ਬੱਚਤ ਕਰਨ ਨਾਲ ਹੀ ਸੁਧਰੇਗਾ ਭਵਿੱਖ

ਬੱਚਤ ਕਰਨ ਨਾਲ ਹੀ ਸੁਧਰੇਗਾ ਭਵਿੱਖ

ਭਵਿੱਖ ਲਈ ਇੰਨੀ ਬੱਚਤ ਕਰੋ ਕਿ ਭਾਵੇਂ ਬਹੁਤੀ ਕਮਾਈ ਨਾ ਹੋਵੇ, ਪੈਸੇ ਦੀ ਕੋਈ ਸਮੱਸਿਆ ਨਾ ਹੋਵੇ। ਸਾਡੇ ਘਰੇਲੂ ਖਰਚੇ ਸੁਚਾਰੂ ਢੰਗ ਨਾਲ ਚੱਲਦੇ ਰਹਿਣ। ਜੇਕਰ ਤੁਸੀਂ ਵੀ ਹੁਣ ਇਹ ਸਭ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੰਜੂਸ ਬਣੋ। ਕੰਜੂਸ ਦਾ ਮਤਲਬ ਹੈ ਕੁਝ ਅਜਿਹਾ ਕਰੋ ਕਿ ਪੈਸਾ ਲੋੜ ਵੇਲੇ ਹੀ ਖਰਚਿਆ ਜਾਵੇ। ਪੈਸੇ ਖਰਚਣ ਤੋਂ ਪਰਹੇਜ ਕਰੋ ਜਦੋਂ ਤੱਕ ਗੱਲ ਬਹੁਤ ਮਹੱਤਵਪੂਰਨ ਨਾ ਹੋਵੇ। ਤੁਸੀਂ ਉਹ ਸਭ ਕੁਝ ਕਰਦੇ ਹੋ ਜੋ ਇੱਕ ਕੰਜੂਸ ਕਰਦਾ ਹੈ।

ਉਸ ਦੀ ਜੇਬ੍ਹ ਵਿੱਚੋਂ ਪੈਸੇ ਕੱਢਣਾ ਵੱਡਾ ਕੰਮ ਹੈ। ਪਰ ਹਾਂ, ਕੰਜੂਸੀ ਵੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ਦਾ ਨਾ ਤਾਂ ਪਰਿਵਾਰ ’ਤੇ ਬਹੁਤਾ ਅਸਰ ਪਵੇ ਅਤੇ ਨਾ ਹੀ ਲੋੜਾਂ ’ਤੇ। ਫਿਰ ਇਸ ਤੋਂ ਬਾਅਦ ਵੀ ਜੇਕਰ ਤੁਸੀਂ ਕੰਜੂਸ ਹੋ ਜਾਓ ਅਤੇ ਪੈਸੇ ਬਚਾਓ ਤਾਂ ਗੱਲ ਹੈ। ਪਰ ਇਹ ਕਿਵੇਂ ਹੋਵੇਗਾ, ਸਾਡੇ ਕੋਲ ਜਵਾਬ ਹੈ। ਤੁਹਾਨੂੰ ਕੰਜੂਸ ਬਣਾਉਣ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਟਿਪਸ ਅਸੀਂ ਦੇ ਰਹੇ ਹਾਂ-

1. ਖਾਣੇ ਦੀ ਪਲਾਨਿੰਗ:

