ਲਾਕਡਾਊਨ ਵਧਾਉਣਾ ਹੀ ਹੱਲ

0
160

ਲਾਕਡਾਊਨ ਵਧਾਉਣਾ ਹੀ ਹੱਲ

ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਮਾਰ ਨੂੰ ਵੇਖਦਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਸਮੇਤ ਕਈ ਸੂਬਿਆਂ ਨੇ ਲਾਕਡਾਊਨ ਦੀ ਤਾਰੀਖ਼ ਵਧਾ ਦਿੱਤੀ ਹੈ ਇਸ ਤੋਂ ਬਿਨਾਂ ਨਾ ਤਾਂ ਕੋਈ ਚਾਰਾ ਹੈ ਤੇ ਨਾ ਹੀ ਤੁਰੰਤ ਕੋਈ ਵੱਡਾ ਹੱਲ ਆਮ ਜਨਤਾ ਨੂੰ ਇਸ ਮਾਮਲੇ ’ਚ ਹਾਲਾਤਾਂ ਅਨੁਸਾਰ ਸੰਜਮ ਵਰਤਣ ਤੇ ਸਹਿਯੋਗ ਦੇਣ ਲਈ ਆਪਣੇ-ਆਪ ਨੂੰ ਪੂਰਾ ਅਨੁਸ਼ਾਸਿਤ ਕਰਨਾ ਪਵੇਗਾ ਹਾਲਾਤ ਇਹ ਹਨ ਕਿ ਕੋਰੋਨਾ ਵਾਇਰਸ ਦੀ ਮਾਰ ਪਿੰਡਾਂ ਤੱਕ ਪਹੁੰਚ ਗਈ

ਸਿਹਤ ਸਹੂਲਤਾਂ ਤੇ ਜਾਗਰੂਕਤਾ ਦੀ ਘਾਟ ਕਾਰਨ ਪਿੰਡਾਂ ’ਚ ਬਿਮਾਰੀ ਦੀ ਕਰੋਪੀ ਫੈਲੀ ਹੈ ਹੁਣ ਪ੍ਰਧਾਨ ਮੰਤਰੀ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪੇਂਡੂ ਖੇਤਰ ’ਤੇ ਧਿਆਨ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਨੇ ਟੈਸਟਿੰਗ ਦੀ ਮੁਹਿੰਮ ਦਾ ਰੁਖ਼ ਪਿੰਡਾਂ ਵੱਲ ਕਰਨ ਤੇ ਪੰਜਾਬ ਸਰਕਾਰ ਨੇ ਪੇਂਡੂ ਖੇਤਰ ’ਚ ਠੀਕਰੀ ਪਹਿਰਾ ਲਾਉਣ ਅਤੇ ਬਾਹਰਲੇ ਪੀੜਤ ਵਿਅਕਤੀਆਂ ਨੂੰ ਪਿੰਡ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਕਿਹਾ ਹੈ ਪਿੰਡਾਂ ਦੀ ਵੱਡੀ ਸਮੱਸਿਆ ਇਹ ਹੈ ਕਿ ਕੋਈ ਵਿਅਕਤੀ ਖਾਸ ਕਰਕੇ ਗਰੀਬ ਬਿਮਾਰ ਹੋ ਜਾਂਦਾ ਹੈ ਤੇ ਉਸ ਦਾ ਨਾ ਤਾਂ ਟੈਸਟ ਹੁੰਦਾ ਤੇ ਨਾ ਇਲਾਜ ਤੇ ਮ੍ਰਿਤਕ ਦਾ ਸਸਕਾਰ ਆਮ ਵਾਂਗ ਕਰ ਦਿੱਤਾ ਜਾਂਦਾ ਹੈ

