ਫੀਚਰ

ਡਾਕਟਰੀ ਪੇਸ਼ੇ’ਚ ਵੱਡੇ ਸੁਧਾਰਾਂ ਦੀ ਲੋੜ

Need, Reforms, Medical, Profession, International, Doctor, Day

ਕੌਮਾਂਤਰੀ ਡਾਕਟਰ ਦਿਵਸ ‘ਤੇ ਵਿਸ਼ੇਸ਼

ਡਾਕਟਰ ਨੂੰ ਰੱਬ ਦਾ ਦੂਜਾ ਰੂਪ ਜਾਣ ਕੇ ਸਮਾਜ ਉਸਦੀ ਅਤੇ ਉਸਦੇ ਕੰਮ ਦੀ ਸ਼ਲਾਘਾ ਕਰਦਾ ਹੈ ਡਾਕਟਰ ਹੋਣਾ ਆਪਣੇ ਆਪ ‘ਚ ਹੀ ਬੜੇ ਮਾਣ ਵਾਲੀ ਗੱਲ ਹੈ ਤੇ ਜਦ ਮਰੀਜ਼ ਠੀਕ ਹੋਕੇ ਉਸਦਾ ਧੰਨਵਾਦ ਕਰਦਾ ਹੈ ਤਾਂ ਇਹ ਭਾਵਨਾ ਇੱਕ ਡਾਕਟਰ ਨੂੰ ਸਕੂਨ ਬਖ਼ਸ਼ਦੀ ਹੈ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ‘ਚ ਇੱਕ ਕੁਦਰਤੀ ਸਦੀਵੀ ਬੰਧਨ ਹੁੰਦਾ ਹੈ ਇਸੇ ਤਹਿਤ ਇੱਕ ਕਾਬਲ ਡਾਕਟਰ ਉਸ ਮਰੀਜ਼ ਨੂੰ ਨਵਾਂ ਜੀਵਨ ਦੇਣ ਲਈ ਆਪਣੀਆਂ ਅਣਥੱਕ ਸੇਵਾਵਾਂ ਦਿੰਦਾ ਹੈ ਡਾਕਟਰ ਦੀ ਮਾਨਵਤਾ ਨੂੰ ਬਹੁਤ ਵੱਡੀ ਦੇਣ ਇਹ ਹੁੰਦੀ ਹੈ ਕਿ ਉਹ ਬੇਗਰਜ਼ ਭਾਵਨਾ ਨਾਲ ਰੋਗੀਆਂ ਦੇ ਦੁੱਖ ਦਰਦ ਦੂਰ ਕਰਨ ਲਈ ਸਦਾ ਤੱਤਪਰ ਰਹਿੰਦਾ ਹੈ ਇਸੇ ਲਈ ਸਮਾਜ ਨੇ ਡਾਕਟਰਾਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਤੇ ਉਨ੍ਹਾਂ ਦੇ ਸਨਮਾਨ ‘ਚ ਵੱਖ-ਵੱਖ ਦੇਸ਼ਾਂ ਅੰਦਰ ਕੌਮੀ ਡਾਕਟਰ ਦਿਵਸ ਮਨਾਉਣ ਦੀ ਪਿਰਤ ਪਾਈ ਹੈ

