ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਵਾਹਿਆ ਤਿੰਨ ਏਕੜ ਨਰਮਾ

farmer

ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਵਾਹਿਆ ਤਿੰਨ ਏਕੜ ਨਰਮਾ

(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਝੰੁਬਾ ਵਿਖੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਾਅਦ ਕਿਸਾਨ ਨੇ ਤਿੰਨ ਏਕੜ ਨਰਮਾ ਵਾਹ ਦਿੱਤਾ। ਕਿਸਾਨ ਕਾਕਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਾਰ ਉਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਲੇ ਵਿਸ਼ਵਾਸ ਤੋਂ ਬਾਅਦ ਨਰਮੇ ਦੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੂਰੀ ਮਿਹਨਤ ਕਰਕੇ ਉਸ ਵੱਲੋਂ ਨਰਮੇ ਨੂੰ ਗੋਢੇ-ਗੋਢੇ ਕਰ ਲਿਆ ਗਿਆ, ਜਦ ਨਰਮੇ ਤੇ ਟੀਢੇ ਲੱਗੇ ਤਾਂ ਉਸ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੂੰ ਮਾਰਨ ਲਈ ਲਗਾਤਾਰ ਉਹ ਚਾਰ ਮਹਿੰਗੀਆਂ ਸਪਰੇਆਂ ਕਰ ਚੁੱਕਿਆ ਹੈ ਪ੍ਰੰਤੂ ਨਾ ਗੁਲਾਬੀ ਸੁੰਡੀ ਮਰੀ ਅਤੇ ਨਾਂ ਹੀ ਚਿੱਟੇ ਮੱਛਰ ਤੇ ਕੋਈ ਅਸਰ ਹੋਇਆ।

ਉਨ੍ਹਾਂ ਦੱਸਿਆ ਕਿ ਹਜ਼ਾਰਾਂ ਰੁਪਏ ਨਰਮੇ ਤੇ ਲਗਾਉਣ ਤੋਂ ਬਾਅਦ ਉਸ ਨੂੰ ਮਜ਼ਬੂਰੀ ਵੱਸ ਤਿੰਨ ਏਕੜ ਨਰਮਾ ਵਾਹੁਣਾ ਪਿਆ। ਉਨ੍ਹਾਂ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ।

ਕਿਸਾਨ ਨਰਮੇ ਦੀ ਫਸਲ ਤੇ ਹਜ਼ਾਰਾਂ ਰੁਪਇਆ ਲਗਾ ਕੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਵਾਹੁਣ ਨੂੰ ਮਜ਼ਬੂਰ

ਉਨ੍ਹਾਂ ਸਰਕਾਰ ਬਣਦਿਆਂ ਹੀ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਨਰਮੇ ਦੀ ਬਿਜਾਈ ਕਰਨ, ਉਨ੍ਹਾਂ ਨੂੰ ਵਧੀਆਂ ਬੀਜ਼ ਅਤੇ ਵਧੀਆਂ ਸਪਰੇਆਂ ਦਿੱਤੀਆਂ ਜਾਣਗੀਆਂ, ਪ੍ਰੰਤੂ ਹੋਇਆ ਇਸ ਦੇ ਬਿਲਕੁੱਲ ਉਲਟ, ਨਾ ਕਿਸਾਨਾਂ ਨੂੰ ਵਧੀਆਂ ਬੀਜ਼ ਮਿਲਿਆ ਅਤੇ ਨਾਂ ਹੀ ਵਧੀਆਂ ਸਪਰੇਅ, ਕਿਸਾਨ ਨਰਮੇ ਦੀ ਫਸਲ ਤੇ ਹਜ਼ਾਰਾਂ ਰੁਪਇਆ ਲਗਾ ਕੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਵਾਹੁਣ ਨੂੰ ਮਜ਼ਬੂਰ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਗੁਲਾਬੀ ਸੁੰਡੀ ਦੇ ਹਮਲੇ ਨੇ ਬਰਬਾਦ ਕੀਤੇ ਨਰਮੇ ਦਾ ਹਾਲੇ ਤੱਕ ਬਹੁਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਿਆ, ਉਪਰੋ ਇਹ ਇਕ ਹੋਰ ਵੱਡੀ ਮਾਰ ਪੈ ਗਈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਵਾਹੀ ਗਈ ਹੈ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦੇਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