ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ

0

ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤੀ ਨਾਮ-ਸ਼ਬਦ ਦੀ ਅਨਮੋਲ ਦਾਤ

ਪੂਜਨੀਕ ਗੁਰੂ ਜੀ ਨੇ ਬਾਲ ਅਵਸਥਾ ਦੌਰਾਨ ਹੀ 4-5 ਸਾਲ ਦੀ ਉਮਰ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ‘ਤੇ ਆਉਂਦੇ ਅਤੇ ਪਰਮ ਪਿਤਾ ਜੀ ਦਾ ਪਿਆਰ ਹਾਸਲ ਕਰਦੇ ਆਪ ਜੀ ਹਰ ਵਾਰ ਸਤਿਸੰਗ ‘ਚ ਨਵੇਂ ਜੀਵਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ‘ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਦੀ ਅਨਮੋਲ ਦਾਤ ਦਿਵਾਉਂਦੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ‘ਤੇ ਆਪ ਜੀ ਨੇ ਘਰ ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ 1990 ਨੂੰ ਆਪਣਾ ਸਭ ਕੁਝ ਪਰਮ ਪਿਤਾ ਜੀ ਦੇ ਚਰਨਾਂ ‘ਚ ਸਮਰਪਿਤ ਕਰ ਦਿੱਤਾ

ਇਸ ਪਾਕਿ ਪਵਿੱਤਰ ਮੌਕੇ ਪੂਜਨੀਕ ਪਰਮ ਪਿਤਾ ਜੀ ਨੇ ਅਸੀਂ ਸੀ (ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਰੂਪ ‘ਚ) ਅਸੀਂ ਹਾਂ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਰੂਪ ‘ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਮ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ‘ਚ) ਰਹਾਂਗੇ’ ਵਚਨ ਫਰਮਾ ਕੇ ਰੂਹਾਨੀਅਤ ‘ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਇਹੀ ਨਹੀਂ, ਸਾਰੀਆਂ ਸ਼ੰਕਾਵਾਂ ਦਾ ਨਬੇੜਾ ਕਰਦਿਆਂ ਲਗਭਗ ਸਵਾ ਸਾਲ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਹਜੂਰ ਪਿਤਾ ਜੀ ਨੂੰ ਆਪਣੇ ਨਾਲ ਸ਼ਾਹੀ ਸਟੇਜ਼ ‘ਤੇ ਵਿਰਾਜਮਾਨ ਕੀਤਾ

ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਆਪਣਾ ਪਵਿੱਤਰ ਚੋਲਾ ਬਦਲਣ ਦੀ ਗੱਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਹਮਣੇ ਪ੍ਰਗਟ ਕੀਤੀ ਤਾਂ ਪੂਜਨੀਕ ਗੁਰੂ ਜੀ ਦੇ ਦਿਲ ਅਤੇ ਵੈਰਾਗ ਦਾ ਸਮੁੰਦਰ ਅੱਖਾਂ ਤੋਂ ਵਹਿ ਤੁਰਿਆ ਪੂਜਨੀਕ ਗੁਰੂ ਜੀ ਨੇ ਪਰਮ ਪਿਤਾ ਜੀ ਨੂੰ ਬੇਨਤੀ ਕੀਤੀ, ‘ਜੇਕਰ ਸਰੀਰ ਹੀ ਬਦਲਣਾ ਹੈ ਤਾਂ ਤੁਸੀਂ ਸਾਡਾ ਬਦਲ ਦਿਓ’ ਅਸੀਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਾਂਗੇ ਇਸ ‘ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਦੇ ਦਿਲ ਨੂੰ ਉਂਗਲ ਨਾਲ ਛੂਹਦਿਆਂ ਬਚਨ ਫਰਮਾਏ, ‘ਅਸੀਂ ਇੱਥੇ ਤੁਹਾਡੇ ਦਿਲ ‘ਚ ਰਹਿੰਦੇ ਹਾਂ ਅਤੇ ਰਹਾਂਗੇ’ ਉਸ ਅਸੀਮ ਤਵੱਜੋ ਭਰੀ ਛੂਹ ਦਾ ਅਜਿਹਾ ਪ੍ਰਭਾਵ ਪਿਆ ਕਿ ਪੂਜਨੀਕ ਗੁਰੂ ਜੀ ਦੇ ਦਿਲ ‘ਚ ਜੋ ਵੈਰਾਗ ਸੀ ਉਸ ਨੇ ਅਸੀਮ ਇਲਾਹੀ ਸ਼ਕਤੀ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਨਤੀਜੇ ਵਜੋਂ ਪੂਜਨੀਕ ਗੁਰੂ ਜੀ ਅਤੇ ਪਰਮ ਪਿਤਾ ਜੀ ਅਭੇਦ ਹੋ ਗਏ

