ਦੇਸ਼

ਬੇਅਦਬੀ ਦੇ ਅਸਲੀ ਦੋਸ਼ੀ ਕੋਈ ਹੋਰ

The real culprit of irreverence is no more

ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਨੇ ਕੀਤਾ ਖੁਲਾਸਾ, ਨਹੀਂ ਕੀਤਾ ਡੇਰਾ ਸ਼ਰਧਾਲੂਆਂ ਦਾ ਕੋਈ ਜ਼ਿਕਰ

ਚੰਡੀਗੜ੍ਹ|(ਅਸ਼ਵਨੀ ਚਾਵਲਾ) |  ਬੇਅਦਬੀ ਮਾਮਲਿਆਂ ਦੀ ਜਾਂਚ ਕਰ ਚੁੱਕੇ ਜਸਟਿਸ ਜ਼ੋਰਾ ਸਿੰਘ ਨੇ ਅੱਜ ਕਈ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ 2015 ‘ਚ ਬਰਗਾੜੀ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਅਸਲੀ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਲਿਆ ਸੀ ਜਸਟਿਸ ਜ਼ੋਰਾ ਸਿੰਘ ਨੇ ਇਸ ਦੌਰਾਨ ਕਿੱਧਰੇ ਵੀ ਡੇਰਾ ਸ਼ਰਧਾਲੂਆਂ ਦਾ ਇਸ ਮਾਮਲੇ ‘ਚ ਹੱਥ ਹੋਣ ਦਾ ਜ਼ਿਕਰ ਨਹੀਂ ਕੀਤਾ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ  ਵੀ ਨਿਰਦੋਸ਼ ਦੱਸਦਿਆਂ ਬੇਅਦਬੀ ਦਾ ਸਾਰਾ ਭਾਂਡਾ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਿਰ ਭੰਨ ਦਿੱਤਾ
ਉਹ ਅੱਜ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਆਪਣੀ ਉਸ ਰਿਪੋਰਟ ਬਾਰੇ ਦੱਸ ਰਹੇ ਸਨ, ਜੋ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਸੌਂਪੀ ਸੀ ਉਨ੍ਹਾਂ ਕਿਹਾ ਕਿ ਮੈਂ ਆਪਣੀ ਰਿਪੋਰਟ ‘ਚ ਬੇਅਦਬੀ ਕਰਨ ਵਾਲਿਆਂ ਦਾ 6 ਸ਼ੱਕੀ ਵਿਅਕਤੀਆਂ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਤੋਂ ਪੁਲਿਸ ਨੇ ਕੋਈ ਪੁੱਛਗਿੱਛ ਨਹੀਂ ਕੀਤੀ
ਜੋਰਾ ਸਿੰਘ ਨੇ ਕਿਹਾ ਕਿ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ 1 ਜੂਨ 2015 ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਸੀ ਤਾਂ ਮੌਕੇ ‘ਤੇ ਗ੍ਰੰਥੀ ਗੁਰੂਦੁਆਰੇ ਨੂੰ ਖੁੱਲ੍ਹਾ ਹੀ ਛੱਡ ਕੇ ਚਲਾ ਗਿਆ ਸੀ, ਜਿੱਥੋਂ ਕਿ ਉਹ 1 ਘੰਟੇ ਤੋਂ ਜ਼ਿਆਦਾ ਸਮਾਂ ਗਾਇਬ ਰਿਹਾ। ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਬਾਰੇ ਰਿਪੋਰਟ ਤਾਂ ਕਰਵਾਈ ਗਈ ਪਰ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ਼ ਤੋਂ ਲੈ ਕੇ ਸਪੈਸ਼ਲ ਜਾਂਚ ਟੀਮ ਤੱਕ ਨੇ ਸਹੀ ਢੰਗ ਨਾਲ ਜਾਂਚ ਤੱਕ ਨਹੀਂ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਤੋਂ ਬਾਅਦ 2 