ਸੰਸਾਰ ਦੇ ਵੱਖ-ਵੱਖ ਦੇਸ਼ਾਂ ‘ਚ ਭਿੰਨ-ਭਿੰਨ ਦਿਨ ਹਨ ਜਿਸ ਦਿਨ ਉਸ ਦੇਸ਼ ‘ਚ ਕੌਮੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਪਹਿਲੀ ਵਾਰ ਡਾਕਟਰ ਦਿਵਸ 30 ਮਾਰਚ 1933 ਨੂੰ ਵਾਂਈਡਰ (ਜੌਰਜੀਆ) ‘ਚ ਮਨਾਇਆ ਗਿਆ ਸੀ ਡਾਕਟਰ ਚਾਰਲਸ ਬੀ ਅਲਮੰਡ ਦੀ ਪਤਨੀ ਇਡੌਰਾ ਬਰਾਊਨ ਅਲਮੰਡ ਦੀ ਇੱਛਾ ਸੀ ਕਿ ਇਸ ਦਿਨ ਡਾਕਟਰਾਂ ਨੂੰ ਸਨਮਾਨ ਦੇਣ ਲਈ ਫੁੱਲਾਂ ਦੇ ਗੁਲਦਸਤੇ ਆਦਿ ਭੇਜੇ ਜਾਣ ਅਮਰੀਕਾ ‘ਚ ਰਾਸ਼ਟਰਪਤੀ ਨੇ ਸੀਨੇਟ ‘ਚ 30 ਅਕਤੂਬਰ 1990 ਨੂੰ ਪਬਲਿਕ ਕਾਨੂੰਨ ਤਹਿਤ ਉੱਥੇ 30 ਮਾਰਚ ਨੂੰ ਰਾਸ਼ਟਰੀ ਡਾਕਟਰ ਦਿਵਸ ਐਲਾÎਨਿਆ ਗਿਆ

ਭਾਰਤ ‘ਚ ਕੌਮੀ ਡਾਕਟਰ ਦਿਵਸ ਇੱਕ ਜੁਲਾਈ ਨੂੰ ਮਨਾਇਆ ਜਾਂਦਾ ਹੈ ਦੇਸ਼ ‘ਚ ਪਹਿਲੀ ਵਾਰ ਡਾਕਟਰ ਦਿਵਸ ਇੱਕ ਜੁਲਾਈ 1991 ਨੂੰ ਮਨਾਇਆ ਗਿਆ ਸਾਡੇ ਦੇਸ਼ ‘ਚ ਇਹ ਦਿਵਸ ‘ਭਾਰਤ ਰਤਨ ਡਾਕਟਰ ਬੀ ਸੀ ਰਾਏ’ ਦੇ ਜਨਮ ਦਿਨ ਤੇ ਬਰਸੀ ਨੂੰ ਮੁੱਖ ਰੱਖ ਕੇ ਉਨ੍ਹਾਂ ਦੇ ਸਨਮਾਨ ਹਿੱਤ ਮਨਾਇਆ ਜਾਂਦਾ ਹੈ ਉਹ ਉੱਚ ਕੋਟੀ ਦੇ ਡਾਕਟਰ, ਅਧਿਆਪਕ, ਫਿਲਾਸਫ਼ਰ ਤੇ ਅਜ਼ਾਦੀ ਘੁਲਾਟੀਏ ਸਨ ਸਿਹਤਮੰਦ ਲੋਕ ਤੇ ਮਿਹਨਤੀ ਉੱਦਮੀ ਕਿਸੇ ਦੇਸ਼ ਦੀ ਬੁਨਿਆਦੀ ਸ਼ਕਤੀ ਦੇ ਪ੍ਰਤੀਕ ਹੁੰਦੇ ਹਨ ਸਾਡੇ ਦੇਸ਼ ‘ਚ ਜਨਤਕ ਸਿਹਤ ਸਹੂਲਤਾਂ ਦਾ ਪ੍ਰਬੰਧ ਕੋਈ ਜ਼ਿਆਦਾ ਵਧੀਆ ਨਹੀਂ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਮੈਡੀਕਲ ਟੂਰਿਜ਼ਮ ਵਜੋਂ ਤਾਂ ਉੱਭਰ ਰਿਹਾ ਹੈ ਪਰ ਇਸ ਦੇਸ਼ ਦੇ ਪੇਂਡੂ ਲੋਕ ਅਜੇ ਵੀ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਾਂਝੇ ਹਨ ਇਸੇ ਲਈ ਜ਼ਿਆਦਾਤਰ ਅਬਾਦੀ ਨੀਮ ਹਕੀਮਾਂ ਦੇ ਚੱਕਰ ਕੱਢਦੀ ਹੈ ਤੇ ਗਲਤ ਇਲਾਜ਼ ਕਾਰਨ ਨਰਕ ਭੋਗ ਕੇ ਮਰਦੀ ਹੈ ਹਰ ਸਾਲ ਲੱਖਾਂ ਲੋਕ ਮਲੇਰੀਆ, ਡੇਂਗੂ, ਟੀਬੀ ਤੇ ਹੋਰ ਨਾਮੁਰਾਦ ਬਿਮਾਰੀਆਂ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ ਜਨਤਕ ਸਿਹਤ ਸੰਸਥਾਵਾਂ ‘ਚ ਸਿਹਤ ਸਹੂਲਤਾਂ ਨਿਘਾਰ ਦੇ ਰਾਹ ‘ਤੇ ਹਨ ਜਿਸ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਵੱਲ ਰੁਖ਼ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਇਲਾਜ ਮਹਿੰਗਾ ਹੋਣ ਕਾਰਨ ਬੇਮੌਤ ਮਰਦੇ ਹਨ