ਕਿਸੇ ਨੇ ਛੱਡਿਆ ਨਸ਼ਾ ਅਤੇ ਕਿਸੇ ਨੇ ਵੇਸਵਾਪੁਣਾ

ਕਿਸੇ ਨੇ ਵੇਸਵਾਪੁਣਾ ਛੱਡ ਦਿੱਤਾ ਤਾਂ ਕਿਸੇ ਨੇ ਨਸ਼ਿਆਂ ਅਤੇ ਮਾਸਾਹਾਰ ਤੋਂ ਕਰ ਲਈ ਤੌਬਾ ਕਿਸੇ ਨੇ ਵੇਸਵਾਪੁਣਾ ਛੱਡਣ ਵਾਲੀਆਂ ਲੜਕੀਆਂ ਨੂੰ ਹਮਸਫਰ ਬਣਾ ਲਿਆ, ਕਿਸੇ ਨੇ ਅੰਧ ਵਿਸ਼ਵਾਸ ਅਤੇ ਸਮਾਜਿਕ ਕੁਰੀਤੀਆਂ ਤੋਂ ਹਮੇਸ਼ਾ ਲਈ ਕਰ ਲਿਆ ਕਿਨਾਰਾ ਕਿਸੇ ਨੇ ਭਾਰਤ ਮਾਤਾ ਦੀ ਸੁਰੱਖਿਆ ਦਾ ਸੰਕਲਪ ਲਿਆ, ਕਿਸੇ ਨੇ ਭੈਣ-ਬੇਟੀਆਂ ਦੀ ਰੱਖਿਆ ਦਾ ਇਹ ਕੋਈ ਜੁਮਲਾ ਨਹੀਂ ਸਗੋਂ ਲੱਖਾਂ ਲੋਕਾਂ ਦੀ ਉਹ ਸੱਚੀ ਦਾਸਤਾਂ ਹੈ ਜਿਸ ਨੇ ਸਮਾਜ ‘ਚ ਬਦਲਾਅ ਦੀ ਇਤਿਹਾਸਕ ਇਬਾਰਤ ਲਿਖ ਦਿੱਤੀ ਹੈ ਸਮਾਜ ‘ਚ ਇਹ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਪਹਿਲ ਕੀਤੀ ਹੈ ਡਾ. ਐੱਮਐੱਸਜੀ ਦੀਆਂ ਹੁਣ ਤੱਕ ਰਿਲੀਜ਼ ਹੋ ਚੁੱਕੀਆਂ ਪੰਜ ਫਿਲਮਾਂ ਨੇ ਇਨ੍ਹਾਂ ਫਿਲਮਾਂ ਦਾ ਸਮਾਜ ‘ਤੇ ਇਸ ਕਦਰ ਵੱਡਾ ਅਸਰ ਪਿਆ ਕਿ ਲੱਖਾਂ ਦਰਸ਼ਕਾਂ ਨੇ ਨਸ਼ਿਆਂ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਨੂੰ ਵੀ ਅਲਵਿਦਾ ਕਹਿ ਦਿੱਤਾ ਜਦੋਂ ਵੀ ਪੂਜਨੀਕ ਗੁਰੂ ਜੀ ਦੀ ਫਿਲਮ ਰਿਲੀਜ਼ ਹੁੰਦੀ, ਸਿਨੇਮਾ ਘਰਾਂ ਦੇ ਬਾਹਰ ਦਰਸ਼ਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨਤੀਜੇ ਵਜੋਂ ਸਾਰੀਆਂ ਫਿਲਮਾਂ ਦੇ ਸਾਰੇ ਸ਼ੋਅ ਹਾਊਸਫੁੱਲ ਰਹੇ

