ਸ਼ਹੀਦ ਦਾ ਸਵਾਲ

0

ਸ਼ਹੀਦ ਦਾ ਸਵਾਲ

ਸ਼ਹੀਦ ਕਰਤਾਰ ਸਿੰਘ  ਸਰਾਭਾ ਨੇ ਅੰਗਰੇਜ਼ੀ ਸ਼ਾਸਨ ਖਿਲਾਫ਼ ਆਪਣੀ ਮੁਹਿੰਮ ਅਮਰੀਕਾ ‘ਚ ਸ਼ੁਰੂ ਕੀਤੀ ਸੀ   ਉਹ ਉੱਥੇ ਭਾਰਤੀਆਂ ਨੂੰ ਇੱਕਜੁਟ ਕਰਦੇ ਸਨ ਇਸ ਤੋਂ ਅਮਰੀਕਾ ਦੀ ਪੁਲਿਸ ਉਨ੍ਹਾਂ  ਦੇ ਪਿੱਛੇ ਹੱਥ ਧੋਕੇ ਪੈ ਗਈ ਸਰਾਭਾ ਉੱਥੋਂ ਕੋਲੰਬੋ ਤੇ ਉੱਥੋਂ ਕਿਸੇ ਤਰ੍ਹਾਂ ਬਚਦਾ- ਬਚਾਉਂਦਾ ਵਤਨ ਪਰਤ ਆਇਆ ਤੇ ਇੱਕ ਫੌਜੀ ਛਾਉਣੀ ‘ਚ ਪੁੱਜਾ ਜਿੱਥੇ ਉਹ ਭਾਰਤੀ ਸੈਨਿਕਾਂ ਨੂੰ ਵਿਦੇਸ਼ੀ ਸੱਤਾ ਵਿਰੁੱਧ ਬਗ਼ਾਵਤ ਦੀ ਪ੍ਰੇਰਨਾ ਦੇਣ ਲੱਗਾ ਇੱਕ ਦਿਨ ਉਨ੍ਹਾਂ ਨੂੰ ਫੜ ਲਿਆ ਗਿਆ ਤੇ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਗਿਆ   ਅੰਗਰੇਜ਼ ਜੱਜ ਨੇ ਉਨ੍ਹਾਂ ਨੂੰ ਫ਼ਾਂਸੀ ਦੀ ਸਜ਼ਾ ਸਣਾ  ਦਿੱਤੀ ਇੱਕ ਦਿਨ ਉਨ੍ਹਾਂ  ਦੇ  ਦਾਦਾ ਉਨ੍ਹਾਂ ਨੂੰ ਜੇਲ੍ਹ ‘ਚ ਮਿਲਣ ਆਏ  ਤੇ ਸਮਝਾਉਂਦੇ ਹੋਏ ਬੋਲੇ ,  ਪੁੱਤਰ ,  ਅਜੇ ਤੇਰੀ ਉਮਰ ਬਹੁਤ ਘੱਟ ਹੈ ,

ਮੈਂ ਸੁਣਿਆ ਹੈ ਕਿ ਜੇਕਰ ਤੂੰ  ਮਾਫ਼ੀਨਾਮਾ ਲਿਖ ਦੇਵੇਂ ਤਾਂ ਸ਼ਾਇਦ ਫ਼ਾਂਸੀ ਤੋਂ ਬਚ ਜਾਵੇਂਗਾ ਦਾਦਾ ਜੀ ਦੀ ਗੱਲ ਸੁਣ ਕੇ ਸਰਾਭਾ ਨੇ ਸਵਾਲ ਕੀਤਾ, ਦਾਦਾਜੀ,  ਆਪਣੇ ਪਿੰਡ ‘ਚ ਰੱਜੂ ਨਾਂਅ ਦਾ ਇੱਕ ਵਿਅਕਤੀ ਸੀ  ਉਹ ਅੱਜ  ਕੱਲ੍ਹ ਕਿੱਥੇ ਹੈ? ਦਾਦਾ ਜੀ ਬੋਲੇ,   ਉਹ ਪਿਛਲੇ ਦਿਨੀਂ ਪਲੇਗ ਨਾਲ ਮਰ ਗਿਆ ਇਸ ਤੋਂ ਬਾਅਦ ਸਰਾਭਾ ਨੇ ਆਪਣੇ ਇੱਕ ਰਿਸ਼ਤੇਦਾਰ  ਬਾਰੇ  ਪੁੱਛਿਆ ਤਾਂ ਦਾਦਾ ਜੀ ਨੇ ਦੱਸਿਆ, ਉਹ ਹੈਜੇ ਨਾਲ ਮਰ ਗਿਆ ਇਸ ‘ਤੇ ਸਰਾਭਾ ਨੇ ਕਿਹਾ,  ਦਾਦਾ ਜੀ ,  ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਪੋਤਾ ਆਪਣੀ ਮਾਤਭੂਮੀ ਦੀ ਆਜ਼ਾਦੀ ਲਈ ਨਾ ਮਰ ਕੇ ਕਿਸੇ ਰੋਗ ਨਾਲ ਬਿਸਤਰੇ ‘ਤੇ ਪਿਆ-ਪਿਆ ਮਰ ਜਾਵੇ?  ਦਾਦਾ  ਪੋਤੇ ਦੀ ਦੇਸ਼ ਭਗਤੀ ਦੀ ਭਾਵਨਾ ਵਾਲੇ  ਸ਼ਬਦ ਸੁਣ ਕੇ ਚੁੱਪ ਹੋ ਗਏ ਨਵੰਬਰ 1916 ‘ਚ  ਕਰਤਾਰ ਸਿੰਘ ਸਰਾਭਾ ਨੂੰ ਫ਼ਾਂਸੀ  ਦੇ ਦਿੱਤੀ ਗਈ ਸਿਰਫ਼ 19 ਸਾਲ ਦੀ ਉਮਰ ‘ਚ ਸਰਾਭਾ ਨੇ ਮਾਤਭੂਮੀ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.