ਕੁੱਝ ਨਿੱਜੀ ਹਸਪਤਾਲਾਂ ‘ਚ ਮਰੀਜਾਂ ਦਾ ਆਰਥਿਕ ਸ਼ੋਸ਼ਣ ਬਹੁਤ ਕੀਤਾ ਜਾਂਦਾ ਹੈ ਮਰੀਜ਼ ਨੂੰ ਡਰਾਉਣ ਲਈ ਆਮ ਬਿਮਾਰੀ ਦੇ ਅੰਗਰੇਜੀ ‘ਚ ਵੱਡੇ-ਵੱਡੇ ਨਾਂਅ ਦੱਸ ਕੇ ਡਾਕਟਰ ਬੇਲੋੜੇ ਟੈਸਟ ਕਰਵਾਉਂਦੇ ਹਨ ਜੋ ਮਰੀਜ ਦੀ ਬਿਮਾਰੀ ਦੇ ਨੇੜੇ-ਤੇੜੇ ਵੀ ਨਹੀਂ ਹੁੰਦੇ ਫਾਲਤੂ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ, ਇੱਕ ਅੰਦਾਜ਼ ਮੁਤਾਬਕ ਅਜੋਕੇ ਦੌਰ ‘ਚ ਸਿਜੇਰੀਅਨ ਕੇਸਾਂ ‘ਚ ਪਿਛਲੇ ਇੱਕ ਦਹਾਕੇ ਦੌਰਾਨ 70 ਫੀਸਦੀ ਵਾਧਾ ਹੋਇਆ ਨਾਰਮਲ ਡਲਿਵਰੀ ਕੇਸਾਂ ‘ਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ ਨਿੱਜੀ ਹਸਪਤਾਲਾਂ ‘ਚ ਕੰਮ ਕਰਦੇ ਜ਼ਿਆਦਾਤਰ ਡਾਕਟਰਾਂ ਨੇ ਇਹ ਮੰਨਿਆ ਕਿ ਹਸਪਤਾਲ ਪ੍ਰਬੰਧਕਾਂ ਦੇ ਜ਼ੋਰ ਪਾਉਣ ਕਾਰਨ ਉਨ੍ਹਾਂ ਨੂੰ ਮਰੀਜ਼ਾਂ ਦੇ ਬੇਲੋੜੇ ਟੈਸਟ ਤੇ ਅਪ੍ਰੇਸ਼ਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਬਾਕੀ ਇੰਸੈਂਟਿਵ ਦੀ ਚਾਟ ਅਤੇ ਹੋਰ ਲਾਲਚਾਂ ਨੇ ਡਾਕਟਰਾਂ ਨੂੰ ਅਜਿਹਾ ਕਰਨ ‘ਤੇ ਮਜ਼ਬੂਰ ਕੀਤਾ ਹੈ ਜਿਸ ਦੇ ਚੱਲਦਿਆਂ  ਕਈ ਜਗ੍ਹਾ ਅਪ੍ਰੇਸ਼ਨਾਂ ਦੀ ਆੜ ‘ਚ ਮਰੀਜ਼ ਦੇ ਅੰਦਰੂਨੀ ਅੰਗ ਕੱਢ ਲਏ ਜਾਂਦੇ ਹਨ ਗੁੜਗਾਉਂ ਦਾ ਚਰਚਿਤ ਗੁਰਦਾ ਕਾਂਡ ਇਸਦੀ ਮੂੰਹ ਬੋਲਦੀ ਤਸਵੀਰ ਹੈ ਜਿਸਨੇ ਡਾਕਟਰੀ ਪੇਸ਼ੇ ਨੂੰ ਦਾਗਦਾਰ ਕੀਤਾ ਹੈ

