ਮਹਾਰਾਸ਼ਟਰ ‘ਚ ਪ੍ਰਭਾਵਿਤਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ, ਗੁਜਰਾਤ ‘ਚ 5000 ਤੋਂ ਪਾਰ

0
Corona

ਮਹਾਰਾਸ਼ਟਰ ‘ਚ ਪ੍ਰਭਾਵਿਤਾਂ ਦੀ ਗਿਣਤੀ 12 ਹਜ਼ਾਰ ਤੋਂ ਪਾਰ, ਗੁਜਰਾਤ ‘ਚ 5000 ਤੋਂ ਪਾਰ

ਨਵੀਂ ਦਿੱਲੀ। ਕੋਰੋਨਾ ਵਾਇਰਸ (ਕੋਵਿਡ-19) ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਰਾਜ ਮਹਾਰਾਸ਼ਟਰ ‘ਚ ਪ੍ਰਭਾਵਿਤਾਂ ਦੀ ਗਿਣਤੀ 12 ਹਜ਼ਾਰ ਦਾ ਅੰਕੜਾ ਪਾਰ ਕਰਕੇ 12296 ‘ਤੇ ਪਹੁੰਚ ਗਈ ਉਥੇ ਗੁਜਰਾਤ ‘ਚ ਪ੍ਰਭਾਵਿਤਾਂ ਦੀ ਗਿਣਤੀ 5054 ਹੋ ਗਈ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ‘ਚ 790 ਨਵੇਂ ਮਾਮਲੇ ਅਤੇ 36 ਦੀ ਮੌਤ ਅਤੇ ਗੁਜਰਾਤ ‘ਚ 333 ਨਵੇਂ ਮਾਮਲੇ ਸਾਹਮਣੇ ਆਏ ਅਤੇ 26 ਮੌਤਾਂ ਹੋਈਆਂ। ਕੇਂਦਰ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਐਤਵਾਰ ਸਵੇਰੇ ਤੱਕ ਦੇਸ਼ ਭਰ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 39980 ਤੱਕ ਪਹੁੰਚ ਗਈ ਅਤੇ ਇਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ 1301 ਹੋ ਗਿਆ ਹੈ। ਉਥੇ ਹੁਣ ਤੱਕ 10633 ਲੋਕਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਵੱਖ ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।