ਰਾਸ਼ਟਰਪਤੀ ਨੇ 47 ਅਧਿਆਪਕਾਂ ਨੂੰ ਦਿੱਤਾ ਕੌਮੀ ਪੁਰਸਕਾਰ

0
Awards Teachers

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਨਵੀਂ ਦਿੱਲੀ। ਕਵਿਤਾ ਤੇ ਕਹਾਣੀ ਤੋਂ ਗਣਿਤ ਪੜ੍ਹਾਉਣ ਵਾਲੇ ਸਿੱਕਮ ਦੇ ਅਧਿਆਪਕ ਲੋਮਸ ਧੁੰਗੇਲ ਤੇ 300 ਵੀਡੀਓ ਬਣਾ ਕੇ ਵਿਦਿਆਰਥੀਆਂ ਨੂੰ ਗਣਿਤ ਸਮਝਾਉਣ ਵਾਲੇ ਛਿੰਦਵਾੜਾ ਦੇ ਮੁਹੰਮਦ ਸ਼ਾਹਿਦ ਸਮੇਤ 47 ਅਧਿਆਪਕਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿੱਚਰਵਾਰ ਨੂੰ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ।

Awards Teachers

ਕੋਵਿੰਦ ਨੇ ਅੱਜ ਸਵੇਰੇ 11:00 ਵਜੇ ਵੀਡੀਓ ਕਾਨਫਰੰਸ ਰਾਹੀਂ ਇਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ‘ਚੋਂ ਦੋ ਅਧਿਆਪਕ ਅਪਾਹਿਜ਼ ਸ਼੍ਰੇਣੀ ਦੇ ਹਨ। ਇਨ੍ਹਾਂ ‘ਚ ਅਹਿਮਦਾਬਾਦ ਦੇ ਨੇਤਰਹੀਣ ਸਕੂਲ ਦੀ ਅਧਿਆਪਕਾ ਸ੍ਰੀਮਤੀ ਜੋਸ਼ੀ ਸੁਧਾ ਗੌਮਤ ਭਾਈ ਤੇ ਬਿਹਾਰ ਦੇ ਬੇਗੂਸਰਾਏ ਦੇ ਦ੍ਰਿਸ਼ਟੀਹੀਣ ਅਧਿਆਪਕ ਸੰਤ ਕੁਮਾਰ ਸਾਹਨੀ ਹਨ। ਇਹ ਅਧਿਆਪਕ 36 ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ ਇਲਾਵਾ 7 ਸੰਗਠਨਾਂ ਦੇ ਵੀ ਹਨ। ਇਨ੍ਹਾਂ ‘ਚ ਕੇਂਦਰੀ ਸਕੂਲ, ਜਵਾਹਰ ਨਵੋਦਿਆ ਸਕੂਲ, ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਏਟਾੱਮਿਕ ਸਿੱਖਿਆ ਸੁਸਾਇਟੀ ਆਦਿ ਦੇ ਵੀ ਅਧਿਆਪਕ ਸ਼ਾਮਲ ਹਨ। ਰਾਸ਼ਟਰਪਤੀ ਕੋਵਿੰਦ ਨੇ ਅਧਿਆਪਕ ਦਿਵਸ ਮੌਕੇ ‘ਤੇ ਇਨ੍ਹਾ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਅਧਿਆਪਕਾਂ ਨੇ ਆਪਣੇ ਸਕੂਲਾਂ ‘ਚ ਨਵਾਚਾਰ ਦੀ ਵਰਤੋਂ ਕੀਤੀ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਸੰਜੈ ਧੋਤਰੇ ਵੀ ਮੌਜ਼ੂਦ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.