ਸਿਹਤ ਢਾਂਚੇ ’ਤੇ ਵਧ ਰਿਹਾ ਦਬਾਅ ਡਰੌਣਾ

0
278

ਸਿਹਤ ਢਾਂਚੇ ’ਤੇ ਵਧ ਰਿਹਾ ਦਬਾਅ ਡਰੌਣਾ

ਕੋਰੋਨਾ ਮਾਮਲਿਆਂ ਉਛਾਲ ਆਉਣ ਤੋਂ ਬਾਅਦ ਹਸਪਤਾਲਾਂ ’ਤੇ ਕਾਫ਼ੀ ਦਬਾਅ ਆ ਗਿਆ ਹੈ। ਇਸੇ ਦੌਰਾਨ ਆਕਸੀਜ਼ਨ, ਬੈੱਡਾਂ ਦੀ ਕਮੀ ਦੇ ਨਾਲ-ਨਾਲ ਜ਼ਰੂਰੀ ਦਵਾਈਆਂ ਦੀ ਘਾਟ ਦੀਆਂ ਖ਼ਬਰਾਂ ਸੁਰਖ਼ੀਆਂ ਬਣਨ ਲੱਗੀਆਂ ਹਨ। ਇਸੇ ਤਰ੍ਹਾਂ ਦੀਆਂ ਸੂਚਨਾਵਾਂ ਹੱਲ ਤਲਾਸ਼ਣ ਦੀ ਬਜਾਏ ਸਾਨੂੰ ਜ਼ਿਆਦਾ ਡਰਾ ਰਹੀਆਂ ਹਨ। ਹਾਲੇ ਕੋਰੋਨਾ ਜਾਂਚ ਅਤੇ ਇਲਾਜ ਵਿਚ ਜੋ ਵਿਹਾਰਕ ਦਿੱਕਤਾਂ ਹੋ ਰਹੀਆਂ ਹਨ, ਉਸ ਦੀਆਂ ਕਈ ਵਜ੍ਹਾ ਹਨ ਇਹ ਲਾਗ ਮੁੱਖ ਤੌਰ ’ਤੇ ਹਵਾ ਦੇ ਜ਼ਰੀਏ ਹੀ ਹੋ ਰਹੀ ਹੈ। ਕੁੱਲ ਮਿਲਾ ਕੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਵਾ ਦੇ ਜ਼ਰੀਏ ਹੋਣ ਵਾਲੀ ਲਾਗ ਦੇ ਸਬੂਤ ਮਜ਼ਬੂਤ ਹਨ।

ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੀ ਲਾਗ ਨੂੰ ਰੋਕਿਆ ਜਾਵੇ ਖੰਘ, ਜ਼ੁਕਾਮ ਅਤੇ ਹਲਕਾ ਬੁਖ਼ਾਰ ਹੋਣ ’ਤੇ ਹੁਣ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ ਤੁਰੰਤ ਡਾਕਟਰ ਕੋਲ ਜਾ ਕੇ ਇਲਾਜ਼ ਕਰਵਾਉਣਾ ਹੀ ਸਹੀ ਹੈ।  ਪੇਂਡੂ ਖੇਤਰਾਂ ਵਿਚ ਅੱਜ ਵੀ ਬਹੁਤ ਘੱਟ ਜਾਂਚ ਹੋ ਰਹੀ ਹੈ। ਛੱਤੀਸਗੜ੍ਹ, ਮਹਾਂਰਾਸ਼ਟਰ ਵਰਗੇ ਸੂਬਿਆਂ ਵਿਚ ਸੈਂਪਲ ਨੂੰ ਜਾਂਚ ਲਈ ਕਾਫ਼ੀ ਦੂਰ ਭੇਜਿਆ ਜਾਂਦਾ ਹੈ। ਇਸ ਦੀ ਇੱਕੋ-ਇੱਕ ਵਜ੍ਹਾ ਇਹੀ ਹੈ ਕਿ ਆਰਟੀ-ਪੀਸੀਆਰ ਲੈਬ ਹਰ ਜਗ੍ਹਾ ਮੌਜ਼ੂਦ ਨਹੀਂ ਹੈ। ਨਤੀਜੇ ਵਜੋਂ ਵਾਇਰਸ ਦੂਜੀ ਲਹਿਰ ਵਿਚ ਲਾਗ ਖਾਸਕਰ ਨਵੇਂ ਇਲਾਕਿਆਂ (ਪੇਂਡੂ) ’ਚ ਫੈਲਿਆ, ਉਦੋਂ ਉੱਥੇ ਸੈਂਪਲ ਜ਼ਿਆਦਾ ਗਿਣਤੀ ਵਿਚ ਸ਼ਹਿਰੀ ਲੈਬਾਂ ਵਿਚ ਪਹੁੰਚਣ ਲੱਗੇ।