ਦਵਾਈਆਂ ਦੇ ਖੇਤਰ ‘ਚ ਵੀ ਬਹੁਤ ਲੱਟ ਮੱਚੀ ਹੋਈ ਹੈ ਦਵਾਈ ਨਿਰਮਾਤਾ ਕੰਪਨੀਆਂ ਦੇ ਡਾਕਟਰਾਂ ਨਾਲ ਗੰਢ ਤੁਪ ਕਾਰਨ ਡਾਕਟਰ ਦਵਾਈਆਂ ਕੋਡ ਵਰਡ ‘ਚ ਤੇ ਉਨ੍ਹਾਂ ਕੰਪਨੀਆਂ ਦੀਆਂ ਦਵਾਈਆਂ ਹੀ ਲਿਖਦੇ ਹਨ ਜਿਨ੍ਹਾਂ ਤੋਂ ਕੋਈ ਲਾਲਚ ਹੁੰਦਾ ਹੈ ਹਾਲਾਂਕਿ ਦਵਾਈ ਦਾ ਪੂਰਾ ਨਾਂਅ ਵੱਡੇ ਅੱਖਰਾਂ ‘ਚ ਲਿਖਣ ਦੇ ਦਿਸ਼ਾ ਨਿਰਦੇਸ਼ ਡਾਕਟਰਾਂ ਨੂੰ ਜਾਰੀ ਕੀਤੇ ਗਏ ਹਨ ਇੱਥੇ ਜੈਨੇਰਿਕ ਦਵਾਈਆਂ ਦਾ ਜ਼ਿਕਰ ਲਾਜ਼ਮੀ ਹੈ ਜੋ ਗਰੀਬਾਂ ਨੂੰ ਬੜੇ ਹੀ ਸਸਤੇ ਭਾਅ ‘ਤੇ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ ਇੱਕ ਹੋਰ ਵੀ ਦੁੱਖਦਾਈ ਪਹਿਲੂ ਇਹ ਹੈ ਕਿ ਸਾਰੀਆਂ ਵਿਦੇਸ਼ੀ ਕੰਪਨੀਆਂ ਦੇ ਨਾਲ ਦੇਸ਼ ਦੀਆਂ ਵੀ ਦਵਾਈ ਨਿਰਮਾਤਾ ਕੰਪਨੀਆਂ ਦੀਆਂ ਸਾਰੀਆਂ ਦਵਾਈਆਂ ਦੇ ਸੁਰੱਖਿਆ ਚੈਕਿੰਗ ਟ੍ਰਾਇਲ ਡਾਕਟਰਾਂ ਦੁਆਰਾ ਗਰੀਬ ਮਰੀਜਾਂ ‘ਤੇ ਬਿਨਾਂ ਦੱਸੇ ਕੀਤੇ ਜਾ ਰਹੇ ਹਨ ਜੋ ਗੈਰ ਕਾਨੂੰਨੀ ਹੈ
ਡਾਕਟਰੀ ਕਿੱਤੇ ‘ਚ ਵੀ ਇਹ ਵਿਕਰਾਲ ਰੂਪ ਧਾਰਨ ਕਰ ਚੁੱਕਿਆ ਹੈ ਵੱਡੇ ਹਸਪਤਾਲਾਂ ‘ਚ ਮਰੀਜ ਭੇਜਣ ਬਦਲੇ ਪ੍ਰਬੰਧਕ ਜਾਂ ਹੋਰ ਡਾਕਟਰ ਦੂਜੇ ਡਾਕਟਰਾਂ ਨੂੰ ਮੋਟਾ ਕਮਿਸ਼ਨ ਦੇ ਕੇ ਮਰੀਜਾਂ ਦੀ ਛਿੱਲ ਲਾਹੁੰਦੇ ਹਨ ਪੰਜਾਬ ਦੇ ਮਾਲਵੇ ਇਲਾਕੇ ਦੀ ਇਹ ਦੁੱਖਭਰੀ ਦਾਸਤਾਨ ਹੈ ਕੈਂਸਰ ਤੇ ਕਾਲੇ ਪੀਲੀਏ ਨੇ ਲੋਕਾਂ ਦੀ ਆਰਥਿਕਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਮਹਿੰਗੇ ਹਸਪਤਾਲਾਂ ਦੇ ਮਹਿੰਗੇ ਇਲਾਜ ਨੇ ਲੋਕਾਂ ਨੂੰ ਘਰ ਜ਼ਮੀਨ ਵੇਚਣ ਲਈ ਮਜ਼ਬੂਰ ਕੀਤਾ ਹੈ ਕਈ ਵਾਰ ਮਰੀਜ ਦੀ ਲਾਸ਼ ਹਸਪਤਾਲਾਂ ‘ਚ ਇਸੇ ਕਰਕੇ ਰੁਲਦੀ ਹੈ ਕਿਉਂਕਿ ਬਿੱਲ ਦਾ ਭੁਗਤਾਨ ਕਰਨ ਲਈ ਪੈਸੇ ਦਾ ਪ੍ਰਬੰਧ ਨਹੀ ਹੁੰਦਾ ਦੇਸ਼ ਅੰਦਰ 6 ਕਰੋੜ ਤੋਂ ਜ਼ਿਆਦਾ ਲੋਕ ਸਿਹਤ ਖਰਚ ਕਾਰਨ ਕਰਜ਼ਦਾਰ ਹਨ ਤੇ ਗੁਰਬਤ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ

