ਨਾਮ ਸ਼ਬਦ ਦੇ ਜਾਪ ਨਾਲ ਸ਼ੁੱਧ ਹੋਵੇਗਾ ਹਿਰਦਾ : ਪੂਜਨੀਕ ਗੁਰੂ ਜੀ

0
715

ਨਾਮ ਸ਼ਬਦ ਦੇ ਜਾਪ ਨਾਲ ਸ਼ੁੱਧ ਹੋਵੇਗਾ ਹਿਰਦਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਕਿਸੇ ਦਿਖਾਵੇ ’ਚ ਨਹੀਂ ਆਉਂਦਾ ਉਸ ਨੂੰ ਜੇਕਰ ਪ੍ਰਾਪਤ ਕਰਨਾ ਹੈ ਤਾਂ ਆਪਣੇ ਹਿਰਦੇ ਨੂੰ ਸ਼ੁੱਧ ਕਰਨਾ ਪਵੇਗਾ ਤੇ ਜਦੋਂ ਤੱਕ ਤੁਸੀਂ ਭਗਤੀ ਨਹੀਂ ਕਰੋਗੇ, ਤੁਹਾਡੇ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ ਹੋਵੇਗਾ ਤੁਸੀਂ ਕੋਈ ਵੀ ਡਿਗਰੀ-ਡਿਪਲੋਮਾ ਕਰਦੇ ਹੋ, ਤਾਂ ਆਪਣੀ ਜ਼ਿੰਦਗੀ ਦੇ 20-25 ਸਾਲ ਲਾਉਂਦੇ ਹੋ ਅਤੇ ਜੇਕਰ ਆਪਣੇ ਮਾਲਕ ਨੂੰ ਵੇਖਣਾ ਹੈ, ਉਸ ਦੀ ਭਗਤੀ ਨੂੰ ਜਾਣਨਾ ਹੈ, ਤਾਂ ਜ਼ਿੰਦਗੀ ਦੇ 20-25 ਮਹੀਨੇ ਹੀ ਪਰਮਾਤਮਾ ਵੱਲ ਲਗਾਤਾਰ ਲਾ ਕੇ ਤਾਂ ਦੇਖੋ ਤਾਂ ਹੀ ਤੁਸੀਂ ਦੱਸ ਸਕਦੇ ਹੋ ਕਿ ਪਰਮਾਤਮਾ ਹੈ ਜਾਂ ਨਹੀਂ ਹੈ

ਚੰਦ ਕਿਤਾਬਾਂ ਪੜ੍ਹ ਲੈਣ ਨਾਲ, ਥੋੜ੍ਹੀ ਡਿਗਰੀ ਡਿਪਲੋਮਾ ਹਾਸਲ ਕਰ ਲੈਣ ਨਾਲ ਤੁਸੀਂ ਆਖੋ ਕਿ ਪਰਮਾਤਮਾ ਨਹੀਂ ਹੈ, ਤਾਂ ਇਸ ਨੂੰ ਮੂਰਖਤਾ ਨਹੀਂ ਆਖਾਂਗੇ ਤਾਂ ਕੀ ਆਖਾਂਗੇ? ਇਸ ਲਈ ਪਹਿਲਾਂ ਤੁਸੀਂ ਨਾਮ ਸ਼ਬਦ ਲਓ, ਫਿਰ ਉਸ ਦਾ ਅਭਿਆਸ ਕਰੋ, ਜਿਸ ਤਰ੍ਹਾਂ ਅਧਿਆਪਕ ਆਖਦਾ ਹੈ ਕਿ ਬੇਟਾ, ਅਜਿਹਾ ਪੜ੍ਹੋ ਤੁਸੀਂ ਉਸ ਨੂੰ ਫਾਲੋ (ਉਸੇ ਤਰ੍ਹਾਂ) ਕਰਦੇ ਹੋ, ਤਾਂ ਤੁਸੀਂ ਮੈਰਿਟ ਹੋਲਡਰ ਬਣ ਜਾਂਦੇ ਹੋ ਕਈ ਪਾਸ ਵੀ ਹੋ ਜਾਂਦੇ ਹਨ

ਉਸੇ ਤਰ੍ਹਾਂ ਤੁਹਾਨੂੰ ਨਾਮ ਸ਼ਬਦ ਲੈਣਾ ਪਵੇਗਾ, ਫਿਰ ਘੰਟਾ-ਘੰਟਾ ਸਵੇਰੇ-ਸ਼ਾਮ ਉਸ ਦਾ ਅਭਿਆਸ ਕਰਨਾ ਪਵੇਗਾ ਤੇ ਮਹੀਨੇ ’ਚ ਪੰਜ-ਚਾਰ ਦਿਨ ਪਰਹਿੱਤ, ਪਰਮਾਰਥ ਕਰੋ ਭੁੱਖੇ ਨੂੰ ਖਾਣਾ ਖੁਆਓ, ਪਿਆਸੇ ਨੂੰ ਪਾਣੀ ਪਿਆਓ, ਬਿਮਾਰ ਦਾ ਇਲਾਜ ਕਰਵਾਓ, ਕਿਸੇ ਗਰੀਬ ਨੂੰ ਵਿੱਦਿਆਦਾਨ ਦਿਓ, ਖੂਨਦਾਨ ਕਰੋ, ਦੇਹਾਂਤ ਮਗਰੋ ਅੱਖਾਂ ਤੇ ਸਰੀਰਦਾਨ ਕਰੋ, ਇਹ ਸੱਚਾ ਦਾਨ ਹੈ ਜਾਂ ਜਿਵੇਂ ਸਾਧ-ਸੰਗਤ ਨੇ ਫੂਡ ਬੈਂਕ, ਟੁਆਏ ਬੈਂਕ, ਕਲਾਥ ਬੈਂਕ ਖੋਲ੍ਹੇ ਹਨ, ਤੁਸੀਂ ਸਾਰੇ ਉਸ ’ਚ ਸੇਵਾ ਕਰੋ ਯਕੀਨ ਮੰਨੋ ਤੁਸੀਂ ਮਾਲਕ ਦੀ ਔਲਾਦ ਦੀ ਸੇਵਾ ਕਰਦੇ ਹੋ ਤਾਂ ਇਨਡਾਇਰੈਕਟਲੀ ਉਹ ਮਾਲਕ ਦੀ ਸੇਵਾ ਹੈ ਤੇ ਬਦਲੇ ’ਚ ਉਹ ਮਾਲਕ ਖੁਸ਼ੀਆਂ ਜ਼ਰੂਰ ਬਖ਼ਸ਼ਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.