ਹਾਈਵੇ ਅਥਾਰਟੀ ਨੂੰ ਧੂੜ ਕੰਟਰੋਲ ਕਰਨ ਤੇ ਸੜਕਾਂ ‘ਤੇ ਹਰਿਆਵਲ ਵਧਾਉਣ ਦੇ ਹੁਕਮ

Highway, Authority, Ordered, Control, Increase, Green, Cover, Roads

ਪ੍ਰਦੂਸ਼ਣ ਕੰਟਰੋਲ ਬੋਰਡ ਹੋਇਆ ਸਖ਼ਤ

ਬੋਰਡ ਰੱਖੇਗਾ ਇਨ੍ਹਾਂ ਦੇ ਕੰਮ ‘ਤੇ ਨਜ਼ਰ : ਪੰਨੂੰ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦਾ ਪ੍ਰਬੰਧ ਸੰਭਾਲ ਰਹੀਆਂ ਪ੍ਰਾਈਵੇਟ ਫਰਮਾਂ ਦੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਇਹਨਾਂ ਸੜਕਾਂ ਤੋਂ ਉÎੱਡ ਰਹੀ ਧੂੜ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਸੜਕਾਂ ਦੀ ਸੰਭਾਲ ਸਬੰਧੀ ਸਰਕਾਰ ਨਾਲ ਹੋਏ ਐਗਰੀਮੈਂਟ ਅਨੁਸਾਰ ਸੜਕਾਂ ਦੀ ਸੈਂਟਰਲ ਵਰਜ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਕਰਨ ਲਈ ਬੂਟੇ ਲਾਉਣ ਲਈ ਕਿਹਾ ਹੈ। ਇਹ ਪਾਇਆ ਗਿਆ ਕਿ ਟੋਲ ਟੈਕਸ ਪੂਰਾ ਉਗਰਾਹੁਣ ਦੇ ਬਾਵਜੂਦ ਕੰਪਨੀਆਂ ਵੱਲੋਂ ਇਸ ਪਾਸੇ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾ ਰਹੀ।

ਉਨ੍ਹਾਂ ਅੱਗੇ ਦੱਸਿਆ ਕਿ ਖਾਸ ਕਰਕੇ ਸਰਦੀਆਂ ਵਿੱਚ ਸੜਕਾਂ ਤੋਂ ਉÎੱਡਦੀ ਧੂੜ ਪੰਜਾਬ ਵਿਚਲੀ ਹਵਾ ਦੀ ਕੁਆਲਿਟੀ ਨੂੰ ਖਰਾਬ ਕਰਦੀ ਹੈ, ਕਿਉਂਕਿ ਇਹ ਕੰਪਨੀਆਂ ਸੜਕਾਂ ਦੀ ਧੂੜ ਇਕੱਠੀ ਕਰਨ ਦਾ ਕੋਈ ਉਪਰਾਲਾ ਨਹੀਂ ਕਰਦੀਆਂ ਭਾਂਵੇ ਕੇ ਉਹਨਾਂ ਦੇ ਇਕਰਾਰਨਾਮੇ ਮੁਤਾਬਿਕ ਇਹ ਉਹਨਾਂ ਦੀ ਜਿੰਮੇਵਾਰੀ ਹੈ। ਓਵਰ ਬਰਿੱਜਾਂ ਅਤੇ ਸਰਵਿਸ ਲਾਇਨਾਂ ਵਿਚਕਾਰ ਪਿਆ ਕੱਚਾ ਏਰੀਆ ਵੀ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ, ਜਿਸ ਨੂੰ ਇਹਨਾਂ ਪ੍ਰਾਈਵੇਟ ਫਰਮਾਂ ਦੁਆਰਾ ਪੂਰਾ ਅਣਗੌਲਿਆ ਕੀਤਾ ਹੋਇਆ ਹੈ।

ਇਸ ਦੌਰਾਨ ਚੇਅਰਮੈਨ ਦੁਆਰਾ ਲਈ ਗਈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਬੋਰਡ ਹੁਣ ਇਹਨਾਂ ਸੜਕਾਂ ਦੀ ਹਰਿਆਵਲ ‘ਤੇ ਆਪਣੀ ਪੂਰੀ ਅੱਖ ਰੱਖੇਗਾ ਅਤੇ ਇਹਨਾਂ ਕੰਪਨੀਆਂ ਤੋਂ ਸੜਕਾਂ ਦੇ ਵਿਚਕਾਰ ਅਤੇ ਆਲੇ-ਦੁਆਲੇ ਬੂਟੇ ਲਗਵਾਉਣ ਤੋਂ ਇਲਾਵਾ ਸੜਕਾਂ ਤੋਂ ਧੂੜ ਇਕੱਠੀ ਕਰਨ ਦੇ ਕੰਮ ‘ਤੇ ਨਜਰ ਰੱਖੇਗਾ ਤਾਂ ਜੋ ਹਵਾ ਪ੍ਰਦੂਸ਼ਣ ‘ਤੇ ਕਾਬੂ ਪਾਇਆ ਜਾ ਸਕੇ। ਇਹਨਾਂ ਹਈਵੇ ਦੇ ਪ੍ਰੋਜੈਕਟ ਡਾਇਰੈਕਟਰਾਂ ਨੇ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਵੱਡੇ ਪੱਧਰ ‘ਤੇ ਬੂਟੇ ਲਗਾਏ ਜਾਣਗੇ। ਚੇਅਰਮੈਨ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਟੋਲ ਪਲਾਜ਼ਿਆਂ ‘ਤੇ ਰੈਗੂਲਰ ਤੌਰ ‘ਤੇ ਹਵਾ-ਪ੍ਰਦੂਸ਼ਣ ਚੈÎੱਕ ਕਰਿਆ ਕਰੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।