ਇਸ ਤੋਂ ਬਿਨਾਂ ਡਾਕਟਰੀ ਪੇਸ਼ੇ ‘ਚ ਮਰੀਜਾਂ ਜਾਂ ਮਹਿਲਾ ਕਰਮਚਾਰੀਆਂ ਦਾ ਸਰੀਰਕ ਸ਼ੋਸ਼ਣ ਦਾ ਮੁੱਦਾ ਵੀ ਖਾਸ ਤੌਰ ‘ਤੇ ਵਿਚਾਰਨਯੋਗ ਹੈ ਬਹੁਤੇ ਡਾਕਟਰ ਜਾਂ ਹਸਪਤਾਲ ਅਮਲਾ ਮਰੀਜ ਦੀ ਜਾਂਚ ਕਰਨ ਦੇ ਬਹਾਨੇ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਜਗ੍ਹਾ ਤਾਂ ਆਈ.ਸੀ.ਯੂ.’ਚ ਵੈਂਟੀਲੇਟਰ ਮਸ਼ੀਨ ‘ਤੇ ਪਏ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਮਰੀਜਾਂ ਨਾਲ ਵਹਿਸ਼ੀਪੁਣਾ ਕਰਨ ਦੀਆਂ ਮੰਦਭਾਗੀ ਖਬਰਾਂ ਨੇ ਇਸ ਪਵਿੱਤਰ ਕਿੱਤੇ ਦੇ ਚਿਹਰੇ ਮੋਹਰੇ ਨੂੰ ਕਰੂਪ ਕੀਤਾ ਹੈ

