ਪ੍ਰਧਾਨ ਮੰਤਰੀ ਅਚਾਨਕ ਲੇਹ ਪਹੁੰਚੇ

0

ਫੌਜ ਦੇ ਜਵਾਨਾਂ ਦਾ ਵਧਾਇਆ ਹੌਂਸਲਾ

ਨਵੀਂ ਦਿੱਲੀ। ਭਾਰਤ ਤੇ ਚੀਨ ਦਰਮਿਆਨ ਸਰਹੱਦ ‘ਤੇ ਤਣਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੱਦਾਖ ਪਹੁੰਚੇ। ਪ੍ਰਧਾਨ ਮੰਤਰੀ ਅੱਜ ਸਵੇਰੇ ਅਚਾਨਕ ਲੱਦਾਖ ਦੌਰੇ ‘ਤੇ ਪਹੁੰਚੇ।

ਇਸ ਦੌਰਾਨ ਉਨ੍ਹਾਂ ਦੇ ਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਚਾਨਕ ਲੱਦਾਖ ਪਹੁੰਚ ਕੇ ਫੌਜ ਦੇ ਜਵਾਨਾਂ ਦਾ ਹੌਂਸਲਾ ਵਧਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੀਮੂ ਦੀ ਫਾਰਵਰਡ ਪੋਸਟ ‘ਤੇ ਪਹੁੰਚੇ। ਇੱਥੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੌਕੇ ਦੀ ਜਾਣਕਾਰੀ ਦਿੱਤੀ। ਪੀਐਮ ਮੋਦੀ ਨੇ ਫੌਜ, ਹਵਾਈ ਫੌਜ ਦੇ ਅਫਸਰਾਂ ਨਾਲ ਸਿੱਧੀ ਗੱਲਬਾਤ  ਵੀ ਕੀਤੀ।

ਇਸ ਤੋਂ ਪਹਿਲਾਂ ਇਸ ਦੌਰੇ ‘ਤੇ ਸਿਰਫ਼ ਸੀਡੀਐਸ ਬਿਪਿਨ ਰਾਵਤ ਨੂੰ ਹੀ ਆਉਣਾ ਸੀ, ਪਰ ਪੀਐਮ ਮੋਦੀ ਨੇ ਖੁਦ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਪੀਐਮ ਮੋਦੀ ਦਾ ਇਹ ਦੌਰਾ ਚੀਨ ਨੂੰ ਸੰਦੇਸ਼ ਵੀ ਹੈ ਕਿ ਦੇਸ਼ ਫੌਜ ਦੇ ਨਾਲ ਖੜਾ ਹੈ। ਪੀਐਮ ਮੋਦੀ ਦੇ ਨਾਲ ਇਸ ਦੌਰੇ ‘ਤੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਤੇ ਆਰਮੀ ਚੀਫ਼ ਐਮ ਐਮ ਨਰਵਣੇ ਵੀ ਮੌਜ਼ੂਦ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