ਧਰਮਕੋਟ ਦੇ ਵਿਧਾਇਕ ‘ਤੇ ਧਰਨਾਕਾਰੀਆਂ ਨੇ ਵਰ੍ਹਾਏ ਪੱਥਰ

Protesters, Attack, MLA Dharamkot, Sukhjit Singh

-ਡੀ.ਜੇ. ਵਾਲੇ ਨੌਜਵਾਨ ਦੀ ਮੌਤ ਤੋਂ ਪਰਿਵਾਰ ਨੂੰ ਮਿਲਣ ਗਏ ਸਨ ਵਿਧਾਇਕ ਸੁਖਜੀਤ ਸਿੰਘ
-ਇੱਕ ਵਿਆਹ ਸਮਾਗਮ ‘ਚ ਗੋਲੀ ਚੱਲਣ ਕਾਰਨ ਡੀ.ਜੇ. ਆਪ੍ਰੇਟਰ ਨੌਜਵਾਨ ਦੀ ਹੋ ਗਈ ਸੀ ਮੌਤ

ਮੋਗਾ (ਸੱਚ ਕਹੂੰ ਨਿਊਜ਼)। ਪਿੰਡ ਮਸਤੇਵਾਲਾ ‘ਚ ਸ਼ਨਿੱਚਰਵਾਰ ਰਾਤ ਵਿਆਹ ਸਮਾਗਮ ‘ਚ ਡੀ. ਜੇ. ‘ਤੇ ਗੋਲੀ ਲੱਗਣ ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ MLA Dharamkot ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਵਿਧਾਇਕ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਇਸ ਦੌਰਾਨ ਵਿਧਾਇਕ ਸੁਖਜੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਐੱਸ. ਸੀ. ਐੱਸ. ਟੀ. ਐਕਟ ਤਹਿਤ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮ੍ਰਿਤਕ ਨੌਜਵਾਨ ਨੂੰ ਕਤਲ ਕਰਨ ਵਾਲੇ ਮੁਲਜ਼ਮ ਨਹੀਂ ਫੜੇ ਜਾਂਦੇ ਉਦੋਂ ਤਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਸ਼ਨਿੱਚਰਵਾਰ ਰਾਤ ਮਸਤੇਵਾਲਾ ਪਿੰਡ ‘ਚ ਵਿਆਹ ਵਾਲੇ ਘਰ ਡੀ. ਜੇ. ਲੱਗਾ ਹੋਇਆ ਸੀ ਅਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਲੋਂ ਨੱਚਦੇ ਸਮੇਂ ਫਾਇਰ ਕੀਤੇ ਜਾ ਰਹੇ ਸਨ। ਇਸ ਦੌਰਾਨ ਡੀ. ਜੇ. ਬੰਦ ਕਰਨ ਸਮੇਂ ਸ਼ਰਾਬ ਦੇ ਨਸ਼ੇ ‘ਚ ਨੌਜਵਾਨਾਂ ਵਲੋਂ ਧੱਕੇ ਨਾਲ ਡੀ. ਜੇ. ਚੱਲਦਾ ਰੱਖਣ ਲਈ ਕਿਹਾ ਗਿਆ ਅਤੇ ਇਸ ਮੌਕੇ ਇਕ ਨੌਜਵਾਨ ਵੱਲੋਂ ਗੋਲੀ ਚਲਾਈ ਗਈ।।ਇਹ ਗੋਲੀ ਡੀ. ਜੇ. ਦਾ ਕੰਮ ਕਰਦੇ ਕਰਨ ਨਾਂਅ ਦੇ ਨੌਜਵਾਨ ਦੀ ਛਾਤੀ ‘ਚ ਜਾ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

  • ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ‘ਤੇ ਲਾਏ ਗਲਤ ਬੋਲਣ ਦੇ ਦੋਸ਼
  • ਵੱਖ-ਵੱਖ ਪਿੰਡਾਂ ‘ਚ ਆਏ ਨੌਜਵਾਨ ਇਨਸਾਫ਼ ਲਈ ਦੇ ਰਹੇ ਸਨ ਧਰਨਾ
  • ਵਿਧਾਇਕ ਨੇ ਮੌਕੇ ਤੋਂ ਗੱਡੀ ਭਜਾਈ, ਇੱਟਾਂ ਰੋੜਿਆਂ ਨਾਲ ਗੱਡੀ ਦੇ ਸ਼ੀਸ਼ੇ ਟੁੱਟੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।