ਓਮੀਕਰੋਨ ਦੇ ਵਿਰੁੱਧ 30 ਗੁਣਾ ਘੱਟ ਅਸਰਦਾਰ ਹੋ ਸਕਦਾ ਹੈ ਫਾਈਜ਼ਰ ਦਾ ਟੀਕਾ

Pfizer Vaccine Sachkahoon

ਓਮੀਕ੍ਰੋਨ ਦੇ ਵਿਰੁੱਧ 30 ਗੁਣਾ ਘੱਟ ਅਸਰਦਾਰ ਹੋ ਸਕਦਾ ਹੈ ਫਾਈਜ਼ਰ ਦਾ ਟੀਕਾ

ਬੀਜ਼ਿੰਗ। ਫਾਈਜ਼ਰ/ਬਾਇਓਐਨਟੈਕ ਦੀ ਵੈਕਸੀਨ ਕਰੋਨਾ ਵਾਈਰਸ ਦੇ ਹੋਰ ਰੂਪਾਂ ਦੀ ਤੁਲਣਾ ਵਿੱਚ ਓਮੀਕ੍ਰੋਨ ਸਟ੍ਰੋਨ ਦੇ ਵਿਰੁੱਧ 30 ਗੁਣਾ ਘੱਟ ਪ੍ਰਭਾਵਸ਼ਾਲੀ ਹੋ ਸਕਦੀ ਹੈ। ਹਾਂਗਕਾਂਗ ਯੂਨੀਵਰਸਿਟੀ ਅਤੇ ਚੀਨੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਐਤਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਹੈ ਕਿ, ਓਮੀਕ੍ਰੋਨ ਵੈਰੀਐਂਟ ਬਾਇਓਐਨਟੈਕ ਦੁਆਰਾ ਵਿਕਸਿਤ ਰੋਗ ਪ੍ਰਤੀਰੋਧਕਤਾ ਨੂੰ ਘੱਟ ਤੋਂ ਘੱਟ 32 ਗੁਣਾ ਘਟਾਉਂਦਾ ਹੈ।

ਵਿਗਿਆਨੀਆਂ ਨੇ ਕਿਹਾ ਕਿ ਦਸ ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਵਰਤੋਂ ਕਰਦੇ ਹੋਏ ਨਵੀਂ ਖੋਜ਼ ਦੇ ਅਨੁਸਾਰ, ਫਾਈਜ਼ਰ ਵੈਕਸੀਨ ਦੀਆਂ ਦੋ ਖੁਰਾਕਾਂ ਓਮੀਕ੍ਰੋਨ ਦੇ ਵਿਰੁੱਧ ਬਹੁਤ ਘੱਟ ਅਸਰਦਾਰ ਸਾਬਤ ਹੋਈਆ ਹਨ। ਬੂਸਟਰ ਡੋਜ਼ ਹਾਲਾਂਕਿ ਕਰੋਨਾ ਦੇ ਇਸ ਰੂਪ ਤੋਂ ਕਾਫੀ ਸੁਰੱਖਿਆ ਪ੍ਰਦਾਨ ਕਰਦੀ ਹੈ। ਖੋਜਕਰਤਾ ਹੁਣ ਓਮੀਕ੍ਰੋਨ ਦੇ ਖਿਲਾਫ਼ ਕਰੋਨਾ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