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਸੀ ਪਰ ਪੰਜਾਬ ਪੁਲਿਸ ਨੇ ਉਨ੍ਹਾਂ ਸ਼ੱਕੀਆਂ ਦਾ ਸਕੈਚ ਹੀ ਤਿਆਰ ਨਹੀਂ ਕਰਵਾਇਆ ਅਤੇ ਨਾ ਹੀ ਗ੍ਰੰਥੀ ਤੋਂ ਪੁੱਛਗਿਛ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਵਿੱਚ ਗ੍ਰੰਥੀ ਗੋਰਾ ਸਿੰਘ, ਰਾਜਵਿੰਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਰਣਜੀਤ ਸਿੰਘ ਅਤੇ ਇੱਕ ਟੇਲਰ ਮਾਸਟਰ ਨਾਅ ਦਿੱਤਾ ਗਿਆ ਸੀ ਪਰ ਕਿਸੇ ਵੀ ਪੁਲਿਸ ਅਧਿਕਾਰੀਆਂ ਨੇ ਜਾਂਚ ਦੌਰਾਨ ਇਨਾਂ ਨੂੰ ਸੱਦ ਕੇ ਜਾਂਚ ਵਿੱਚ ਨਾ ਹੀ ਸ਼ਾਮਲ ਕੀਤਾ ਗਿਆ, ਸਗੋਂ ਪੁੱਛ-ਗਿੱਛ ਤੱਕ ਨਹੀਂ ਕੀਤੀ ਗਈ। ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੀ ਸਾਰੀ ਰਿਪੋਰਟ ਮੌਕੇ ਦੀ ਸਰਕਾਰ ਨੂੰ ਦੇ ਦਿੱਤੀ ਸੀ ਅਤੇ ਇਸ ਰਿਪੋਰਟ ਵਿੱਚ ਉਨਾਂ ਨੇ ਸ਼ੱਕ ਦੇ ਦਾਇਰੇ ਵਿੱਚ ਕਈ ਵਿਅਕਤੀਆਂ ਦੇ ਨਾਅ ਵੀ ਦਿੱਤੇ ਸਨ ਪਰ ਜਾਂਚ ਟੀਮ ਵਲੋਂ ਜਾਂ ਫਿਰ ਮੌਕੇ ਦੀ ਸਰਕਾਰ ਵਲੋਂ ਇਸ ਰਿਪੋਰਟ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਜੇਕਰ ਸਪੈਸ਼ਲ ਜਾਂਚ ਟੀਮ ਠੀਕ ਢੰਗ ਨਾਲ ਜਾਂਚ ਕੀਤੀ ਹੁੰਦੀ ਤਾਂ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਗ੍ਰਿਫ਼ਤਾਰ ਹੁੰਦੇ ਹੋਏ ਜੇਲ ਵਿੱਚ ਹੁੰਦੇ ਜਦੋਂ ਕਿ ਇਸ ਮਾਮਲੇ ਵਿੱਚ ਨਾ ਹੀ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਜਾਂਚ ਠੀਕ ਢੰਗ ਨਾਲ ਕੀਤੀ ਗਈ ਹੈ।
ਜਸਟਿਸ ਜੋਰਾ ਸਿੰਘ ਨੇ ਇਥੇ ਇਹ ਵੀ ਦੋਸ਼ ਲਗਾਇਆ ਕਿ ਸਪੈਸ਼ਲ ਜਾਂਚ ਟੀਮ ਸਰਕਾਰ ਦੇ ਦਬਾਅ ਹੇਠ ਕੰਮ ਕਰਦੀ ਆਈ ਹੈ, ਜਿਸ ਕਾਰਨ ਹੀ ਹੁਣ ਤੱਕ ਇਹ ਮਾਮਲਾ ਸੁਲਝ ਨਹੀਂ ਪਾਇਆ ਹੈ।
ਇਥੇ ਹੀ ਜਸਟਿਸ ਜੋਰਾ ਸਿੰਘ ਨੇ ਗੋਲੀ ਮਾਮਲੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਦੋਸ਼ੀ ਨਾ ਠਹਿਰਾਉਂਦੇ ਹੋਏ ਕਿਹਾ ਕਿ ਉਨਾਂ ਨੇ ਤਾਂ ਹੁਕਮਾ ਦੀ ਪਾਲਣਾ ਕੀਤੀ ਸੀ ਅਤੇ ਧਰਨੇ ‘ਤੇ ਬੈਠੇ ਨਿਰਦੋਸ਼ ਲੋਕਾਂ ‘ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਬਾਰੇ ਮੌਕੇ ਦੀ ਸਰਕਾਰ ਅਤੇ ਗ੍ਰਹਿ ਵਿਭਾਗ ਵਲੋਂ ਆਦੇਸ਼ ਦਿੱਤੇ ਗਏ ਸਨ। ਉਨਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਗੋਲੀ ਚਲਾਉਣ ਦੇ ਆਦੇਸ਼ ਦੇਣ ਵਾਲੇ ਮੌਕੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top