ਆਪਣੇ ਪਿਤਾ ਨੂੰ ਕਿਵੇਂ ਸਮਝਾਵਾਂ?

ਉਹ ਕਾਲਜ ਗਿਆ, ਪਰ ਉੱਥੇ ਵੀ ਇਹੀ ਵਿਚਾਰ ਉਸ ਦੇ ਮਨ ‘ਚ ਚੱਲ ਰਹੇ ਸਨ ਕੁਝ ਸੋਚ ਕੇ ਇੱਕ ਵੱਡਾ ਜਿਹਾ ਕਾਗਜ਼ ਲੈ ਕੇ ਸੁੰਦਰ ਰੰਗਾਂ ਨਾਲ ਉੱਥੇ ਉਸ ਨੇ ਇੱਕ ਚਿੱਤਰ ਬਣਾਇਆ ਤੇ ਘਰ ਆ ਗਿਆ ਉਸ ਨੇ ਉਹ ਚਿੱਤਰ ਆਪਣੇ ਪਿਤਾ ਦੇ ਕਮਰੇ ‘ਚ ਰੱਖ ਦਿੱਤਾ ਪਿਤਾ ਜਦੋਂ ਘਰ ਪਰਤਿਆ ਤਾਂ ਚਿੱਤਰ ਵੇਖਿਆ ਉਸ ਨੇ ਪੁੱਤਰ ਤੋਂ ਪੁੱਛਿਆ, ਇਹ ਚਿੱਤਰ ਕਿਸ ਨੇ ਬਣਾਇਆ ਹੈ? ਇਹ ਤਾਂ ਬਹੁਤ ਸੁੰਦਰ ਬਣਿਆ ਹੈ ਪੁੱਤਰ ਨੇ ਕਿਹਾ, ‘ਕਿਸੇ ਨੇ ਵੀ ਤਾਂ ਨਹੀਂ ਬਣਾਇਆ ਆਪਣੇ-ਆਪ ਹੀ ਬਣ ਗਿਆ’ ਪਿਤਾ ਨੇ ਹੈਰਾਨੀ ਨਾਲ ਕਿਹਾ, ‘ਆਪਣੇ-ਆਪ?’

Simran, Abhiyaan, Competition, From, Punjab, Bathoi kalan, aaval

ਪੁੱਤਰ ਨੇ ਕਿਹਾ, ‘ਹਾਂ ਪਿਤਾ ਜੀ, ਕਾਲਜ ‘ਚ ਕਾਗਜ਼ ਦੇ ਰਿਮ ਪਏ ਸਨ  ਉਨ੍ਹਾਂ ‘ਚ ਗਰਮੀ ਤੇ ਗਤੀ ਆਈ ਤਾਂ ਇੱਕ ਰਿਮ ‘ਚੋਂ ਇਹ ਕਾਗਜ਼ ਉੱਡ ਕੇ ਮੇਜ਼ ‘ਤੇ ਆ ਗਿਆ ਇੱਕ ਅਲਮਾਰੀ ‘ਚ ਰੰਗ ਵੀ ਪਏ ਸਨ ਉਨ੍ਹਾਂ ਨੂੰ ਜਦੋਂ ਗਰਮੀ ਲੱਗੀ ਤਾਂ ਉਨ੍ਹਾਂ ‘ਚ ਸ਼ਕਤੀ ਆ ਗਈ ਅਲਮਾਰੀ ‘ਚੋਂ ਨਿੱਕਲ ਕੇ ਉਹ ਕਾਗਜ਼ ‘ਤੇ ਡਿੱਗ ਪਏ, ਉਸ ‘ਤੇ ਫੈਲ ਗਏ ਤੇ ਇਹ ਚਿੱਤਰ ਬਣ ਗਿਆ’  ਪਿਤਾ ਨੇ ਗੁੱਸੇ ਨਾਲ ਕਿਹਾ, ‘ਮੇਰੇ ਨਾਲ ਬਹਿਸ ਕਰਦਾ ਹੈਂ, ਮੂਰਖ! ਖੁਦ ਇਹ ਸਭ ਕਿਵੇਂ ਹੋ ਸਕਦਾ ਹੈ?’ ਪੁੱਤਰ ਨੇ ਕਿਹਾ, ‘ਉਵੇਂ ਹੀ, ਜਿਵੇਂ ਖੁਦ ਇਹ ਸ੍ਰਿਸ਼ਟੀ ਬਣ ਗਈ ਜੇਕਰ ਗਰਮੀ ਦੀ ਸ਼ਕਤੀ ਨਾਲ ਆਪਣੇ-ਆਪ ਇੰਨੀ ਵੱਡੀ ਸ੍ਰਿਸ਼ਟੀ ਬਣ ਸਕਦੀ ਹੈ, ਤਾਂ ਕੀ ਇਹ ਛੋਟਾ ਜਿਹਾ ਚਿੱਤਰ ਨਹੀਂ ਬਣ ਸਕਦਾ?’ ਉਸ ਦੇ ਪਿਤਾ ਜੀ ਦੀ ਸਮਝ ‘ਚ ਸਭ ਕੁਝ ਆ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.