ਪੰਜਾਬ ਸਰਕਾਰ ਜਬਰ ਦਾ ਰਾਹ ਛੱਡ ਕੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਰਾਹ ਫੜੇ : ਮੋਰਚਾ ਆਗੂ

ਬਰਨਾਲਾ ਤੇ ਤਪਾ ’ਚ ਪੂਰ ਅਮਨ ਸੰਘਰਸ਼ ਕਰਦੇ ਠੇਕਾ ਮੁਲਾਜਮਾਂ ’ਤੇ ਕੀਤੇ ਪੁਲਸ ਜਬਰ ਵਿਰੁੱਧ 29 ਨੂੰ ਪੰਜਾਬ ਭਰ ’ਚ ਰੋਸ਼ ਪ੍ਰਦਰਸ਼ਨ ਕਰੋ- ਠੇਕਾ ਮੁਲਾਜਮ

ਲੌਂਗੋਵਾਲ 28 ਨਵੰਬਰ (ਹਰਪਾਲ ) ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪੰਨੂ, ਮਹਿੰਦਰ ਸਿੰਘ, ਵਰਿੰਦਰ ਸਿੰਘ ਬੀਬੀਵਾਲਾ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਹਾਲੇ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਫੀਲਡ ’ਚ ਆਉਣ ’ਤੇ ਜਨਤਾ ਦੀ ਕਹਿਚਰੀ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਸਵਾਲ-ਜਵਾਬ ਕਰਨ ਦੇ ਪ੍ਰੋਗਰਾਮ ਦੌਰਾਨ ਠੇਕਾ ਮੁਲਾਜਮਾਂ ਦੇ ਨਾਲ ਤਾਨਾਸ਼ਾਹੀ ਅਤੇ ਹੰਕਾਰੀ ਵਿਹਾਰ ਵਿਰੁੱਧ ਗੁੱਸੇ ਦੀ ਲਹਿਰ ਮੱਠੀ ਨਹੀਂ ਸੀ ਪਈ

ਮਿਤੀ 27-11-2021 ਨੂੰ ਪੰਜਾਬ ਦੇ ਦੇ ਵੱਖ ਵੱਖ ਥਾਵਾਂ ਤਪਾ ਅਤੇ ਬਰਨਾਲਾ ਵਿਚ ਮੁੱਖ ਮੰਤਰੀ ਪੰਜਾਬ ਦੀ ਆਮਦ ’ਤੇ ਪੁਰਅਮਨ ਵਿਰੋਧ ਪ੍ਰਦਰਸ਼ਨ ਕਰਦੇ ਠੇਕਾ ਕਾਮਿਆਂ ’ਤੇ ਪੰਜਾਬ ਪੁਲਸ ਵੱਲੋਂ ਅੰਨ੍ਹਾ ਤਸ਼ੱਦਦ ਢਾਹਿਆ ਗਿਆ, ਜਿਸ ਕਾਰਨ ਬਹੁਤ ਸਾਰੇ ਕਾਮਿਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ। ਮੁੱਖ ਮੰਤਰੀ ਪੰਜਾਬ ਵੱਲੋਂ ਪੂਰਅਮਨ ਵਿਰੋਧ ਕਰਦੇ ਠੇਕਾ ਕਾਮਿਆਂ ਉੱਪਰ ਢਾਹੇ ਪੁਲੀਸ ਜਬਰ ਵਿਰੁੱਧ ਇਨਸਾਫ ਦੇਣ ਦੀ ਥਾਂ ਇਸ ਨੂੰ ਵਾਜਬ ਹੀ ਨਹੀਂ ਠਹਿਰਾਇਆ ਗਿਆ