ਅਜੋਕੇ ਦੌਰ ‘ਚ ਮਾਨਵਤਾ ਦੇ ਹਮਦਰਦ ਤੇ ਰੱਬ ਰੂਪ ਡਾਕਟਰ ਐਵੇਂ ਆਟੇ ‘ਚ ਲੂਣ ਬਰਾਬਰ ਹਨ ਅੱਜ ਹਰ ਚੀਜ ਵਿਕਾਊ ਹੋ ਗਈ ਹੈ ਤੇ ਨਿੱਜਤਾ ਭਾਰੂ ਹੈ ਦੇਸ਼ ‘ਚ ਇਸ ਸਮੇਂ ਕੁੱਲ 381 ਮੈਡੀਕਲ ਕਾਲਜ ਹਨ ਜਿਨ੍ਹਾਂ ‘ਚੋਂ 205 ਨਿੱਜੀ ਤੇ 176 ਸਰਕਾਰੀ ਹਨ ਇਨ੍ਹਾਂ ‘ਚ ਐਮਬੀਬੀਐਸ ਕੋਰਸ ਦੀਆਂ ਕੁੱਲ 50078 ਸੀਟਾਂ ਹਨ, ਜਿਨ੍ਹਾਂ ‘ਚੋਂ 27000 ਤੋਂ ਜ਼ਿਆਦਾ ਸੀਟਾਂ ਨਿੱਜੀ ਹਨ

ਇਹੀ ਹਾਲਤ ਡੈਂਟਲ ਕਾਲਜਾਂ, ਆਯੁਰਵੈਦਿਕ ਤੇ ਹੋਮਿਉਪੈਥੀ ਸਿੱਖਿਆ ਸੰਸਥਾਵਾਂ ਦੀ ਹੈ ਡਾਕਟਰ ਨਿਰਮਾਤਾ ਨਿੱਜੀ ਸੰਸਥਾਵਾਂ ਨੇ ਮੈਡੀਕਲ ਸਿੱਖਿਆ ਨੂੰ ਬਹੁਤ ਮਹਿੰਗਾ ਕਰਕੇ ਇਸਨੂੰ ਅਮੀਰਾਂ ਦੀ ਖੇਡ ਬਣਾ ਦਿੱਤਾ ਹੈ ਪੈਸੇ ਦੇ ਜ਼ੋਰ ‘ਤੇ ਬਣਨ ਵਾਲੇ ਡਾਕਟਰ ਕਦੋਂ ਲੋਕ ਹਿੱਤਾਂ ਨੂੰ ਵਾਚਣਗੇ ਇੱਕ ਅੰਦਾਜੇ ਮੁਤਾਬਕ ਦੇਸ਼ ‘ਚ 2020 ਤੱਕ 4 ਲੱਖ ਡਾਕਟਰ ਹੋਰ ਚਾਹੀਦੇ ਹਨ ਤੇ 10 ਲੱਖ ਨਰਸਾਂ ਦੀ ਘਾਟ ਹੈ

ਵਿਸ਼ਵ ਸਿਹਤ ਸੰਗਠਨ ਮੁਤਾਬਕ ਡਾਕਟਰ ਤੇ ਜਨਸੰਖਿਆ ਅਨੁਪਾਤ 1:1000 ਹੋਣਾ ਲਾਜ਼ਮੀ ਹੈ ਭਾਰਤ ‘ਚ ਇਹ ਅਨੁਪਾਤ 1:2000 ਹੈ ਤੇ ਸੱਠ ਸਾਲ ਪਹਿਲਾਂ ਇਹ ਅਨੁਪਾਤ 1:6300 ਸੀ ਸੰਨ 2025 ਤੱਕ ਭਾਰਤ ਸ਼ੂਗਰ ਦੀ ਰਾਜਧਾਨੀ ਬਣ ਜਾਵੇਗਾ ਹੋਰ ਵੀ ਜੀਵਨਸ਼ੈਲੀ ਬਦਲਣ ਨਾਲ ਉਤਪੰਨ ਹੋਏ ਰੋਗ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲੈਣਗੇ ਉਸ ਸਮੇਂ ਤੇ ਹੁਣ ਲਾਜ਼ਮੀ ਤੌਰ ‘ਤੇ ਸਮਾਜ ਨੂੰ ਸੱਚਮੁੱਚ ਸਮਰਪਿਤ ਡਾਕਟਰ ਚਾਹੀਦੇ ਹਨ

