ਜਲੰਧਰ, (ਏਜੰਸੀ) ਐਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਕਥਿਤ ਡਰੱਗ ਤਸਕਰ ਤੇ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਸਮੇਤ 7 ਜਣਿਆਂ ਖਿਲਾਫ਼ ਚੱਲ ਰਹੇ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਵੀਰਵਾਰ ਨੂੰ ਮੁਲਜ਼ਮ ਤਰਸੇਮ ਤੇ ਦਲਵੀਰ ਦੇ ਪੱਖ ਵਿੱਚ ਗਵਾਹੀ ‘ਤੇ ਬਹਿਸ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ 6 ਅਗਸਤ ਦੀ ਸੁਣਵਾਈ ਲਈ ਤਾਰੀਖ ਦੇ ਦਿੱਤੀ ਹੈ ਦਲਵੀਰ ਸਿੰਘ ਦੇ ਪੱਖ ਵਿੱਚ ਉਸ ਦੀ ਮਾਂ ਦਰਸ਼ਨ ਕੌਰ ਨੇ ਗਵਾਹੀ ਦਿੱਤੀ ਸੀ ਦਿਹਾਤੀ ਪੁਲਿਸ ਨੇ 2009 ਵਿੱਚ ਤਰਸੇਮ ਸਿੰਘ ਅਤੇ ਦਲਜੀਤ ਸਿੰਘ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ ਦੋਵੇਂ ਮੁਲਜ਼ਮਾਂ ਨੇ ਕਬੂਲ ਕੀਤਾ ਸੀ ਕਿ ਉਕਤ ਮਾਲ ਜਗਦੀਸ਼ ਭੋਲਾ ਦਾ ਹੈ ਅਤੇ ਉਹ ਉਨ੍ਹਾਂ ਲਈ ਕੰਮ ਕਰਦੇ ਹਨ ਇਸ ਕੇਸ ਵਿੱਚ ਪੁਲਿਸ ਨੇ ਕੁੱਲ 7 ਜਣਿਆਂ ਖਿਲਾਫ਼ ਥਾਣਾ ਲਾਂਬੜਾ ਵਿੱਚ ਮਾਮਲਾ ਦਰਜ ਕੀਤਾ ਸੀ