ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ

Hajur-Pita-Ji-6-696x464, Ram Naam, Spirituality, Spirituality

ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ (Ram Naam)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਾਲਕ ਦਾ ਨਾਮ ਲੈਣਾ ਬੜਾ ਮੁਸ਼ਕਿਲ ਹੈ ਮਨ ਅਤੇ ਮਨਮਤੇ ਲੋਕ ਰੋਕਦੇ-ਟੋਕਦੇ ਹਨ ਇਨਸਾਨ ਪਰਮਾਤਮਾ ਦਾ ਨਾਮ ਲੈਣਾ ਵੀ ਚਾਹੇ ਤਾਂ ਮਨ ਤਰ੍ਹਾਂ-ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦਾ ਹੈ ਤੁਸੀਂ ਸਿਮਰਨ ਕਰਦੇ ਹੋ, ਕੁਝ ਦੇਰ ਹੀ ਸਿਮਰਨ ਕਰ ਪਾਉਦੇ ਹੋ ਅਤੇ ਬਾਅਦ ਵਿੱਚ ਹੋਸ਼ ਹੀ ਨਹੀਂ ਰਹਿੰਦੀ ਕਿ ਮਨ ਤੁਹਾਨੂੰ ਕਿੱਥੋਂ ਕਿੱਥੇ ਲੈ ਗਿਆ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਨ-ਇੰਦਰੀਆਂ ਬੜੇ ਫੈਲਾਓ ’ਤੇ ਹਨ ਮਨ ਇਨਸਾਨ ਨੂੰ ਸਿਮਰਨ ਨਹੀਂ ਕਰਨ ਦਿੰਦਾ, ਮਾਲਕ ਵੱਲ ਨਹੀਂ ਚੱਲਣ ਦਿੰਦਾ ਜਿੱਥੇ ਮਾਲਕ (Ram Naam) ਦੀ ਚਰਚਾ ਹੁੰਦੀ ਹੋਵੇ, ਉੱਥੇ ਮੀਣ-ਮੇਖ ਕੱਢਦਾ ਰਹਿੰਦਾ ਹੈ, ਹਾਲਾਂਕਿ ਉਸ ਦੀਆਂ ਖੁਦ ਦੀਆਂ ਕਮੀਆਂ ਦਾ ਕੋਈ ਅੰਦਾਜ਼ਾ ਹੀ ਨਹੀਂ ਹੁੰਦਾ।

ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਮਨ ਬੜਾ ਜ਼ਾਲਮ, ਸ਼ਾਤਿਰ ਹੈ ਤੁਸੀਂ ਜਦੋਂ ਤੱਕ ਸਿਮਰਨ ਨਹੀਂ ਕਰੋਗੇ, ਇਹ ਕਾਬੂ ’ਚ ਨਹੀਂ ਆਵੇਗਾ ਸਿਮਰਨ ਕਰਨ ਨਾਲ ਮਨ ਕਾਬੂ ਵਿੱਚ ਆਉਦਾ ਹੈ।  ਜੇਕਰ ਸਿਮਰਨ, ਭਗਤੀ-ਇਬਾਦਤ ਕੀਤੀ ਜਾਵੇ ਤਾਂ ਮਨ ਕਾਬੂ ਵਿੱਚ ਆ ਸਕਦਾ ਹੈ ਨਹੀਂ ਤਾਂ ਮਨ ਵਧਦਾ ਹੀ ਚਲਿਆ ਜਾਂਦਾ ਹੈ ਅਤੇ ਜੀਵ ਗੁੰਮਰਾਹ ਹੋ ਜਾਂਦਾ ਹੈ।

ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਰਾਮ-ਨਾਮ

ਜਿਵੇਂ ਟਾਇਰ ਵਿੱਚ ਹਵਾ ਭਰਦੇ ਹਾਂ ਤਾਂ ਉਹ ਫੁੱਲਦਾ ਜਾਂਦਾ ਹੈ, ਉਸੇ ਤਰ੍ਹਾਂ ਮਨ ਗੰਦੇ, ਬੁਰੇ ਵਿਚਾਰਾਂ ਦੀ ਹਵਾ ਦਿੰਦਾ ਹੈ ਅਤੇ ਇਨਸਾਨ ਫੁੱਲਦਾ ਚਲਿਆ ਜਾਂਦਾ ਹੈ ਉਸ ਵਿੱਚ ਹੰਕਾਰ, ਘਮੰਡ ਆਪਣੇ-ਆਪ ਆਉਣ ਲੱਗਦਾ ਹੈ ਉਸਨੂੰ ਪੀਰ-ਫ਼ਕੀਰ ਦੇ ਬਚਨ ਚੰਗੇ ਨਹੀਂ ਲੱਗਦੇ ਉਸਨੂੰ ਸਿਰਫ਼ ਆਪਣੀਆਂ ਗੱਲਾਂ ਸਹੀ ਲੱਗਦੀਆਂ ਹਨ ਅਤੇ ਦੂਜੇ ਸਾਰੇ ਗਲਤ ਲੱਗਦੇ ਹਨ ਇਸ ਤਰ੍ਹਾਂ ਮਨ ਇਨਸਾਨ ਨੂੰ ਭਟਕਾਉਦਾ, ਗੁੰਮਰਾਹ ਕਰਦਾ ਹੈ, ਮਾਲਕ ਤੋਂ ਦੂਰ ਕਰਦਾ ਹੈ।

ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਮਨ ਨਾਲ ਲੜਨ ਦਾ ਸਿਰਫ਼ ਇੱਕੋ ਉਪਾਅ ਪਰਮਾਤਮਾ ਦਾ ਨਾਮ ਹੈ ਤੁਹਾਨੂੰ ਘਰ ਵਿੱਚ, ਕੰਮ-ਧੰਦੇ ਵਿੱਚ ਕੋਈ ਵੀ ਪਰੇਸ਼ਾਨੀ, ਦੁੱਖ-ਤਕਲੀਫ਼ ਹੈ ਤਾਂ ਤੁਸੀਂ ਘਰ ਵਿੱਚ ਖਾਣਾ ਵਗੈਰਾ ਸਿਮਰਨ ਕਰਕੇ ਬਣਾਓ ਤੁਰਦੇ-ਫਿਰਦੇ ਸਿਮਰਨ ਕਰੋ ਦੋ-ਤਿੰਨ ਮਹੀਨੇ ਲਗਾਤਾਰ ਸਿਮਰਨ ਕਰੋ, ਮਿਹਨਤ ਕਰੋ ਤਾਂ ਯਕੀਨਨ ਮਾਲਕ ਅੰਦਰੋਂ ਖ਼ਿਆਲ ਦੇਣਗੇ ਅਤੇ ਤੁਹਾਨੂੰ ਪਰੇਸ਼ਾਨੀ ’ਚੋਂ ਨਿੱਕਲਣ ਦਾ ਰਸਤਾ ਜ਼ਰੂਰ ਮਿਲ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