ਖਿਡਾਰੀਆਂ ਦੀ ਯੋਗ ਮੱਦਦ ਹੋਵੇ

ਖਿਡਾਰੀਆਂ ਦੀ ਯੋਗ ਮੱਦਦ ਹੋਵੇ

ਸਾਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦੀ ਆਰਥਿਕ ਹਾਲਤ ਚੰਗੀ ਨਹੀਂ ਉਹ ਬੀਸੀਸੀਆਈ ਦੀ ਮਹੀਨੇਵਾਰ 30 ਹਜ਼ਾਰ ਪੈਨਸ਼ਨ ਨਾਲ ਦਿਨ ਗੁਜ਼ਾਰ ਰਹੇ ਹਨ ਵਰਤਮਾਨ ਮਹਿੰਗੇ ਵਿਕ ਰਹੇ ਖਿਡਾਰੀਆਂ ਦੇ ਦੌਰ ’ਚ ਕਾਂਬਲੀ ਦੀ ਹਾਲਤ ਖੇਡ ਢਾਂਚੇ ’ਤੇ ਸੁਆਲ ਉਠਾਉਂਦੀ ਹੈ ਜਦੋਂ ਇੱਕ ਆਈਏਐਸ ਅਫ਼ਸਰ, ਸੂਬੇ ਦਾ ਫਸਟ ਕਲਾਸ ਅਫ਼ਸਰ, ਐਮਐਲਏ ਤੇ ਪ੍ਰੋਫੈਸਰ ਇੱਕ ਮਹੀਨੇ ਦੀ ਇੱਕ ਲੱਖ ਦੇ ਕਰੀਬ ਪੈਨਸ਼ਨ ਹਾਸਲ ਕਰ ਰਹੇ ਹਨ ਤਾਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖਿਡਾਰੀਆਂ ਨੂੰ ਬਜ਼ੁਰਗ ਹੋਣ ’ਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਨਸ਼ਨ ਕਿਉਂ ਨਹੀਂ ਮਿਲਣੀ ਚਾਹੀਦੀ ਬਿਨਾਂ ਸ਼ੱਕ ਅੱਜ ਜਿੱਥੇ ਖੇਡਾਂ ਦਾ ਵਪਾਰੀਕਰਨ ਹੋ ਚੁੱਕਾ ਹੈ, ਉੱਥੇ ਕੇਂਦਰ ਤੇ ਸੂਬਾ ਸਰਕਾਰਾਂ ਵੀ ਵੱਡੇ ਵਿੱਤੀ ਇਨਾਮਾਂ ਦੇ ਐਲਾਨ ਕਰ ਰਹੀਆਂ ਹਨ ਸਾਬਕਾ ਖਿਡਾਰੀਆਂ ਵੇਲੇ ਖੇਡਾਂ ਨਾਲ ਅੱਜ ਜਿੰਨਾ ਬਜ਼ਾਰੀਕਰਨ ਨਹੀਂ ਸੀ ਜੁੜਿਆ ਹੋਇਆ ਕੇਂਦਰ ਤੇ ਸੂਬਾ ਸਰਕਾਰਾਂ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਤਾਂ ਕਿ ਘੱਟੋ-ਘੱਟ ਇੱਕ ਖਿਡਾਰੀ ਬਜ਼ੁਰਗ ਹੋਣ ’ਤੇ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨਿਭਾਉਣ ਦੇ ਯੋਗ ਹੋ ਸਕੇ

ਅੱਜ ਜਦੋਂ ਅੱਠ ਲੱਖ ਦੀ ਆਮਦਨ ਵਾਲੇ ਵਿਅਕਤੀ ਨੂੰ ਕ੍ਰੀਮੀਲੇਅਰ ਤੋਂ ਬਾਹਰ ਰੱਖ ਕੇ ਉਸ ਨੂੰ ਰਾਖਵਾਂਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ 30 ਹਜ਼ਾਰ ਹਾਸਲ ਕਰਨ ਵਾਲਾ ਆਪਣੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰ ਸਕਦਾ ਹੈ ਸਾਬਕਾ ਖਿਡਾਰੀਆਂ ਨਾਲ ਨਿਆਂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਪਿਛਲੇ ਦਹਾਕਿਆਂ ’ਚ ਬਹੁਤ ਸਾਰੇ ਸਾਬਕਾ ਖਿਡਾਰੀ ਆਰਥਿਕ ਮੰਦਹਾਲੀ ਕਾਰਨ ਹੀ ਆਪਣੀ ਆਖਰੀ ਉਮਰੇ ਬਹੁਤ ਹੀ ਦੁੱਖ ਭੋਗ ਕੇ ਇਸ ਜਹਾਨੋਂ ਤੁਰ ਗਏ ਬਹੁਤੇ ਖਿਡਾਰੀਆਂ ਕੋਲ ਬਿਮਾਰੀ ਮੌਕੇ ਇਲਾਜ ਲਈ ਪੈਸਾ ਨਹੀਂ ਸੀ

ਕਈ ਸਾਬਕਾ ਖਿਡਾਰੀ ਇਹ ਵੀ ਗਿਲਾ ਕਰਦੇ ਸੁਣੇ ਗਏ ਕਿ ਉਹਨਾਂ ਨੇ ਖੇਡਾਂ ਦਾ ਖੇਤਰ ਚੁਣਿਆ ਹੀ ਕਿਉਂ ਚੰਗੀ ਗੱਲ ਹੈ ਸਰਕਾਰਾਂ ਉਲੰਪੀਅਨ ਦੇ ਨਾਲ-ਨਾਲ ਏਸ਼ਿਆਈ ਤੇ ਰਾਸ਼ਟਰਮੰਡਲ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਵੱਡੀ ਮੱਦਦ ਦੇ ਰਹੀਆਂ ਹਨ ਤਾਂ ਸਰਕਾਰਾਂ ਦਾ ਇਹ ਵੀ ਫਰਜ਼ ਹੈ ਕਿ ਵਿਨੋਦ ਕਾਂਬਲੀ ਵਰਗੇ ਹੋਰ ਹਜ਼ਾਰਾਂ ਸਾਬਕਾ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਦੀ ਸਾਰ ਲਈ ਜਾਵੇ ਦੇਸ਼ ਅੰਦਰ ਕਲਾਕਾਰਾਂ, ਖਿਡਾਰੀਆਂ, ਇਤਿਹਾਸਕਾਰਾਂ ਤੇ ਸਿੱਖਿਆ ਵਿਦਵਾਨਾਂ ਦਾ ਸਤਿਕਾਰ ਤੇ ਸੰਭਾਲ ਜ਼ਰੂਰੀ ਹੈ ਇਹ ਸਾਰੀਆਂ ਸ਼ਖਸੀਅਤਾਂ ਦੇਸ਼ ਦਾ ਖਜ਼ਾਨਾ ਹਨ ਸਿਰਫ਼ ਦੇਹਾਂਤ ਤੋਂ ਬਾਅਦ ਕਦਰ ਕਰਨ ਦੀ ਰੀਤ ਛੱਡ ਕੇ ਦੇਸ਼ ਦਾ ਨਾਂਅ ਉੱਚਾ ਕਰਨ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਦੀ ਜਿਉਂਦੇ-ਜੀ ਕਦਰ ਕੀਤੀ ਜਾਵੇ ਕਲਾ, ਖੇਡ ਤੇ ਹੋਰ ਹੁਨਰਾਂ ਦੀ ਕਦਰ ਤੋਂ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