ਨਾਰੀ ਉਥਾਨ

ਕਿਸੇ ਨੇ ਵੇਸਵਾਪੁਣੇ ਦੀ ਦਲਦਲ ‘ਚ ਫਸੀ ਲੜਕੀਆਂ (ਸ਼ੁੱਭ ਦੇਵੀਆਂ) ਨੂੰ ਜੀਵਨ ਸਾਥੀ ਬਣਾ ਲਿਆ, ਕਿਸੇ ਨੇ ਕਰਮਾਂ ਦੀ ਮਾਰੀ ਉਸ ਬਦਨਸੀਬ ਵਿਧਵਾ ਨੂੰ ਹਮਸਫਰ ਬਣਾ ਕੇ ਸਹਾਰਾ ਦਿੱਤਾ, ਜਿਸ ਦਾ ਪਤੀ ਜਵਾਨੀ ‘ਚ ਹੀ ਸਰੀਰ ਛੱਡ ਗਿਆ ਕੁਝ ਅਜਿਹੇ ਵੀ ਯੋਧਾ ਜਿਨ੍ਹਾਂ ਨੇ ਉਨ੍ਹਾਂ ਤਲਾਕ ਸ਼ੁਦਾ ਔਰਤਾਂ ਨੂੰ ਆਪਣੀ ਪਤਨੀ ਬਣਾ ਕੇ ਉਨ੍ਹਾਂ ਦੇ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਲਿਆ ਜਿਨ੍ਹਾਂ ਦੇ ਪਹਿਲੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਕਿਸੇ ਵੀ ਕਾਰਨ ਤੋਂ ਘਰੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਇੰਨਾ ਹੀ ਨਹੀਂ ਕਈ ਤਾਂ ਅਜਿਹੇ ਸੂਰਵੀਰ ਜਿਨ੍ਹਾਂ ਨੇ ਉਨ੍ਹਾਂ ਲੜਕੀਆਂ (ਕੁੱਲ ਦਾ ਕਰਾਊਨ) ਨੂੰ ਹਮ ਸਫਰ ਚੁਣਿਆ ਜੋ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ

ਉਹ ਨੌਜਵਾਨ ਸਹੁਰੇ ਘਰ ਹੀ ਰਹਿ ਕੇ ਸੱਸ-ਸਹੁਰੇ ਦੀ ਠੀਕ ਉਸੇ ਤਰ੍ਹਾਂ ਸੇਵਾ ਕਰ ਰਹੇ  ਹਨ ਜਿਵੇਂ ਕਿ ਉਹ ਆਪਣੇ ਮਾਂ-ਬਾਪ ਦੀ ਸੇਵਾ ਕਰਦੇ ਹਨ ਭਾਵ ਹੁਣ ਬੇਟੀਆਂ ਨਾਲ ਵੀ ਵੰਸ਼ ਚੱਲਣ ਲੱਗਾ ਹੈ ਇਹੀ ਨਹੀਂ ਬੇਟੀਆਂ ਹੁਣ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਉਹ ਸਾਰੀਆਂ ਰਸਮਾਂ ਨਿਭਾਉਣ ਲੱਗੀਆਂ ਹਨ, ਜਿਨ੍ਹਾਂ ‘ਤੇ ਪਹਿਲਾਂ ਸਿਰਫ ਪੁਰਸ਼ਾਂ ਦਾ ਹੀ ਅਧਿਕਾਰ ਸੀ ਔਰਤਾਂ ਦੇ ਜੀਵਨ ‘ਚ ਇਹ ਅਨੋਖਾ, ਇਤਿਹਾਸਕ ਅਤੇ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਪ੍ਰੇਰਨਾ ਦਿੱਤੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ

ਮੁਹਿੰਮ

 • ਸ਼ਾਹੀ ਬੇਟੀਆਂ ਬਸੇਰਾ: ਭਰੂਣ ਹੱਤਿਆ ਅਤੇ ਲਿੰਗ ਭੇਦ ‘ਤੇ ਰੋਕ ਲਾਉਣ ਦੇ ਉਦੇਸ਼ ਨਾਲ ਪੂਜਨੀਕ ਗੁਰੂ ਜੀ ਨੇ ਅਜਿਹੀਆਂ ਲੜਕੀਆਂ ਜਿਨ੍ਹਾਂ ਨੂੰ ਗਰਭ ‘ਚ ਮਾਰ ਦੇਣਾ ਸੀ, ਅਪਣਾਇਆ ਅਤੇ ਮਾਂ-ਬਾਪ ਦੀ ਜਗ੍ਹਾ ਖੁਦ ਆਪਣਾ ਨਾਂਅ ਦਿੱਤਾ
 • ਅਸ਼ੀਰਵਾਦ: ਗਰੀਬ ਲੜਕੀਆਂ ਦੇ ਵਿਆਹ ‘ਚ ਆਰਥਿਕ ਮੱਦਦ ਕਰਨਾ
 • ਆਤਮ ਸਨਮਾਨ: ਔਰਤਾਂ ਲਈ ਸਿਲਾਈ, ਕਢਾਈ ਅਤੇ ਹੋਰ ਵਪਾਰਕ ਸਿਖਲਾਈ ਕੇਂਦਰ ਖੋਲ੍ਹਣਾ
 • ਅਭਿਸ਼ਾਪ ਮੁਕਤੀ: ਦਾਜ ਪ੍ਰਥਾ ਰੋਕਣਾ
 • ਗਿਆਨ ਕਲੀ: ਲੜਕੀਆਂ ਦੀ ਸਿੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ
 • ਜੀਵਨ ਆਸ਼ਾ: ਘੱਟ ਉਮਰ ਦੀਆਂ ਵਿਧਵਾਵਾਂ ਦਾ ਵਿਆਹ ਕਰਵਾਉਣਾ
 • ਨਵੀਂ ਸਵੇਰ: ਤਲਾਕਸ਼ੁਦਾ ਲੜਕੀਆਂ ਦਾ ਵਿਆਹ ਕਰਵਾਉਣਾ
 • ਸ਼ੁੱਭ ਦੇਵੀ: ਵੇਸਵਾਪੁਣੇ ‘ਚ ਫਸੀਆਂ ਲੜਕੀਆਂ ਨੂੰ ਗੁਰੂ ਜੀ ਬੇਟੀ ਬਣਾਉਂਦੇ ਹਨ ਇਲਾਜ ਕਰਵਾ ਕੇ, ਵਿਆਹ ਕਰਕੇ ਮੁੱਖ ਧਾਰਾ ‘ਚ ਲਿਆਉਂਦੇ ਹਨ
 • ਕੁੱਲ ਦਾ ਕਰਾਊਨ: ਲੜਕੇ ਨਾਲ ਹੀ ਵੰਸ਼ ਚਲਦਾ ਹੈ, ਇਸ ਭਰਮ ਨੂੰ ਦੂਰ ਕਰਕੇ ਲੜਕੀ ਵਿਆਹ ਕਰਕੇ ਲਾੜਾ ਘਰ ਲਿਆਵੇਗੀ ਅਤੇ ਲੜਕੀ ਨਾਲ ਵੰਸ਼ ਚੱਲੇਗਾ
 • ਲੱਜਾ ਰੱਖਿਆ: ਬੇਸਹਾਰਾ ਔਰਤਾਂ ਨੂੰ ਸਹਾਰਾ ਦੇਣਾ
 • ਸ਼ਸ਼ਕਤੀ ਨਾਰੀ: ਲੜਕੀਆਂ ਨੂੰ ਆਤਮ ਰੱਖਿਆ ਲਈ ਸਿਖਲਾਈ ਦੇਣਾ
 • ਜਨਨੀ ਸਤਿਕਾਰ: ਗਰੀਬ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣਾ ਅਤੇ ਇਲਾਜ ਕਰਵਾਉਣਾ
 • ਜਨਨੀ-ਸ਼ਿਸ਼ੂ ਸੁਰੱਖਿਆ: ਗਰੀਬ ਜੱਚਾ-ਬੱਚਾ ਦਾ ਭਰਨ-ਪੋਸ਼ਣ ਕਰਨਾ
 • ਬਚਾਓ ਸੱਭਿਆਚਾਰ: ਵੇਸਵਾਪੁਣੇ ਦੇ ਕੋਠਿਆਂ ਨੂੰ ਕਾਨੂੰਨੀ ਤੌਰ ‘ਤੇ ਬੰਦ ਕਰਵਾਉਣਾ
 • ਨਵੀਂ ਕਿਰਨ: ਵਿਧਵਾ ਨੂੰਹ ਨੂੰ ਬੇਟੀ ਬਣਾ ਕੇ ਉਸ ਦਾ ਵਿਆਹ ਕਰਵਾਉਣਾ
 • ਮਾਂ-ਬੇਟਾ ਸੰਭਾਲ: ਮੁਫਤ ਕੈਂਪ ਲਾ ਕੇ ਗਰਭਵਤੀ ਔਰਤਾਂ ਅਤੇ ਉਸ ਦੇ ਹੋਣ ਵਾਲੇ ਬੱਚੇ ਲਈ ਸਿਹਤ ਸੰਭਾਲ ਅਤੇ ਵਿਕਾਸ ਲਈ ਜਾਣਕਾਰੀ ਅਤੇ ਦਵਾਈਆਂ ਪ੍ਰਦਾਨ ਕਰਨਾ
 • ਤੇਜਾਬ ਪੀੜਤ ਲੜਕੀਆਂ ਦਾ ਵਿਆਹ ਕਰਵਾਉਣਾ
 • ਸਾਮੂਹਿਕ ਜਬਰਜਨਾਹ ਪੀੜਤ ਲੜਕੀਆਂ ਦਾ ਵਿਆਹ ਕਰਵਾਉਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.