ਸ਼ਰਧਾ ਦਾ ਮਹੱਤਵ

ਸ਼ਰਧਾ ਦਾ ਮਹੱਤਵ

ਇੱਕ ਨੌਜਵਾਨ ਓਲੰਪਿਕ ’ਚ ਗੋਤਾਖੋਰੀ ਦੇ ਪ੍ਰਦਰਸ਼ਨ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਜੀਵਨ ’ਚ ਧਰਮ ਦਾ ਮਹੱਤਵ ਸਿਰਫ਼ ਐਨਾ ਹੀ ਸੀ ਕਿ ਉਹ ਆਪਣੇ ਬੜਬੋਲੇ ਇਸਾਈ ਮਿੱਤਰ ਦੀਆਂ ਗੱਲਾਂ ਨੂੰ ਬਿਨਾ ਵਿਰੋਧ ਸੁਣ ਲੈਂਦਾ ਸੀ ਇੱਕ ਰਾਤ ਨੌਜਵਾਨ ਅਭਿਆਸ ਲਈ ਇੰਡੋਰ ਸਵੀਮਿੰਗ ਪੂਲ ’ਤੇ ਗਿਆ ਉੱਥੇ ਰੌਸ਼ਨੀ ਨਹੀਂ ਸੀ ਇੰਡੋਰ ਸਵੀਮਿੰਗ ਪੂਲ ਦੀ ਛੱਤ ’ਚੋਂ ਚੰਦਰਮੇ ਦੀ ਕੁਝ ਰੌਸ਼ਨੀ ਆ ਰਹੀ ਸੀ ਓਨੀ ਰੌਸ਼ਨੀ ’ਚ ਨੌਜਵਾਨ ਆਪਣਾ ਅਭਿਆਸ ਕਰ ਸਕਦਾ ਸੀ ਨੌਜਵਾਨ ਸਭ ਤੋਂ ਉੱਚੇ ਡਾਇਵਿੰਗ ਪਲੇਟਫਾਰਮ ’ਤੇ ਗਿਆ ਡਾਇਵਿੰਗ ਬੋਰਡ ਕਿਨਾਰੇ ਖੜ੍ਹੇ ਹੋ ਕੇ ਉਸ ਨੇ ਗੋਤਾ ਲਾਉਣ ਲਈ ਆਪਣੀਆਂ ਬਾਹਾਂ ਫੈਲਾਈਆਂ ਕੰਧ ’ਤੇ ਉਸ ਨੂੰ ਆਪਣਾ ਪਰਛਾਵਾਂ ਦਿਖਾਈ ਦਿੱਤਾ ਪਰਛਾਵੇਂ ’ਚ ਉਸਦਾ ਸਰੀਰ ਸਲੀਬ ’ਤੇ ਚੜੇ੍ਹ ਈਸਾ ਵਾਂਗ ਦਿਸ ਰਿਹਾ ਸੀ

ਇਹ ਦੇਖ ਕੇ ਨੌਜਵਾਨ ਦੇ ਮਨ ’ਚ ਸ਼ਰਧਾ ਪੈਦਾ ਹੋ ਗਈ ਉਸ ਨੇ ਆਪਣੇ ਹੱਥ ਜੋੜ ਕੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਉਹ ਗੋਤਾ ਲਾਉਣ ਲਈ ਤਿਆਰ ਹੋਣ ਲੱਗਾ ਉਦੋਂ ਹੀ ਪੂਲ ਦੇ ਇੱਕ ਕਰਮਚਾਰੀ ਨੇ ਲਾਈਟਾਂ ਜਗਾ ਦਿੱਤੀਆਂ ਨੌਜਵਾਨ ਨੇ ਦੇਖਿਆ, ਪੂਲ ’ਚ ਇੱਕ ਬੂੰਦ ਵੀ ਪਾਣੀ ਨਹੀਂ ਸੀ ਕਿਉਂਕਿ ਉਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਇਸ ਘਟਨਾ ਨੇ ਉਸ ਨੂੰ ਬਦਲ ਕੇ ਰੱਖ ਦਿੱਤਾ ਤੇ ਉਸਦੀ ਸ਼ਰਧਾ ਧਰਮ ’ਚ ਹੋਰ ਜ਼ਿਆਦਾ ਵਧ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here