ਸਗੋਂ ਇਸ ਜਬਰ ਲਈ ਪੁਲਸ ਪ੍ਰਸ਼ਾਸਨ ਦੀ ਪਿੱਠ ਵੀ ਥਾਪੜੀ ਗਈ। ਇਹ ਵੀ ਤ੍ਰਾਂਸਦੀ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਠੇਕਾ ਕਾਮਿਆਂ ਨੂੰ ਭਰੋਸੇ ’ਚ ਲੈਣ ਦੀ ਥਾਂ ਇਹ ਵੀ ਕਹਿ ਰਹੇ ਹਨ ਕਿ ਇਹ ਮੁਲਾਜ਼ਮ ਹੀ ਨਹੀਂ ਹਨ ਇਹ ਤਾਂ ਬਾਦਲ ਅਕਾਲੀ ਦਲ ਵਲੋਂ ਭੇਜੇ ਗਏ ਬੰਦੇ ਹਨ, ਜਿਹੜੇ ਕਾਂਗਰਸ ਦੇ ਪ੍ਰੋਗਰਾਮ ਨੂੰ ਖਰਾਬ ਕਰ ਰਹੇ ਹਨ। ਜਿਸਦਾ ਮੋਰਚੇ ਦੇ ਆਗੂਆਂ ਨੇ ਖੰਡਨ ਕਰਦਿਆਂ ਕਿਹਾ ਕਿ ਸਾਡਾ ਕਿਸੇ ਵੀ ਰਾਜਸੀ ਵੋਟ ਪਾਰਟੀ ਨਾਲ ਸਬੰਧ ਨਹੀਂ ਹੈ ਅਤੇ ਅਸੀਂ ਉਹ ਠੇਕਾ ਮੁਲਾਜਮ ਹਾਂ, ਜਿਨ੍ਹਾਂ ਨੂੰ ਲੋਕਾਂ ਦੀ ਸੇਵਾ ਲਈ ਬਣੇ ਅਦਾਰਿਆਂ ਵਿਚ ਆਉਟਸੋਰਸਡ, ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ, ਕੇਂਦਰੀ ਸਕੀਮਾਂ ਤਹਿਤ ਸਰਕਾਰੀ ਤੰਤਰ ਵਲੋਂ ਰੱਖੇ ਹੋਏ ਕਾਮੇ ਹਾਂ। ਇਸ ਲਈ ਇਨ੍ਹਾਂ ਮੰਤਰੀਆਂ ਦੀ ਗੱਲ ਕੋਈ ਨਵੀਂ ਨਹੀਂ ਬਾਦਲ ਹਕੂਮਤ ਸਮੇਂ, ਸੰਘਰਸ਼ ਦੌਰਾਨ ਵੀ ਬਾਦਲ ਇਹ ਕਹਿੰਦਾ ਸੀ ਕਿ ਇਹ ਕਾਂਗਰਸ ਦੇ ਭੇਜੇ ਹੋਏ ਬੰਦੇ ਹਨ।

ਜਿਸਦੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਚੰਨੀ ਸਰਕਾਰ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਅਖ਼ਤਿਆਰ ਕੀ ਤੇ ਜਬਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਮੁੱਚੇ ਪੰਜਾਬ ਦੇ ਠੇਕਾ ਮੁਲਾਜਮਾਂ ਨੂੰ ਇਕ ਸੰਦੇਸ਼ ਵਿਚ ਕਿਹਾ ਗਿਆ ਕਿ ਉਹ ਮਿਤੀ 29-11-2021 ਨੂੰ ਆਪਣੇ ਆਪਣੇ ਇਲਾਕੇ ਵਿਚ ਜਿਲ੍ਹਾ ਅਤੇ ਤਹਿਸੀਲ ਪੱਧਰੀ ਇਕੱਠ ਕਰਕੇ ਪੰਜਾਬ ਸਰਕਾਰ ਦੇ ਇਸ ਜਾਬਰ ਵਤੀਰੇ ਰੋਸ਼ ਪ੍ਰਦਰਸ਼ਨ ਕੀਤੇ ਜਾਣ। ਸ਼ਹਿਰਾਂ ਅਤੇ ਕਸਬਿਆਂ ਵਿਚ ਪੰਜਾਬ ਸਰਕਾਰ ਦੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਜਬਰ ਦੇ ਜ਼ੋਰ ਨਾਲ ਸੰਘਰਸ਼ਾਂ ਨੂੰ ਕੁਚਲਣ ਦੀ ਤਾਨਾਸ਼ਾਹੀ ਨੀਤੀ ਦਾ ਲੋਕਾਂ ਦੀਆ ਸੱਥਾਂ ਵਿਚ ਖੜ ਕੇ ਜਨਤਕ ਕਰਨ ਦਾ ਐਲਾਨ ਕੀਤਾ।