ਤੁਸੀਂ ਕੰਜੂਸ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਸ਼ੁਰੂਆਤ ਰਸੋਈ ਤੋਂ ਕਰੋ ਕਦੇ ਵੀ ਰਸੋਈ ’ਚ ਪਹੁੰਚ ਕੇ ਖਾਣਾ ਬਣਾਉਣ ਲੱਗਣ ਦੀ ਆਦਤ ਚੰਗੀ ਨਹੀਂ ਹੈ ਇਸ ਨਾਲ ਤੁਹਾਡਾ ਧਿਆਨ ਸਿਰਫ ਖਾਣੇ ’ਤੇ ਹੀ ਹੁੰਦਾ ਹੈ ਤੇ ਘੱਟ ਸਮੇਂ ’ਚ ਜੋ ਵੀ ਕੰਮ ਜਲਦੀ ਹੁੰਦਾ ਹੈ ਤੁਸੀਂ ਉਹ ਕਰ ਲੈਂਦੇ ਹੋ ਜਦੋਂਕਿ ਪਹਿਲਾਂ ਫਰਿੱਜ਼ ’ਚ ਰੱਖੇ ਪੁਰਾਣੀਆਂ ਖਾਣ ਵਾਲੀਆਂ ਚੀਜ਼ਾਂ ਦਾ ਰੀਯੂਜ ਕਰਨ ਲਈ ਜ਼ਰੂਰੀ ਹੈ ਕਿ ਖਾਣੇ ਦੀ ਪਲਾਨਿੰਗ ਥੋੜ੍ਹਾ ਪਹਿਲਾਂ ਹੀ ਕੀਤੀ ਜਾਵੇ ਇਸ ਪਲਾਨਿੰਗ ਦਾ ਲਾਭ ਇਹ ਹੋਵੇਗਾ ਕਿ ਤੁਸੀਂ ਪੁਰਾਣਾ ਖਾਣਾ ਇਸਤੇਮਾਲ ਕਰੋਗੇ ਤੇ ਉਸ ਨੂੰ ਸੁੱਟੋਗੇ ਨਹੀਂ ਇਸ ਲਈ ਹੁਣ ਤੋਂ ਜਦੋਂ ਵੀ ਖਾਣਾ ਬਣਾਉਣਾ ਹੈ

ਇਸ ਦੀ ਪਲਾਨਿੰਗ ਥੋੜ੍ਹਾ ਪਹਿਲਾਂ ਕਰ ਲਓ ਤੇ ਦੇਖ ਲਓ ਕਿ ਫਰਿੱਜ਼ ਵਿਚ ਪਹਿਲਾਂ ਤੋਂ ਕੀ ਰੱਖਿਆ ਹੈ ਜਾਂ ਕਿਸ ਫੂਡ ਆਈਟਮ ਦਾ ਰੀਯੂਜ ਹੋ ਸਕਦਾ ਹੈ ਇਹ ਕਰਨ ਨਾਲ ਤੁਸੀਂ ਸਿਰਫ ਖਾਣੇ ਦਾ ਭਰਪੂਰ ਇਸਤੇਮਾਲ ਹੀ ਨਹੀਂ ਕਰਦੇ ਸਗੋਂ ਆਪਣੇ ਪੈਸਿਆਂ ਦੀ ਅਹਿਮੀਅਤ ਵੀ ਸਮਝਦੇ ਤੇ ਪੂਰੇ ਪਰਿਵਾਰ ਨੂੰ ਸਮਝਾਉਂਦੇ ਹੋ

2. ਸਿਰਫ ਟੁੱਟਾ ਹੈ, ਜੁੜ ਜਾਵੇਗਾ:

ਪਹਿਲਾਂ ਜਿੱਥੇ ਕਿਸੇ ਚੀਜ ਦੇ ਟੁੱਟਦੇ ਹੀ ਉਸ ਨੂੰ ਬਦਲ ਕੇ ਨਵੀਂ ਲੈਣ ਦੀ ਇੱਛਾ ਹੁੰਦੀ ਹੈ, ੳੁੱਥੇ ਹੁਣ ਅਜਿਹਾ ਕਰਨਾ ਠੀਕ ਨਹੀਂ ਹੈ। ਅਜਿਹਾ ਉਦੋਂ ਹੀ ਕਰੋ ਜਦੋਂ ਇਸ ਨੂੰ ਬਣਾਉਣ ਦੀ ਲਾਗਤ ਇੱਕ ਨਵਾਂ ਖਰੀਦਣ ਨਾਲੋਂ ਵੱਧ ਹੋਵੇ। ਜਿਵੇਂ ਬਹੁਤ ਸਾਲ ਪੁਰਾਣਾ ਗੀਜਰ ਬਣਾਉਣ ਲਈ ਜੇਕਰ 5000 ਤੋਂ ਵੱਧ ਦਾ ਖਰਚਾ ਆਉਂਦਾ ਹੈ, ਤਾਂ ਇੱਕ ਵਾਰ ਬਜ਼ਾਰ ਵਿੱਚ ਜਾ ਆਉ, ਹੋ ਸਕਦਾ ਹੈ ਕਿ ਕੁਝ ਰੁਪਏ ਹੋਰ ਪਾ ਕੇ ਤੁਹਾਨੂੰ ਨਵਾਂ ਗੀਜਰ ਮਿਲ ਜਾਵੇ।

