ਪੰਜਾਬ

ਖਹਿਰੇ ਦੀ ਨਵੀਂ ਪਾਰਟੀ ਮਗਰੋਂ ਵੀ ਨਹੀਂ ਉੱਤਰਿਆ ਆਪ ਦਾ ਅੰਦਰੂਨੀ ‘ਤਾਪ’

The new party of Khaira has not come back even after the internal 'heat'

ਮਾਨਸਾ| ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਮਗਰੋਂ ਵੀ ਆਪ ਦੀ ਪੰਜਾਬ ਇਕਾਈ ‘ਚ ਏਕਾ ਨਹੀਂ ਹੋਇਆ ਆਪ ਅਹੁਦੇਦਾਰਾਂ ਵੱਲੋਂ ਤਾਂ ਖਹਿਰਾ ਦੀ ਪਾਰਟੀ ‘ਤੇ ਵੀ ਇਹ ਕਹਿ ਕੇ ਵਿਅੰਗ ਕੀਤੇ ਜਾ ਰਹੇ ਨੇ ਕਿ ‘ਆਪ ਦਾ ਏਕਾ ਤੋੜਕੇ ਆਵਦੀ ਪਾਰਟੀ ਦਾ ਨਾਂਅ ਏਕਤਾ ਪਾਰਟੀ ਰੱਖ ਲਿਆ’ ਉਂਜ ਆਪ ਆਗੂਆਂ ਵੱਲੋਂ ਦਾਅਵਾ ਇਹੋ ਕੀਤਾ ਜਾ ਰਿਹਾ ਹੈ ਕਿ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ਦੀ ਤਰ੍ਹਾਂ ਬਾਕੀ ਨਰਾਜ਼ ਵਿਧਾਇਕ ਵੀ ਮੁੜ ਪਾਰਟੀ ਨਾਲ ਜੁੜਨਗੇ ਪਰ ਦਾਅਵਾ ਹਕੀਕਤ ਤੋਂ ਕੋਹਾਂ ਦੂਰ ਜਾਪ ਰਿਹਾ ਹੈ ਨਰਾਜ਼ ਵਿਧਾਇਕਾਂ ਦੀ ਮੁੜ ਪਾਰਟੀ ਪ੍ਰਤੀ ਦਿਲਚਸਪੀ 20 ਦਸੰਬਰ ਨੂੰ ਅਰਵਿੰਦ ਕੇਜਰੀਵਾਲ ਦੀ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਤੋਂ ਸਪੱਸ਼ਟ ਜ਼ਰੂਰ ਹੋ ਜਾਵੇਗੀ ਆਮ ਆਦਮੀ ਪਾਰਟੀ ਸਬੰਧੀ ਜੇਕਰ ਇਕੱਲੇ ਜ਼ਿਲ੍ਹਾ ਮਾਨਸਾ ਦੀ ਹੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ‘ਚੋਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਜਿੱਤੇ ਸਨ ਜਿਨ੍ਹਾਂ ‘ਚੋਂ ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ ਤੇ ਹਲਕਾ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ
ਇਹ ਦੋਵੇਂ ਵਿਧਾਇਕਾਂ ਦਾ ਜ਼ਿਲ੍ਹਾ ਭਾਵੇਂ ਇੱਕ ਹੈ ਪਰ ਪਾਰਟੀ ਪ੍ਰਤੀ ਵਿਚਾਰਧਾਰਾ ਵੱਖ-ਵੱਖ ਹੈ ਵੇਰਵਿਆਂ ਮੁਤਾਬਿਕ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ‘ਚ ਪੰਜਾਬ ਦੀ ਖੁਦਮੁਖਤਿਆਰੀ ਦਾ ਮੁੱਦਾ ਉਠਾਇਆ ਸੀ ਤਾਂ ਉਸੇ ਵੇਲੇ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਉਨ੍ਹਾਂ ਨਾਲ ਮੌਜੂਦ ਸਨ ਹੁਣ ਜਦੋਂ ਖਹਿਰੇ ਨੇ ਵੱਖਰੀ ‘ਪੰਜਾਬ ਏਕਤਾ ਪਾਰਟੀ’ ਦਾ ਗਠਨ ਕਰ ਲਿਆ ਤਾਂ ਮਾਨਸ਼ਾਹੀਆ ਨੇ ਉਨ੍ਹਾਂ ਨੂੰ ਪਾਰਟੀ ਬਣਾਉਣ ‘ਤੇ ਵਧਾਈ ਜ਼ਰੂਰ ਦਿੱਤੀ ਪਰ ਹਾਲੇ ਪਾਰਟੀ ‘ਚ ਸ਼ਾਮਲ ਨਹੀਂ ਹੋਏ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਲਏ ਗਏ ਫੈਸਲੇ ਉਨ੍ਹਾਂ ਨੂੰ ਚੰਗੇ ਨਹੀਂ ਲੱਗੇ ਇਸ ਕਾਰਨ ਹੀ ਪਾਰਟੀ ‘ਚ ਰਹਿ ਕੇ ਰੋਸ ਪ੍ਰਗਟ ਕੀਤਾ ਗਿਆ ਪਰ ਉਨ੍ਹਾਂ (ਦਿੱਲੀ ਵਾਲੇ) ਨੇ ਰੋਸ ਪ੍ਰਗਟ ਕਰਦਿਆਂ ਦਾ ਮਸਲਾ ਹੱਲ ਕਰਨ ਦੀ ਥਾਂ ਦੋ ਜਣੇ (ਸੁਖਪਾਲ ਖਹਿਰਾ ਤੇ ਕੰਵਰ ਸੰਧੂ) ਮੁਅੱਤਲ ਹੀ ਕਰ ਦਿੱਤੇ ਜਿੰਨਾਂ ‘ਚੋਂ ਹੁਣ ਖਹਿਰਾ ਨੇ ਨਵੀਂ ਪਾਰਟੀ ਬਣਾ ਲਈ ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਆਖਿਆ ਕਿ ਜੇਕਰ ਉਸ ਪਾਰਟੀ ‘ਚ ਜਾਣਾ ਹੈ ਤਾਂ ਵਿਧਾਇਕੀ ਤੋਂ ਅਸਤੀਫਾ ਦੇਣਾ ਪਵੇਗਾ ਪਰ ਹਲਕੇ ਦੇ ਲੋਕ ਇਹ ਨਹੀਂ ਚਾਹੁੰਦੇ ਉਨ੍ਹਾਂ ਆਖਿਆ ਕਿ ‘ਹਲਕੇ ਦੇ ਲੋਕਾਂ ਦਾ ਮੇਰੇ ‘ਤੇ ਪੂਰਾ ਹੱਕ ਹੈ ਕਿਉਂਕਿ ਉਨ੍ਹਾਂ ਨੇ ਚੁਣਿਆ ਹੈ, ਮੇਰਾ ਕੀ ਹੱਕ ਹੈ ਮੈਂ ਪੰਜ ਸਾਲਾਂ ਤੋਂ ਪਹਿਲਾਂ ਭੱਜ ਜਾਵਾਂ ਕਿਉਂਕਿ ਅਜਿਹਾ ਕਰਨਾ ਮੇਰੀ ਲੋਕਾਂ ਨਾਲ ਗਦਾਰੀ ਹੋਵੇਗੀ’
ਉਂਜ ਉਨ੍ਹਾਂ ਇਹ ਵੀ ਆਖਿਆ ਕਿ ਉਹ ਪਾਰਟੀ ਨਾਲ ਨਰਾਜ਼ ਚੱਲ ਰਹੇ ਹਨ ਜਿਸ ਕਾਰਨ ਜੇ ਪਾਰਟੀ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਕਰਦੀ ਹੈ ਤਾਂ ਉਹ ਸਜ਼ਾ ਛੋਟੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਪਾਰਟੀ ਦੇ ਹਿੱਤ ਖਾਤਰ ਰੋਸ ਪ੍ਰਗਟ ਕੀਤਾ ਹੈ ਜੇਕਰ ਉਸ ਰੋਸੇ ਕਾਰਨ ਪਾਰਟੀ ਉਸ ਤੋਂ ਵਿਧਾਇਕੀ ਖੋਹ ਕੇ ਪਾਰਟੀ ‘ਚੋਂ ਕੱਢਦੀ ਹੈ ਤਾਂ ਉਹ ਇਸ ਨੂੰ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਸਮਝਣਗੇ ਸੁਖਪਾਲ ਖਹਿਰਾ ਵੱਲੋਂ ਪਾਰਟੀ ‘ਚ ਆਉਣ ਸਬੰਧੀ ਪੁੱਛਣ ‘ਤੇ ਉਨ੍ਹਾਂ ਆਖਿਆ ਕਿ ਹਾਲੇ ਤੱਕ ਉਨ੍ਹਾਂ ਨੇ ਪਾਰਟੀ ‘ਚ ਆਉਣ ਬਾਰੇ ਨਹੀਂ ਕਿਹਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top