Breaking News

ਕਰਜ਼ੇ ਨੇ ਨਿਘਲਿਆ ਇੱਕ ਹੋਰ ਕਿਸਾਨ

Farmer, Committed, Suicide, Self_indebtedness

ਪ੍ਰਦੀਪ ਚਮਕ
ਸਾਦਿਕ, 29 ਦਸੰਬਰ

ਨਜ਼ਦੀਕੀ ਪਿੰਡ ਮਹਿਮੂਆਣਾ ਦੇ ਕਿਸਾਨ ਵੱਲੋਂ ਅੱਜ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ ਮਿਲੀ ਜਾਣਕਾਰੀ ਅਨੁਸਾਰ ਹਰਨੇਕ ਸਿੰਘ ਪੁੱਤਰ ਰੇਸ਼ਮ ਸਿੰਘ 5.50 ਲੱਖ ਦਾ ਕਰਜ਼ਾਈ ਸੀ ਉਸ ਨੇ ਕੁਝ ਦਿਨ ਪਹਿਲਾਂ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਵੇਚਣ ਦਾ ਇਕਰਾਰਨਾਮਾ ਕੀਤਾ ਸੀ ਉਸੇ ਦਿਨ ਤੋਂ ਉਹ ਪ੍ਰੇਸ਼ਾਨੀ ਵਿੱਚ ਰਹਿੰਦਾ  ਸੀ ਬੀਤੀ ਰਾਤ ਉਸ ਨੇ ਇਸੇ ਪ੍ਰੇਸ਼ਾਨੀ ਕਾਰਨ ਕੀਟਨਾਸ਼ਕ ਦਵਾਈ ਨਿਗਲ ਲਈ ਸੀ

ਅੱਜ ਉਸ ਦੀ ਮੌਤ ਹੋ ਗਈ ਪੀੜਤ ਕਿਸਾਨ ਦੇ ਭਰਾ ਕੋਲੋਂ ਪਿਛਲੇ ਮਹੀਨੇ ਬੈਂਕ ‘ਚੋਂ ਕਢਵਾਏ 60 ਹਜ਼ਾਰ ਰੁਪਏ ਚਾਰ ਕਾਰ ਸਵਾਰਾਂ ਨੇ ਲੁੱਟ ਲਏ ਸਨ ਤੇ ਹੁਣ ਪਰਿਵਾਰ ‘ਤੇ ਇਹ ਭਾਣਾ ਵਰਤ ਗਿਆ ਲਗਾਤਾਰ ਦੋ ਹਾਦਸਿਆਂ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top