ਪਰ ਜੇਕਰ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਹੈ, ਤਾਂ ਤੁਹਾਨੂੰ ਪਹਿਲਾਂ ਟੁੱਟੀ ਹੋਈ ਚੀਜ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਮੰਦੀ ਦੇ ਇਸ ਦੌਰ ਵਿੱਚ ਇਹ ਫੈਸਲਾ ਆਪਣੇ ਕੰਜੂਸ ਦਿਮਾਗ ਨਾਲ ਲੈਣਾ ਪਵੇਗਾ। ਯਕੀਨ ਕਰੋ, ਇਹ ਤੁਹਾਡੇ ਪੈਸੇ ਦੀ ਬੱਚਤ ਕਰਨ ਅਤੇ ਬੇਲੋੜੇ ਖਰਚਿਆਂ ਤੋਂ ਦੂਰ ਰਹਿਣ ਵਿਚ ਤੁਹਾਡੀ ਮੱਦਦ ਕਰੇਗਾ।

3. ਸੁੰਦਰ ਦਿਸਣਾ ਹੈ ਤਾਂ ਮਿਹਨਤ ਕਰੋ:

ਅਦਾਕਾਰ ਅਕਸ਼ੈ ਕੁਮਾਰ ਦੁਨੀਆ ਦੇ ਕੁਝ ਅਮੀਰ ਲੋਕਾਂ ਵਿੱਚੋਂ ਇੱਕ ਹਨ। ਪਰ ਜਦੋਂ ਉਨ੍ਹਾਂ ਤੋਂ ਉਨ੍ਹਾਂ ਦਾ ਖਰਚਾ ਪੁੱਛਦੇ ਹਾਂ ਤਾਂ ਉਹ ਆਪਣੇ-ਆਪ ਨੂੰ ‘ਲੋ ਮੈਂਟੇਨੈਂਸ’ ਕਹਿੰਦੇ ਹਨ। ਪੈਸੇ ਬਚਾਉਣ ਲਈ, ਤੁਹਾਨੂੰ ‘ਲੋ ਮੈਂਟੇਨੈਂਸ’ ਵਾਲੇ ਸੱਚੇ ਵਿੱਚ ਵੀ ਫਿੱਟ ਹੋਣਾ ਪਵੇਗਾ। ਤੁਹਾਨੂੰ ਆਪਣੇ-ਆਪ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ’ਤੇ ਪੈਸੇ ਦੀ ਬੱਚਤ ਵੀ ਕਰਨੀ ਪਵੇਗੀ। ਅਸੀਂ ਪੈਸੇ ਬਚਾਉਣੇ ਹਨ, ਇਸ ਲਈ ਤੁਹਾਨੂੰ ਪਾਰਲਰ ਜਾ ਕੇ ਮਹਿੰਗਾ ਟ੍ਰੀਟਮੈਂਟ ਲੈਣ ਤੋਂ?ਚੰਗਾ ਹੈ, ਕਿ ਘਰ ਵਿੱਚ ਥੋੜ੍ਹੀ ਮਿਹਨਤ ਕਰਕੇ ਖੁਦ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੋ।

4. ਦੂਜਿਆਂ ਵਾਂਗ ਨਹੀਂ:

ਕਈ ਲੋਕ ਸਿਰਫ ਇਸ ਲਈ ਪੈਸਾ ਖਰਚ ਕਰਦੇ ਹਨ ਕਿਉਂਕਿ ਦੂਜਿਆਂ ਨੇ ਅਜਿਹਾ ਕੀਤਾ ਸੀ। ਦੂਜਿਆਂ ਨੇ ਵੀ ਅਜਿਹਾ ਕੰਮ ਕੀਤਾ ਹੈ, ਅਸੀਂ ਵੀ ਕਰਾਂਗੇ। ਪਰ ਯਾਦ ਰੱਖੋ ਅਤੇ ਸਮਝੋ ਕਿ ਕੰਜੂਸ ਬਣਨ ਦੀ ਸ਼ੁਰੂਆਤ ਇੰਜ ਹੀ ਹੁੰਦੀ ਹੈ ਕਿ ਸਾਨੂੰ ਹਰ ਚੀਜ ਤੋਂ ਪਹਿਲਾਂ ਆਪਣੇ ਪੈਸੇ ਨੂੰ ਵੇਖਣਾ ਪੈਂਦਾ ਹੈ।

ਸਭ ਤੋਂ ਪਹਿਲਾਂ ਪੈਸਾ ਖਰਚ ਕਰਨਾ ਬੰਦ ਕਰਨਾ ਹੈ। ਇਸ ਮਕਸਦ ਨੂੰ ਆਪਣੇ ਦਿਲ ਵਿੱਚ ਬਿਠਾਉਣ ਤੋਂ ਬਾਅਦ, ਇਹ ਦੇਖਣਾ ਬੰਦ ਕਰੋ ਕਿ ਦੂਸਰੇ ਕੀ ਕਰ ਰਹੇ ਹਨ। ਤੁਹਾਨੂੰ ਇਹ ਕਰਨਾ ਪਵੇਗਾ। ਕਿਉਂਕਿ ਆਰਥਿਕ ਤਬਾਹੀ ਕਦੋਂ ਤੁਹਾਡੇ ’ਤੇ ਆਵੇਗੀ ਕੋਈ ਨਹੀਂ ਜਾਣਦਾ । ਇਸ ਲਈ ਇਸ ਸਮੇਂ ਕੰਜੂਸ ਬਣਨਾ ਸ਼ੁਰੂ ਕਰੋ ਅਤੇ ਦੂਜਿਆਂ ਵੱਲ ਦੇਖਣਾ ਬੰਦ ਕਰੋ। ਚਾਹੇ ਦੂਸਰੇ ਰਾਤ ਦੇ ਖਾਣੇ ’ਤੇ ਜਾਣ ਜਾਂ ਨਵੀਂ ਕਾਰ ਖਰੀਦਣ। ਬੱਸ ਲੋੜ ’ਤੇ ਖਰਚ ਕਰਨਾ ਹੈ, ਇਸ ਗੱਲ ਨੂੰ ਆਪਣੇ ਦਿਲ ਵਿੱਚ ਰੱਖੋ। ਦੂਸਰਿਆਂ ਦੀ ਦੇਖਾਦੇਖੀ ਕੁਝ ਕਰਨਾ ਤੁਹਾਨੂੰ ਕਦੇ ਵੀ ਕੰਜੂਸ ਨਹੀਂ ਬਣਨ ਦੇਵੇਗਾ ਅਤੇ ਤੁਸੀਂ ਭਵਿੱਖ ਬਾਰੇ ਸੁਰੱਖਿਅਤ ਨਹੀਂ ਹੋਵੋਗੇ

5. ਪੈਸੇ ਦੀ ਵੈਲਿਊ:

