ਸਿਵਲ ਹਸਪਤਾਲ ਗੁਰੂਹਰਸਹਾਏ ‘ਚ ਇਕਾਂਤਵਾਸ ਕੀਤੇ 17 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ

0

ਜ਼ਿਲ੍ਹਾ ਫਿਰੋਜ਼ਪੁਰ ਤੇ ਹਲਕਾ ਗੁਰੂਹਰਸਹਾਏ ਲਈ ਵੀ ਰਾਹਤ ਭਰੀ ਖਬਰ

ਗੁਰੂਹਰਸਹਾਏ (ਵਿਜੈ ਹਾਂਡਾ) | ਸਿਵਲ ਹਸਪਤਾਲ ਗੁਰੂਹਰਸਹਾਏ ਅੰਦਰ ਬੀਤੇ ਦਿਨੀਂ ਇਕਾਂਤਵਾਸ ਕੀਤੇ ਗਏ 17 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਨਾਲ ਹਲਕਾ ਗੁਰੂਹਰਸਹਾਏ ਲਈ ਰਾਹਤ ਭਰੀ ਖਬਰ ਹੈ। ਇਕਾਂਤਵਾਸ ਕੀਤੇ ਗਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਵੱਲੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਜਿੰਨਾ ਨੂੰ 2 ਐਬੂਲੈਂਸ  ਰਾਹੀਂ ਘਰਾਂ ਲਈ ਭੇਜ ਦਿੱਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਗੁਰੂਹਰਸਹਾਏ ਦੇ ਐਸਐਮੳ ਡਾ. ਬਲਵੀਰ ਕੁਮਾਰ, ਡਾ. ਹੁਸਨ ਪਾਲ, ਡਾ. ਵਿਸ਼ਾਲ ਸੋਨੀ ਅਤੇ ਸਟਾਫ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।