ਮਾਨ ਸਰਕਾਰ ਹੁਣ ਜੇਲ੍ਹਾਂ ’ਚ ਕਰੇਗੀ ਵੀਆਈਪੀ ਕਲਚਰ ਖਤਮ

cm maan

ਮਾਨ ਨੇ ਕਿਹਾ, ਪੰਜਾਬ ਦੀਆਂ ਜੇਲਾਂ ‘ਚ ਆਰਾਮਦਾਇਕ ਕਮਰੇ ਨਹੀਂ ਹੋਣਗੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਵੀਆਈਪੀ ਕਲਚਰ (VIP Jails) ਖਤਮ ਕਰਨ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹਾਂ ’ਚ ਵੀਆਈਪੀ ਕਲਚਰ ਖਤਮ ਕਰਨ ਦੇ ਆਦੇਸ਼ ਦਿੱਤੇ ਹੈ। ਮਾਨ ਨੇ ਕਿਹਾ ਕਿ ਜੇਲ੍ਹਾਂ ’ਚ ਵੀਆਈਪੀ ਬਰੈਕ ਸੈੱਲ ਬੰਦ (VIP Jails) ਕੀਤੇ ਜਾਣਗੇ। ਜੇਲ੍ਹ ’ਚ ਬੰਦ ਦੋਸ਼ੀ ਆਉਦਾ ਤਾਂ ਸਜ਼ਾ ਕੱਟਣ ਲਈ ਹੈ ਪਰ ਉਸ ਨੂੰ ਹਰ ਪੱਖੋਂ ਆਰਾਮਦਾਇਕ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੋ ਬਿਲਕੁਲ ਗਲਤ ਹੈ। ਜੇਲ੍ਹ ’ਚ ਦੋਸ਼ੀ ਨੂੰ ਤਾਂ ਲਿਆਂਦਾ ਜਾਂਦਾ ਹੈ ਕਿ ਉਸ ਨੂੰ ਸੁਧਾਰਿਆ ਜਾਵੇ।

ਉਨ੍ਹਾਂ ਕਿਹਾ ਕਿ ਜੇਲ੍ਹ ਸਜ਼ਾ ਕੱਟਣ ਲਈ ਹੈ, ਆਲੀਸ਼ਾਨ ਕਮਰਿਆਂ ਵਿਚ ਆਰਾਮ ਕਰਨ ਲਈ ਨਹੀਂ। ਬੈਡਮਿੰਟਨ ਖੇਡਣ ਅਤੇ ਟੀਵੀ ਦੇਖਣ ਲਈ ਕੋਈ ਥਾਂ ਨਹੀਂ ਹੈ। ਇਸ ਲਈ ਜੇਲ੍ਹਾਂ ਵਿੱਚੋਂ ਇਹ ਸਹੂਲਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਜੇਲ੍ਹਾਂ ਵਿੱਚ ਮੋਬਾਈਲ ਦੀ ਘੰਟੀ ਨਹੀਂ ਵੱਜੇਗੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਅਸੀਂ ਜੇਲ੍ਹਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਜਿਸ ਵਿੱਚ 710 ਮੋਬਾਈਲ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਹੀਂ ਹੀ ਗੈਂਗਸਟਰ ਅਤੇ ਅਪਰਾਧੀ ਜੇਲ੍ਹ ਦੇ ਬਾਹਰ ਆਪਣਾ ਨੈੱਟਵਰਕ ਚਲਾ ਰਹੇ ਸਨ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਏ ਹਨ। ਜਿਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here