ਦੋ ਕਿੱਲੋ ਅਫ਼ੀਮ ਸਮੇਤ ਵਿਅਕਤੀ ਕਾਬੂ, ਪਰਚਾ ਦਰਜ਼

0
76
Two terrorists arrested with weapons and ammunition

ਦੋ ਕਿੱਲੋ ਅਫ਼ੀਮ ਸਮੇਤ ਵਿਅਕਤੀ ਕਾਬੂ, ਪਰਚਾ ਦਰਜ਼

ਲੰਬੀ/ਕਿੱਲਿਆਂਵਾਲੀ ਮੰਡੀ, (ਮੇਵਾ ਸਿੰਘ) ਜਸਪਾਲ ਸਿੰਘ ਢਿੱਲੋਂ ਡੀਐਸਪੀ ਮਲੋਟ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਐਸ ਐਚ ਓ ਲੰਬੀ ਦੀ ਅਗਵਾਈ ਵਿਚ ਥਾਣਾ ਲੰਬੀ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 2 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਐਸਐਚਓ ਲੰਬੀ ਨੇ ਦੱਸਿਆ ਕਿ ਲੰਬੀ ਪੁਲਿਸ ਵੱਲੋਂ ਪਿੰਡ ਲੰਬੀ ਦੇ ਸੱਪਾਂ ਵਾਲੇ ਡੇਰੇ ਕੋਲ ਮੁੱਖ ਮਾਰਗ ਨੰ: 9 ਤੇ ਸ਼ੱਕੀ ਵਿਅਕਤੀਆਂ ਦੀ ਤਲਾਸੀ ਵਾਸਤੇ ਪੁਲਿਸ ਚੈਕਿੰਗ ਨਾਕਾ ਲਾਇਆ ਹੋਇਆ ਸੀ, ਪੁਲਿਸ ਨਾਕੇ ਦੇ ਕੋਲ ਦੀ ਲੰਘਦੇ ਇਕ ਪਾਣੀ ਵਾਲੇ ਸੂਏ ਦੀ ਪਟੜੀ ਤੇ ਆ ਰਹੇ ਇਕ ਨੌਜਵਾਨ ਜਿਸ ਦੇ ਹੱਥ ਵਿਚ ਇਕ ਝੋਲਾ ਫੜਿਆ ਹੋਇਆ ਸੀ,

ਜਦੋਂ ਉਹ ਪੁਲਿਸ ਨਾਕੇ ਨੂੰ ਦੇਖ ਕੇ ਜਦੋਂ ਵਾਪਸ ਭੱਜਣ ਲੱਗਾ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਦੀ ਪਛਾਣ ਰਾਜੇਸ ਯਾਦਵ ਪੁੱਤਰ ਸੀਤਾ ਰਾਮ ਵਾਸੀ ਪਿੰਡ ਖਟਕੜ, ਤਹਿ: ਮਾਧੋਪੁਰ, ਜ਼ਿਲ੍ਹਾ ਸੀਕਰ ਰਾਜਸਥਾਨ ਵਜੋਂ ਹੋਈ।

ਜਦੋਂ ਪੁਲਿਸ ਨੇ ਰਾਜੇਸ ਯਾਦਵ ਦੇ ਹੱਥ ਵਿਚ ਫੜੇ ਝੌਲੇ ਦੀ ਤਲਾਸੀ ਲਈ ਤਾਂ ਉਸ ਕੋਲੋਂ ਮੋਮੀ ਲਿਫਾਫਾ ਵਿੱਚ ਅਫੀਮ ਬਰਾਮਦ ਹੋਈ, ਪੁਲਿਸ ਵੱਲੋਂ ਇਸ ਦਾ ਵਜਨ ਕਰਨ ਤੇ ਇਹ 2 ਕਿਲੋਗਰਾਮ ਪਾਈ ਗਈ। ਐਸ ਐਚ ਓ ਨੇ ਆਖਰ ਵਿਚ ਦੱਸਿਆ ਕਿ ਲੰਬੀ ਪੁਲਿਸ ਨੇ 2 ਕਿੱਲੋ ਅਫੀਮ ਬਰਾਮਦ ਹੋਣ ’ਤੇ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ ਵਾਸੀ ਖਟਕੜ ਤਹਿ ਮਾਧੋਪੁਰ ਖਿਲਾਫ ਥਾਣਾ ਲੰਬੀ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