ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਯਾਤਰੂ ਗੱਡੀਆਂ ਨੂੰ ਲਾਂਘਾ ਨਾ ਦਿੱਤਾ

0

ਰੇਲ ਰੋਕ ਅੰਦੋਲਨ 62ਵੇਂ ਦਿਨ ‘ਚ ਪਹੁੰਚਿਆ, ਕਿਸਾਨ 2022 ਕਿਸਾਨ ਪੱਖੀ ਕੀਤੀ ਵਾਅਦਾ ਖਿਲਾਫੀ ਦਾ ਜਵਾਬ ਦੇਣਗੇ: ਪੰਨੂ

ਅੰਮ੍ਰਿਤਸਰ (ਰਾਜਨ ਮਾਨ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੋਂ ਯਾਤਰੂ ਗੱਡੀਆਂ ਨੂੰ ਲਾਂਘਾ ਨਹੀਂ ਦਿੱਤਾ ਅਤੇ ਗੱਡੀਆਂ ਬਿਆਸ ਰੇਲਵੇ ਸਟੇਸ਼ਨ ਤੇ ਰੋਕੀਆਂ ਗਈਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਰੇਲ ਰੋਕ ਅੰਦੋਲਨ ਦੇ 62ਵੇਂ ਦਿਨ ਮੁੜ ਅੰਮ੍ਰਿਤਸਰ ਜਲੰਧਰ ਰੇਲ ਮਾਰਗ ਉੱਪਰ ਜੰਡਿਆਲਾ ਗੁਰੂ ਰੇਲ ਪਟੜੀਆਂ ‘ਤੇ ਬੈਠੀ ਅਤੇ ਯਾਤਰੂ ਗੱਡੀਆਂ ਨੂੰ ਲਾਂਘਾ ਦੇਣ ਤੋਂ ਇਨਕਾਰ ਕੀਤਾ ਗਿਆ ਤੇ ਮਾਲ ਗੱਡੀਆਂ ਨੂੰ ਲਾਂਘਾ ਦਿੱਤਾ ਗਿਆ

ਜੰਡਿਆਲਾ ਗੁਰੂ ਰੇਲਵੇ ਟਰੈਕ ਉਤੇ ਡੀਸੀ ਅੰਮ੍ਰਿ੍ਰਤਸਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਵੱਲੋਂ ਵਾਰ-ਵਾਰ ਅਪੀਲ ਕਰਨ ‘ਤੇ ਵੀ ਕਿਸਾਨ ਸੰਘਰਸ਼ ਕਮੇਟੀ ਨੇ ਯਾਤਰੂ ਗੱਡੀਆਂ ਨੂੰ ਲਾਂਘਾ ਨਾ ਦਿੱਤਾ ਅਧਿਕਾਰੀਆਂ ਨਾਲ  ਮੀਟਿੰਗ ਵੀ ਬੇਸਿੱਟਾ ਰਹੀ ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਈਨ ਨਹੀਂ ਮੰਨਣੀ, ਇਹ ਜੋ ਖੇਤੀ ਦੇ ਤਿੰਨ ਕਨੂੰਨ ਤੇ ਬਿਜਲੀ ਸੋਧ ਬਿੱਲ, ਕਰੋੜਾਂ ਰੁਪਿਆ ਜੁਰਮਾਨਾ ਕਰਨ ਵਾਲਾ ਜੋ ਪਟੀਸ਼ਨ ਵਾਲਾ ਐਕਟ ਲਿਆਂਦਾ ਗਿਆ ਹੈ,