ਯਾਦ ਰੱਖੋ, ਇੱਕ ਸਿੱਕੇ ਤੋਂ ਲੈ ਕੇ 2000 ਦੇ ਨੋਟ ਤੱਕ ਹਰ ਇੱਕ ਪੈਸੇ ਦਾ ਆਪਣਾ ਮਹੱਤਵ ਹੈ ਅਤੇ ਤੁਸੀਂ ਜਾਂ ਤੁਹਾਡੇ ਕਿਸੇ ਆਪਣੇ ਨੇ ਇਸ ਨੂੰ ਕਮਾਉਣ ਲਈ ਬਹੁਤ ਮਿਹਨਤ ਕੀਤੀ ਹੋਵੇਗੀ। ਇਸ ਮਿਹਨਤ ਅਤੇ ਪੈਸੇ ਦੋਵਾਂ ਨੂੰ ਬਰਬਾਦ ਕਰਨ ਤੋਂ ਪਹਿਲਾਂ ਕਈ ਵਾਰ ਸੋਚੋ ਤਾਂ ਹੀ ਪਰਸ ਵਿੱਚੋਂ ਪੈਸੇ ਕੱਢੋ, ਇਸ ਪੈਸੇ ਨੂੰ ਕਿਸੇ ਦੀ ਮਿਹਨਤ ਦੇ ਤੌਰ ’ਤੇ ਦੇਖੋ। ਇਸ ਲਈ ਤੁਹਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਬਦਲਾਅ ਕਰਨੇ ਪੈਣਗੇ। ਕਹਿ ਸਕਦੇ ਹੋ ਕਿ ਤੁਸੀਂ ਆਪਣੇ ਨਾਂਅ ’ਤੇ ਕੰਜੂਸ ਦਾ ਤਮਗਾ ਕਰਨਾ ਹੈ। ਸ਼ਾਇਦ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣ। ਪਰ ਭਵਿੱਖ ਨੂੰ ਦੇਖਦੇ ਹੋਏ ਖੁਦ ਨੂੰ ਕੰਜੂਸ ਕਹਿਣ ਤੋਂ ਬਿਲਕੁਲ ਗੁਰੇਜ ਨਾ ਕਰੋ।

ਇਹ ਉਹ ਆਦਤਾਂ ਹਨ ਜੋ ਤੁਹਾਡੇ ਪੈਸੇ ਬਚਾ ਸਕਦੀਆਂ ਹਨ:

ਪਹਿਲਾਂ ਬੱਚਿਆਂ ਨਾਲ ਬਜ਼ਾਰ ਜਾਂਦੇ ਸੀ, ਤਾਂ ਬੱਚੇ ਦੀ ਜਿੱਦ ’ਤੇ ਇੱਕ ਨਹੀਂ ਦੋ ਨਹੀਂ ਕਈ ਚਾਕਲੇਟ ਦਿਵਾਉਂਦੇ ਸੀ, ਤਾਂ ਕਿ ਉਹ ਖੁਸ਼ ਹੋ ਜਾਵੇ ਪਰ ਅਜਿਹਾ ਨਾ ਕਰੋ ਚਾਕਲੇਟ ਕੋਈ ਹੈਲਦੀ ਚੀਜ਼ ਨਹੀਂ, ਮਤਲਬ ਬੱਚਿਆਂ ਦੀ ਸਿਹਤ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਬਲਕਿ ਨੁਕਸਾਨ ਵੱਖ ਤੋਂ ਹੋਵੇਗਾ ਇਸ ਨਾਲ ਤੁਹਾਡੇ ਪੈਸੇ ਇੱਕ ਤਰ੍ਹਾਂ ਬਰਬਾਦ ਹੀ ਹੋ ਜਾਣਗੇ

ਆਨਲਾਈਨ ਸ਼ਾਪਿੰਗ ਦੇ ਸਮੇਂ ਜ਼ਰੂਰਤ ਦੇ ਸਾਮਾਨ ਦੇ ਨਾਲ ਕੁਝ ਹੋਰ ਵੀ ਖਰੀਦ ਲੈਣ ਦੀ ਆਦਤ ਬਦਲ ਲਵੋ ਜਦੋਂ ਲੱਗੇ ਕਿ ਇਹ ਵੀ ਤਾਂ ਖਰੀਦਣਾ ਸੀ ਤਾਂ ਤੁਸੀਂ ਸ਼ਾਪਿੰਗ ਐਪ ਬੰਦ ਦਰ ਦਿਓ ਪਰ ਜ਼ਰੂਰਤ ਤੋਂ ਜ਼ਿਆਦਾ ਕੁਝ ਨਾ ਖਰੀਦਣ ਦਾ ਪ੍ਰਣ ਲਓ