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਡਾਕਟਰਾਂ ਦਾ ਸਿਰਫ਼ ਨਾਕਾਰਤਮਕ ਪੱਖ ਹੀ ਨਹੀਂ ਸਗੋਂ ਸਾਕਾਰਤਮਕ ਪੱਖ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ ਕੁਝ ਡਾਕਟਰ ਇਨਸਾਨੀਅਤ ਧਰਮ ਨੂੰ ਸਮਝ ਕੇ ਬਹੁਤ ਚੰਗੀਆਂ ਸੇਵਾਵਾਂ ਦੇ ਰਹੇ ਹਨ ਕਈ ਥਾਂਈਂ ਡਾਕਟਰ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਪੱਲਿਉਂ ਪੈਸੇ ਖਰਚ ਕੇ ਦਵਾਈਆਂ ਮੁਹੱਈਆ ਕਰਾਉਂਦੇ ਹਨ

ਇਹ ਸੰਭਵ ਨਹੀਂ ਹੈ ਕਿ ਹਰ ਮਰੀਜ਼ ਨੂੰ ਡਾਕਟਰ ਮੁਫ਼ਤ ਇਲਾਜ਼ ਦੀ ਸਹੂਲਤ ਦੇ ਸਕੇ, ਪਰ ਘੱਟ ਤੇ ਲੋੜ ਮੁਤਾਬਕ ਹੀ ਟੈਸਟ, ਜੈਨੇਰਿਕ ਦਵਾਈਆਂ ਤੇ ਸਹੀ ਦਿਸ਼ਾ ‘ਚ ਇਲਾਜ ਕਰਨ ਨਾਲ ਵੀ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਵੇਗੀ ਅਜੋਕੇ ਡਾਕਟਰ ਸੰਵੇਦਨਸ਼ੀਲ ਇਨਸਾਨ ਬਣ ਕੇ ਮਰੀਜ਼ਾਂ ਦਾ ਇਲਾਜ ਕਰਨ ਜੇਕਰ ਉਹ ਮਰੀਜ਼ਾਂ ‘ਚੋਂ ਆਪਣੇ ਪਰਿਵਾਰ ਦਾ ਅਕਸ ਦੇਖਣਗੇ ਤਾਂ ਉਹ ਲਾਜ਼ਮੀ ਹੀ ਸਹੀ ਦਿਸ਼ਾ ‘ਚ ਇਲਾਜ ਕਰਨਗੇ ਚੰਦ ਸਿੱਕਿਆਂ ਖਾਤਰ ਜ਼ਮੀਰ ਵੇਚਣਾ ਬਹੁਤ ਵੱਡਾ ਗੁਨਾਹ ਹੈ ਡਾਕਟਰੀ ਕਿੱਤੇ ਨੂੰ ਪੈਸੇ ਦੀ ਖੇਡ ਨਹੀਂ ਸਗੋਂ ਮਨੁੱਖਤਾ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ

ਗੁਰਤੇਜ ਸਿੰਘ, ਚੱਕ ਬਖਤੂ (ਬਠਿੰਡਾ) ਮੋ. : 94641-72783

ਪ੍ਰਸਿੱਧ ਖਬਰਾਂ

To Top