ਇਨ੍ਹਾਂ ਖਿਲਾਫ ਕਿਸਾਨਾਂ ਦੀ ਜੰਗ ਜਾਰੀ ਹੈ ਉਨ੍ਹਾਂ ਕਿਹਾ ਕਿ ਉਹ ਸੱਤ ਸਤੰਬਰ ਤੋਂ ਜੇਲ੍ਹ ਭਰੋ ਅੰਦੋਲਨ ਕਰ ਰਹੇ ਹਨ ਅਤੇ 24 ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਕਰ ਰਹੇ ਹਨ ਅਤੇ ਅੱਜ 62ਵੇਂ ਦਿਨ ਵਿੱਚ ਉਨ੍ਹਾਂ ਦਾ ਰੇਲ ਰੋਕੋ ਅੰਦੋਲਨ ਪਹੁੰਚ ਗਿਆ ਹੈ ਅਤੇ ਸਰਕਾਰਾਂ ਆਪਣੇ ਫੈਸਲੇ ਉੱਪਰ ਬਜ਼ਿੱਦ ਹਨ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਨਾਲ ਮਿਲ ਕੇ ਜਬਰ ਨਾਲ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਕੇ ਯਾਤਰੂ ਗੱਡੀਆਂ ਲੰਘਾਉਣ ਚਾਹੁੰਦੀ ਸੀ ਇਸ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੱਲ੍ਹ ਸ਼ਾਮ ਕੈਪਟਨ ਸਰਕਾਰ ਵੱਲੋਂ ਜਥੇਬੰਦੀ ‘ਤੇ ਦਬਾਅ ਬਣਾਉਣ ਲਈ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ‘ਤੇ ਰਾਤ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਤੇ ਸਟੇਸ਼ਨ ‘ਤੇ ਬੈਰੀਗੇਟਿੰਗ ਕਰ ਦਿੱਤੀ ਗਈ ਤਾਂ ਜੋ ਸਵੇਰੇ ਐਕਸਪ੍ਰੈੱਸ ਗੱਡੀਆਂ ਦੇ ਲੰਘਣ ਦੇ ਸਮੇਂ ਯਾਤਰੂ ਗੱਡੀਆਂ ਲੰਘਾਈਆਂ ਜਾ ਸਕਣ

ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਨੇ ਸਵੇਰੇ 3 ਵਜੇ ਰੇਲਵੇ ਟਰੈਕ ਜਾਮ ਕਰ ਦਿੱਤਾ ਅੱਜ ਸਵੇਰੇ ਆਈਆਂ 3 ਮਾਲ ਗੱਡੀਆਂ ਨੂੰ ਜਥੇਬੰਦੀ ਨੇ ਟਰੈਕ ਖਾਲੀ ਕਰਕੇ ਪੁਰਅਮਨ ਲਾਂਘਾ ਦੇ ਕੇ ਲੰਘਾ ਦਿੱਤਾ, ਜਿੰਨਾਂ ਵਿੱਚ ਯੂਰੀਆ ਖਾਦ ਭਰੀ ਹੋਈ ਸੀ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਪੰਜਾਬ ਦੀਆਂ ਮੰਗਾਂ ‘ਤੇ ਮੀਟਿੰਗ ਕਰਨਾ ਚਾਹੁਣਗੇ ਤਾਂ ਮੀਟਿੰਗ ਕੀਤੀ ਜਾਵੇਗੀ ਉਨ੍ਹਾਂ ਕਿਹਾ ਕੇਂਦਰ ਸਰਕਾਰ ਦੀ ਸ਼ਰਤ ਨੂੰ ਜਥੇਬੰਦੀ ਨਹੀਂ ਮੰਨੇਗੀ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਘੋਲ ਜਾਰੀ ਰਹੇਗਾ

ਕਿਸਾਨ ਆਗੂਆਂ ਕਿਹਾ ਕਿ ਦਿੱਲੀ ਸੰਘਰਸ਼ ਦੀ ਤਿਆਰੀ ਪੂਰੇ ਜੋਰਾਂ ਨਾਲ ਚੱਲ ਰਹੀ ਹੈ ਇਸ ਮੌਕੇ ਸਵਿੰਦਰ ਸਿੰਘ, ਸਰਵਣ ਸਿੰਘ ਪੰਧੇਰ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ, ਗੁਰਬਚਨ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਜਰਮਨਜੀਤ ਸਿੰਘ, ਲਖਵਿੰਦਰ ਸਿੰਘ, ਦਿਆਲ ਸਿੰਘ, ਜਵਾਹਰ ਸਿੰਘ, ਇਕਬਾਲ ਸਿੰਘ, ਸਾਹਬ ਸਿੰਘ, ਰਣਜੀਤ ਸਿੰਘ, ਖਿਲਾਰਾ ਸਿੰਘ, ਗੁਰਮੇਲ ਸਿੰਘ, ਹਰਫੂਲ ਸਿੰਘ, ਮੇਹਰ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.