ਸਬਜ਼ੀਆਂ ਦੇ ਨਾਲ ਅਕਸਰ ਇਹ ਹੁੰਦਾ ਹੈ ਕਿ ਹਫਤੇ ਭਰ ਦੀਆਂ ਸਬਜ਼ੀਆਂ ਲੈ ਤਾਂ ਲੈਂਦੇ ਹਾਂ ਪਰ ਨਾ ਬਣਾਉਣ ਕਰਕੇ ਉਹ ਖਰਾਬ ਹੋ ਜਾਂਦੀਆਂ ਹਨ ਜਾਂ ਫਿਰ ਲੈਂਦੇ ਹੀ ਇਹੋ-ਜਿਹੀ ਕੁਆਲਿਟੀ ਦੀਆਂ ਸਬਜ਼ੀਆਂ ਕਿ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਹਨ

ਜ਼ਰੂਰਤ ਅਤੇ ਲਗਜ਼ਰੀ ਵਿੱਚ ਤੁਹਾਨੂੰ ਫ਼ਰਕ ਵੀ ਸਮਝਣਾ ਹੋਵੇਗਾ ਇਸ ਸਮੇਂ ਸਿਰਫ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰੋ, ‘ਮੈਂ ਤਾਂ ਸਿਰਫ ਇਹ ਵਾਲਾ ਬਰੈੱਡ ਵਰਤਾਂਗਾ’, ਵਾਲੀ ਆਦਤ ਤੁਹਾਨੂੰ ਛੱਡਣੀ ਹੋਵੇਗੀ ਤੁਹਾਨੂੰ ਛੱਡਣਾ ਹੋਵੇਗਾ ‘ਸਾਡਾ ਤਾਂ ਇੰਜ ਹੀ ਚਿੰਤਾ ਕਰੇ ਬਿਨਾ ਖਰਚ ਕਰਨ ਵਾਲਾ ਸੁਭਾਅ’ ਬਹੁਤ ਜ਼ਰੂਰੀ ਹੋਣ ’ਤੇ ਹੀ ਬਜ਼ਾਰ ਜਾਓ ਤਾਂ ਬਹੁਤ ਸਾਰੇ ਖਰਚੇ ਤਾਂ ਇੰਜ ਹੀ ਬਚ ਜਾਂਦੇ ਹਨ

ਸੇਲ ਦਾ ਚੱਕਰ ਜੇਬ੍ਹ ’ਤੇ ਅਕਸਰ ਭਾਰੀ ਪੈਂਦਾ ਹੈ ਪਰ ਸਾਨੂੰ ਲੱਗਦਾ ਹੈ ਕਿ ਸੇਲ ਹੈ ਤਾਂ ਇਸ ਨਾਲ ਤੁਹਾਡਾ ਲਾਭ ਹੋ ਰਿਹਾ ਹੈ ਜਦੋਂ ਕਿ ਕਈ ਵਾਰ ਸੇਲ ਲਾਭ ਨਹੀਂ ਬਲਕਿ ਸਿਰਫ ਝਾਂਸਾ ਬਣ ਜਾਂਦੀ ਹੈ ਇਸ ਲਈ ਆਰਥਿਕ ਮੰਦੀ ਦੇ ਇਸ ਦੌਰ ’ਚ ਸੇਲ ’ਤੇ ਧਿਆਨ ਉਦੋਂ ਹੀ ਦਿਓ, ਜਦੋਂ ਤੁਸੀਂ ਸੱਚਮੁੱਚ ਹੀ ਕੁਝ ਖਰੀਦਣ ਵਾਲੇ ਹੋ ਤੇ ਇਸ ਸਮੇਂ ਵੀ ਸੇਲ ਨੂੰ ਪਰਖੋ ਜ਼ਰੂਰ ਕਿਤੇ ਸੇਲ ਸਿਰਫ ਕਹਿਣ ਲਈ ਤਾਂ ਨਹੀਂ!