ਸਸਕਾਰ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਸੈਂਕੜੇ ਲੋਕ ਰੋਗ ਦੀ ਗ੍ਰਿਫ਼ਤ ’ਚ ਆ ਜਾਂਦੇ ਹਨ ਪਿੰਡਾਂ ’ਚ ਟੈਸਟਿੰਗ ਹੋਈ ਤਾਂ ਮਾਮਲਿਆਂ ’ਚ ਉਛਾਲ ਆ ਸਕਦਾ ਹੈ ਪਰ ਇਹ ਬਿਮਾਰੀ ਦੀ ਰੋਕਥਾਮ ਲਈ ਬੇਹੱਦ ਜ਼ਰੂਰੀ ਹੈ ਲੋਕਾਂ ਨੂੰ ਹਾਲਾਤਾਂ ਦੀ ਹਕੀਕਤ ਨੂੰ ਸਮਝਣਾ ਹੀ ਪੈਣਾ ਹੈ ਜੇਕਰ ਲੋਕ ਸਿਆਣਪ ਵਰਤਣਗੇ ਤਾਂ ਮਹਾਂਮਾਰੀ ਦਾ ਕਹਿਰ ਜ਼ਰੂਰ ਰੁਕੇਗਾਸਾਡੇ ਹਾਲਾਤ ਇਹ ਹਨ ਕਿ ਵਿਸ਼ਵ ਸਿਹਤ ਸੰਗਠਨ ਵੀ ਸਾਡੇ ਮੁਲਕ ਦੀ ਹਾਲਤ ਨੂੰ ਵੇਖ ਕੇ ਚਿੰਤਤ ਹੈ ਦੇਸ਼ ਅੰਦਰ ਵੈਕਸੀਨ ਦੀ ਘਾਟ ਹੈ ਆਕਸੀਜਨ ਦੀ ਉਪਲੱਬਧਤਾ ਦੀ ਸਥਿਤੀ ’ਚ ਸੁਧਾਰ ਹੋਇਆ ਹੈ ਪਰ ਕਿਤੇ-ਕਿਤੇ ਕਮੀ ਅਜੇ ਵੀ ਆ ਰਹੀ ਹੈ

ਇੰਨੀ ਵੱਡੀ ਅਬਾਦੀ ਵਾਲੇ ਮੁਲਕ ਤੇ ਘੱਟ ਵਸੀਲਿਆਂ ਦੇ ਮੱਦੇਨਜ਼ਰ ਪ੍ਰੇਸ਼ਾਨੀਆਂ ਤਾਂ ਆਉਣਗੀਆਂ ਪਰ ਇਸ ਸਮੇਂ ਲੋੜ ਸਾਵਧਾਨੀਆਂ ਵਰਤਣ ਦੀ ਹੈ ਆਕਸੀਜਨ ਤੇ ਹੋਰ ਦਵਾਈਆਂ ਉਪਲੱਬਧ ਹੋਣ ’ਤੇ ਵੀ ਸਾਵਧਾਨੀਆਂ ਤੇ ਸਭ ਤੋਂ ਵੱਧ ਜ਼ੋਰ ਦੇਣਾ ਪਵੇਗਾ ਅਮੀਰ ਮੁਲਕਾਂ ਦੀ ਘੱਟ ਅਬਾਦੀ ਉਹਨਾਂ ਲਈ ਸਭ ਤੋਂ ਵੱਧ ਫਾਇਦੇਮੰਦ ਸਾਬਤ ਹੋਈ ਹੈ ਤੇ ਉੱਥੇ ਵੈਕਸੀਨੇਸ਼ਨ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਸਰਕਾਰ ਦੀਆਂ ਲਾਪਰਵਾਹੀਆਂ ਵੀ ਚਰਚਾ ’ਚ ਹਨ ਪਰ ਜਦੋਂ ਜਾਨ ’ਤੇ ਆਫ਼ਤ ਆਈ ਹੋਈ ਹੈ ਤਾਂ ਸਾਵਧਾਨੀ ਹੀ ਸਭ ਤੋਂ ਵੱਡਾ ਹਥਿਆਰ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।