ਸ਼ਹਿਰਾਂ ਵਿਚ ਸੰਕਰਮਣ ਪਹਿਲਾਂ ਤੋਂ ਸੀ ਫਿਰ, ਠੰਢ-ਜ਼ੁਕਾਮ ਹੋਣ ’ਤੇ ਵੀ ਅਸੀਂ ਤੁਰੰਤ ਆਰਟੀ-ਪੀਸੀਆਰ ਟੈਸਟ ਕਰਵਾਉਣ ਨੂੰ ੱਕਾਹਲੇ ਪੈਣ ਲੱਗੇ ਜਿਨ੍ਹਾਂ ਨੂੰ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ, ਉਹ ਵੀ ਟੈਸਟਿੰਗ ਦੇ ਨਾਂਅ ’ਤੇ ਟੈਸਟ ਕਰਵਾਉਣ ਲੱਗੇ। ਇਨ੍ਹਾਂ ਸਭ ਵਜ੍ਹਾ ਨਾਲ ਲੈਬਾਂ ’ਤੇ ਕਾਫ਼ੀ ਜ਼ਿਆਦਾ ਬੋਝ ਵਧ ਗਿਆ, ਅਤੇ ਜੋ ਆਰਟੀ-ਪੀਸੀਆਰ ਰਿਪੋਰਟ 24 ਘੰਟਿਆਂ ’ਚ ਮਿਲ ਜਾਂਦੀ ਸੀ, ਹੁਣ 48 ਜਾਂ 72 ਘੰਟਿਆਂ ਬਾਅਦ ਮਿਲਣ ਲੱਗੀ ਹੈ। ਹੁਣ ਨਰਮ ਫੈਸਲਿਆਂ ਦਾ ਸਮਾਂ ਬੀਤ ਚੁੱਕਾ ਹੈ ਜੇਕਰ ਅਸੀਂ ਸਖ਼ਤਾਈ ਨਹੀਂ ਕਰਾਂਗੇ, ਤਾਂ ਮੁਸੀਬਤ ਵਿਚ ਘਿਰਦੇ ਜਾਵਾਂਗੇ ਕੋਰੋਨਾ ਦਾ ਨਵਾਂ ਹਮਲਾ ਸਭ ਦੇ ਸਾਹਮਣੇ ਹੈ।

ਜ਼ਰੂਰਤ ਅਸਲ ਅੰਕੜਿਆਂ ਜਾਂ ਹਕੀਕਤ ਤੋਂ ਮੂੰਹ ਫੇਰ ਕੇ ਲੋਕਾਂ ਦਾ ਮਨੋਬਲ ਬਣਾਈ ਰੱਖਣ ਦੀ ਨਹੀਂ ਹੈ। ਲੋਕਾਂ ਨੂੰ ਜ਼ਿੰਮੇਵਾਰੀ ਲੈਣ ਲਈ ਪਾਬੰਦ ਕਰਨਾ ਹੋਏਗਾ। ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ ਕੋਈ ਲੱਛਣ ਸਾਹਮਣੇ ਆਉਣ ’ਤੇ ਕਿਸੇ ਵੀ ਭਰਮ ’ਚ ਰਹਿਣ ਦੀ ਜ਼ਰੂਰਤ ਨਹੀਂ। ਰੋਗ ਲੁਕੋਣ ਦੀ ਚੀਜ਼ ਨਹੀਂ ਸਗੋਂ ਇਸ ਦਾ ਇਲਾਜ ਜ਼ਰੂਰੀ ਹੈ। ਗੰਭੀਰ ਮਰੀਜਾਂ ਨੂੰ ਹੀ ਹਸਪਤਾਲਾਂ ਵਿਚ ਦਾਖ਼ਲਾ ਮਿਲੇ, ਬਾਕੀ ਮਰੀਜ਼ਾਂ ਲਈ ਡਾਕਟਰਾਂ ਦੇ ਹੋਮ ਵਿਜ਼ਿਟ ਦੀ ਸੁਵਿਧਾ ਹੋਵੇ। ਇੱਕ ਕੰਟਰੋਲ ਰੂਮ ਵੀ ਬਣਾਇਆ ਜਾ ਸਕਦਾ ਹੈ, ਜਿਸ ਵਿਚ ਲੋੜੀਂਦੀ ਗਿਣਤੀ ਵਿਚ ਮਾਹਿਰ ਡਾਕਟਰ ਮੌਜ਼ੂਦ ਹੋਣ ਅਤੇ ਉਹ ਫੋਨ ’ਤੇ ਮਰੀਜਾਂ ਨੂੰ ਉਚਿਤ ਸਲਾਹ ਦੇਣ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਵੀ ਬਣਾਉਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।