ਬੱਚਤ ਦਾ ਪੈਮਾਨਾ:

ਬੱਚਤ ਦਾ ਪੈਮਾਨਾ ਤੁਸੀਂ ਹੁਣ ਤੱਕ ਜਿੱਥੋਂ ਤੱਕ ਵੀ ਸੈੱਟ ਕੀਤਾ ਸੀ ਹੁਣ ਉਸ ਨੂੰ ਥੋੜ੍ਹਾ ਵਧਾ ਦਿਓ ਤੁਹਾਨੂੰ ਆਪਣੀ ਜ਼ਰੂਰਤ ਵਾਲੇ ਖਰਚ ’ਚ ਕਮੀ ਲਿਆਉਣੀ ਹੋਵੇਗੀ ਆਪਣੀ ਬੱਚਤ ਨੂੰ 5 ਫੀਸਦੀ ਹੋਰ ਵਧਾਓ ਇਸ ਦਾ ਲਾਭ ਤੁਹਾਨੂੰ ਲੰਮੇ ਸਮੇਂ ’ਚ ਦਿਸੇਗਾ ਤੁਸੀਂ ਧਿਆਨ ਰੱਖਣਾ ਹੈ ਕਿ ਮਹੀਨੇ ਦੀ ਆਮਦਨ ’ਚ ਹੀ ਬੱਚਤ ਕਰਨ ਤੋਂ ਬਾਅਦ ਜੋ ਪੈਸੇ ਬਚੇ ਸਿਰਫ ਉਸੇ ’ਚ ਹੀ ਤੁਸੀਂ ਆਪਣਾ ਕੰਮ ਚਲਾਉਣਾ ਹੈ ਇਸ ਤੋਂ ਇਲਾਵਾ ਕਿਤੇ ਕੋਈ ਪੈਸੇ ਖਰਚ ਨਹੀਂ ਕਰਨੇ ਹਨ ਇਸ ਦਾ ਸਿੱਧਾ ਅਰਸ ਪਰਿਵਾਰ ’ਤੇ ਪਵੇਗਾ ਪਰ ਉਨ੍ਹਾਂ ਨੂੰ ਵੀ ਸਮਝਾਉਣਾ ਕਿ ਮੰਦੀ ਦੇ ਇਸ ਦੌਰ ’ਚ ਇਹ ਕਿਉ ਜ਼ਰੂਰੀ ਹੈ?

ਕਿਉ ਜ਼ਰੂਰੀ ਹੈ ਸਾਨੂੰ ਕੰਜੂਸ ਬਣ ਜਾਣਾ ਤੁਹਾਨੂੰ ਇੱਕ ਗੱਲ ਹੋਰ ਧਿਆਨ ’ਚ ਰੱਖਣੀ ਹੋਵੇਗੀ ਕਿ ਪਹਿਲਾਂ ਤੋਂ ਜੋੜੇ ਹੋਏ ਪੈਸੇ ਵਿੱਚੋਂ ਤੁਹਾਨੂੰ ਫਿਲਹਾਲ ਕੁਝ ਵੀ ਕੱਢਣ ਤੋਂ ਗੁਰੇਜ ਕਰਨਾ ਹੈ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਇਨ੍ਹਾਂ ਪੈਸਿਆਂ ਨੂੰ ਟੱਚ ਵੀ ਨਾ ਕਰੋ ਕਿਉਂਕਿ ਬਚਾਇਆ ਹੋਇਆ ਕੱਢ ਲਿਆ ਤਾਂ ਫਿਰ ਕੰਜੂਸ ਬਣਨ ਦੀਆਂ ਕੋਸ਼ਿਸ਼ਾਂ ਹੀ ਬੇਕਾਰ ਹੋ ਜਾਣਗੀਆਂ ਫਿਰ ਤੁਹਾਡਾ ਨਵੇਂ ਸਿਰੇ ਤੋਂ ਜੋੜਨ ਦਾ ਕੀ ਮਤਲਬ ਰਹਿ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