Breaking News

ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਹੜ ਦਾ ਕਹਿਰ

Fury floods, Kerala, Karnataka, Andhra Pradesh

ਪ੍ਰਧਾਨ ਮੰਤਰੀ ਨੇ 500 ਕਰੋੜ ਦੀ ਰਾਹਤ ਰਾਸ਼ੀ ਦੇਣ ਦਾ ਕੀਤਾ ਐਲਾਨ

ਨਵੀ ਦਿੱਲੀ/ਤਿਰੂਵਨੰਤਪੁਰਮ, ਏਜੰਸੀ।

ਕੇਲਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਹੜ ਨਾਲ ਤਬਾਹੀ ਵੱਧਦੀ ਜਾ ਰਹੀ ਹੈ ਅਤੇ ਕੇਰਨ ‘ਚ ਸ਼ਨਿੱਚਰਵਾਰ ਨੂੰ ਹੜ ਨਾਲ 22 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧਕੇ 357 ਤੱਕ ਪਹੁੰਚ ਗਈ ਹੈ। ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਭਾਰੀ ਮੀਂਹ ਦੇ ਚੱਲਦੇ ਹੜ ਨਾਲ ਹੁਣ ਤੱਕ 194 ਲੋਕ ਮਾਰੇ ਜਾ ਚੁੱਕੇ ਹਨ ਅਤੇ ਕਰੀਬ 20 ਲੱਖ ਹੋਰ ਬੇਘਰ ਹੋ ਗਏ ਹਨ। ਸਮੁੰਦਰੀ ਸੈਨਿਕ ਨੇ ਹੈਲੀਕਾਪਟਰਾਂ ਨੇ ਅੱਜ ਬਚਾਅ ਅਭਿਆਨ ਨੂੰ ਤੇਜ਼ ਕਰਦੇ ਹੋਏ ਪਾਣੀ ਵਾਲੇ ਖੇਤਰਾਂ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਉਣ ‘ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ ਦੀ ਕੁਦਰਤੀ ਆਫਤਾਂ ਨਾਲ ਜੂਝ ਰਹੇ ਕੇਰਲ ਨੂੰ 500 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੋਦੀ ਨੇ ਸ਼ਨਿੱਚਰਵਾਰ ਨੂੰ ਕੇਰਲ ‘ਚ ਹੜਗਸ਼ਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹੜ ਕਾਰਨ ਹੋਈਆਂ ਮੌਤਾਂ ਅਤੇ ਸੰਪਤੀਆਂ ਦਾ ਨੁਕਸਾਨ ਦਾ ਡੂਘਾ ਦੁੱਖ ਜਤਾਇਆ। ਮੁੱਖਮੰਤਰੀ ਪਿੰਰਾਈ ਵਿਜੇਯਾਨ ਨੇ ਕੋਚੀ ‘ਚ ਇਕ ਸਮੀਖਿਆ ਮੀਟਿੰਗ ਦੌਰਾਨ ਪ੍ਰਧਾਨ ਨੂੰ ਦੱਸਿਆ ਕਿ 29 ਮਈ ਤੋਂ ਹੁਣ ਤੱਕ 357 ਲੋਕ ਦੀ ਮੌਤ ਹੋ ਚੁੱਕੀ ਹੈ। 3.53 ਲੱਖ ਪ੍ਰਭਾਵਿਤ ਲੋਕਾਂ ਨੂੰ ਦੋ ਹਜ਼ਾਰ ਤੋਂ ਜਿਆਦਾ ਰਾਹਤ ਕੈਂਪਾਂ ‘ਚ ਭੇਜਿਆ ਗਿਆ ਹੈ।

ਇਸ ਵਿਚਕਾਰ ਕੇਰਲ ‘ਚ ਭਾਰੀ ਮੀਂਹ ਦੇ ਅਨੁਮਾਨ ਨਾਲ ਅਧਿਕਾਰੀਆਂ ਦੀਆਂ ਚਿੰਤਾਂ ਵੱਧ ਗਈਆਂ ਹਨ। ਸੂਬੇ ਦੇ 11 ਜਿਲ੍ਹਿਆਂ ‘ਚ ਰੇੜ ਅਲਰਟ ਕਰ ਜਾਰੀ ਹੈ। ਤਿਰੂਵਨੰਤਪੁਰਮ, ਕੋਲਮ ਅਤੇ ਕੇਸਗਗੋੜ ਨੂੰ ਛੱਡ ਕੇ ਕੇਰਲ ਦੇ 11 ਜਿਲ੍ਹੇ ਰੇੜ ਅਲਰਟ ‘ਤੇ ਹਨ ਤੇ ਜਿੱਥੇ ਜ਼ਿਆਦਾ ਮੀਂਹ ਦੀ ਸੰਭਾਵਨਾ ਹੈ। ਸੈਨਿਕਾਂ ਨੇ ਆਂਧਰਾਪ੍ਰਦੇਸ਼ ਅਤੇ ਕਰਨਾਟਕ ਦੇ ਹੜ ਪ੍ਰਭਾਵਿਤ ਜਿਲ੍ਹਿਆਂ ‘ਚ ਬਚਾਅ ਅਤੇ ਰਾਹਤ ਕਾਰਜ ਚਲਾਉਣ ਲਈ ਅੱਠ ਡਾਕਟਰ ਤੇ ਇਕ ਇੰਜੀਨੀਅਰ ਕਾਰਜ ਬਲ ਸਮੇਤ 700 ਕਰਮਚਾਰੀਆਂ ਨੂੰ ਰਾਹਤ ਅਤੇ ਬਚਾਅ ਦੇ ਕੰਮ ‘ਚ ਲਾਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top