ਇਨ੍ਹਾਂ ਰੋਸ਼ ਪ੍ਰਦਰਸ਼ਨਾਂ ਵਿਚ ਸਰਕਾਰ ਨੂੰ ਇਹ ਚਿਤਾਵਨੀ ਵੀ ਦਿੱਤੀ ਜਾਵੇ ਕਿ ਪੰਜਾਬ ਸਰਕਾਰ ਨਾਲ 29 ਨਵੰਬਰ ਨੂੰ ਹੋਣ ਵਾਲੀ ਮੀਟਿੰਗ ’ਚ ਜੇਕਰ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਉਹ ਮਿਤੀ 30-11-2021 ਨੂੰ ਪੰਜਾਬ ਦੇ ਵੱਖ-ਵੱਖ ਥਾਂਵਾਂ ਤੇ ਨੈਸ਼ਨਲ ਹਾਈਵੇਅ ਜਾਮ ਕਰਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰਨਗੇ। ਪਿੰਡਾਂ ਅਤੇ ਸ਼ਹਿਰਾਂ ਵਿਚ ਸਰਕਾਰ ਦੇ ਨੁਮਾਇੰਦਿਆਂ ਦੇ ਆਉਣ ’ਤੇ ਉਨ੍ਹਾਂ ਨੂੰ ਰੋਕ ਕੇ ਸਵਾਲ ਕਰਨਗੇ ਕਿ ਪਿਛਲੀਆਂ ਚੋਣਾਂ ਮੌਕੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਅੱਜ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ। ਇਹ ਸੰਘਰਸ਼ ਮੰਗਾਂ ਦੀ ਪੂਰਤੀ ਤੱਕ ਹਰ ਕੀਮਤ ਤੇ ਜਾਰੀ ਰੱਖਿਆ ਜਾਵੇਗਾ।

ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਮੰਗ ਹੈ ਕਿ ਪੰਜਾਬ ਸਰਕਾਰ ਵਲੋਂ 11 ਨਵੰਬਰ ਨੂੰ ਪਾਸ ਕੀਤੇ ‘‘ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ ਕੰਟਰੈਕਚੂਅਲ ਕਾਨੂੰਨ 2021’’ ਨੂੰ ਤੁਰੰਤ ਰੱਦ ਕਰਕੇ ਸਰਕਾਰੀ ਵਿਭਾਗਾਂ ’ਚ ਆਊਟਸੋਰਸਡ, ਇੰਨਲਿਟਸਮੈਂਟ, ਕੰਪਨੀਆਂ, ਸੋਸਾਇਟੀਆਂ, ਠੇਕੇਦਾਰਾਂ ਅਤੇ ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਤਮਾਮ ਕੈਟਾਗਿਰੀਆਂ ਦੇ ਸਮੂਹ ਕੱਚੇ ਕਾਮਿਆਂ ਨੂੰ ਸਬੰਧਤ ਵਿਭਾਗਾਂ ਵਿਚ ਮਰਜ ਕਰਕੇ ਬਿਨਾ ਸ਼ਰਤ ਦੇ ਰੈਗੂਲਰ ਕਰਨ ਦਾ ਅਧਿਕਾਰ ਪ੍ਰਦਾਨ ਕਰਨ ਵਾਲਾ ਨਵਾਂ ਕਾਨੂੰਨ ਬਣਾ ਕੇ ਲਾਗੂ ਕੀਤਾ ਜਾਵੇ। ਠੇਕਾ ਮੁਲਾਜਮਾਂ ਲਈ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