ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 ‘ਚ ਸ਼੍ਰੀਲੰਕਾ ਨੂੰ 34 ਦੌੜਾਂ ਨਾਲ ਹਰਾਇਆ

indi

ਜੇਮਿਮਾ ਬਣੀ ਪਲੇਅਰ ਆਫ ਦਿ ਮੈਚ (Indian women’s Team )

ਦਾਬੁਲਾ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਸ਼੍ਰੀਲੰਕਾ ਨੂੰ 34 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 138 ਦੌੜਾਂ ਬਣਾਈਆਂ। ਜੇਮਿਮਾ ਰੌਡਰਿਗਜ਼ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ 22 ਦੌੜਾਂ ਦੀ ਪਾਰੀ ਖੇਡੀ।

ਜਵਾਬ ‘ਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 104 ਦੌੜਾਂ ਹੀ ਬਣਾ ਸਕੀ। ਕਵੀਸ਼ਾ ਦਿਲਹਾਰੀ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਭਾਰਤ ਲਈ ਰਾਧਾ ਯਾਦਵ ਨੇ ਦੋ ਵਿਕਟਾਂ ਲਈਆਂ। ਦੀਪਤੀ ਸ਼ਰਮਾ, ਪੂਜਾ ਵਸਤਰਕਾਰ ਅਤੇ ਸ਼ੈਫਾਲੀ ਬਰਮਾ ਨੇ 1-1 ਵਿਕਟਾਂ ਲਈਆਂ। ਸੀਰੀਜ਼ ਦਾ ਦੂਜਾ ਮੈਚ 25 ਜੂਨ ਨੂੰ ਖੇਡਿਆ ਜਾਵੇਗਾ। (Indian women’s Team )

india woman

ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ

ਇਸ ਮੈਚ ‘ਚ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਸਿਰਫ 17 ਦੌੜਾਂ ਦੇ ਸਕੋਰ ‘ਤੇ ਦੋ ਵਿਕਟਾਂ ਡਿੱਗ ਗਈਆਂ। ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਈ। ਸਭੀਨੇਨੀ ਮੇਘਨਾ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਈ। ਓਸ਼ਾਦੀ ਰਣਸਿੰਘੇ ਨੇ ਦੋਵੇਂ ਵਿਕਟਾਂ ਲਈਆਂ। ਸ਼ੈਫਾਲੀ ਵਰਮਾ 31 ਗੇਂਦਾਂ ‘ਤੇ 31 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਜੜੇ। ਸ਼ੇਫਾਲੀ ਦੇ ਆਊਟ ਹੋਣ ਦੀਆਂ ਪੰਜ ਗੇਂਦਾਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਵੀ ਪੈਵੇਲੀਅਨ ਪਰਤ ਗਈ।

ਹਰਮਨਪ੍ਰੀਤ ਨੇ 20 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਜੇਮਿਮਾ ਨੇ 58 ਦੌੜਾਂ ‘ਤੇ ਚਾਰ ਵਿਕਟਾਂ ਗੁਆ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਉਸਨੇ 27 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ ਅਤੇ ਅੰਤ ਤੱਕ ਨਾਬਾਦ ਰਹੀ। ਹੋਰਨਾਂ ਬੱਲੇਬਾਜ਼ਾਂ ਵਿੱਚ ਰਿਚਾ ਘੋਸ਼ ਨੇ 11, ਪੂਜਾ ਵਸਤਕਰ ਨੇ 14 ਅਤੇ ਦੀਪਤੀ ਸ਼ਰਮਾ ਨੇ 17 ਦੌੜਾਂ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here