ਸ਼ਰਧਾ ਭਾਵਨਾ ਅਨੁਸਾਰ ਵਰ੍ਹਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ

guru ji

ਸ਼ਰਧਾ ਭਾਵਨਾ ਅਨੁਸਾਰ ਵਰ੍ਹਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦੀ ਰਹਿਮਤ, ਉਸ ਦੀ ਕਿਰਪਾ-ਦਿ੍ਰਸ਼ਟੀ ਹਰ ਸਮੇਂ, ਹਰ ਪਲ ਮੋਹਲੇਧਾਰ ਵਰਸਦੀ ਹੈ, ਜਿਹੋ ਜਿਹਾ ਕਿਸੇ ਦਾ ਬਰਤਨ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸ ’ਚ ਸਮਾ ਜਾਂਦੀ ਹੈ ਜਿਹੋ ਜਿਹੀ ਕਿਸੇ ਦੀ ਸ਼ਰਧਾ, ਭਾਵਨਾ ਹੁੰਦੀ ਹੈ, ਉਹੋ ਜਿਹਾ ਹੀ ਰਹਿਮੋ-ਕਰਮ ਉਸ ਦੀ ਝੋਲੀ ’ਚ ਆਉਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕਿਤੇ ਵੀ ਬਰਸਾਤ ਹੋ ਰਹੀ ਹੋਵੇ, ਉਸ ’ਚ ਬਾਕੀ ਸਾਰੇ ਆਪਣੇ-ਆਪਣੇ ਘੜੇ ਭਰ ਲੈਂਦੇ ਹਨ, ਪਰ ਜੇਕਰ ਕੋਈ ਆਪਣਾ ਘੜਾ ਮੂਧਾ ਰੱਖ ਦੇਵੇ ਤਾਂ ਉਹ ਖਾਲੀ ਰਹਿ ਜਾਂਦਾ ਹੈ ਉਸੇ ਤਰ੍ਹਾਂ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਹਰ ਜਗ੍ਹਾ ਵਰ੍ਹ ਰਿਹਾ ਹੈ ਅੱਗੇ ਇਨਸਾਨ ਦੀ ਸੋਚ ਹੈ, ਸ਼ਰਧਾ ਜਾਂ ਯਕੀਨ ’ਤੇ ਨਿਰਭਰ ਕਰਦਾ ਹੈ, ਕਿਉਕਿ ਮਾਲਕ ਦੇ ਸਾਹਮਣੇ ਨਾਟਕਬਾਜ਼ੀ ਨਹੀਂ ਚਲਦੀ ਇਹ ਨਹੀਂ ਹੰੁਦਾ ਕਿ ਬਾਹਰੋਂ ਤੁਸੀਂ ਕੁਝ ਨਜ਼ਰ ਆਓ, ਤੇ ਕੁਝ ਹੋਰ ਹੀ ਕਰਦੇ ਫਿਰੋ ਮਾਲਕ ਨੂੰੂ ਹਰ ਪਲ, ਹਰ ਜਗ੍ਹਾ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਇਸ ਲਈ ਗ਼ਲਤ ਕਰਮ ਨਾ ਕਰੋ ਮਾਲਕ ਦੇ ਮੁਰੀਦ ਬਣਨਾ ਹੈ ਤਾਂ ਨੇਕੀ-ਭਲਾਈ ਕਰੋ ਤੇ ਸਾਰਿਆਂ ਦਾ ਭਲਾ ਮੰਗੋ ਭਲਾ ਕਰਦਿਆਂ ਅੱਗੇ ਵਧੋਗੇ ਤਾਂ ਜ਼ਰੂਰ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਮਾਲਕ ਦੀ ਰਹਿਮਤ ਨੂੰ ਇੱਕ ਵਾਰ ਪ੍ਰਾਪਤ ਕਰ ਲਵੇ ਤਾਂ ਉਸ ਨੂੰ ਬੇਇੰਤਹਾ ਖੁਸ਼ੀਆਂ ਮਿਲਦੀਆਂ ਹਨ ਗ਼ਮ, ਦੁੱਖ, ਦਰਦ ਚਿੰਤਾ, ਪਰੇਸ਼ਾਨੀਆਂ ਮਿਟ ਜਾਂਦੀਆਂ ਹਨ ਇਸ ਲਈ ਤੁਸੀਂ ਬਚਨਾਂ ’ਤੇ ਰਹਿੰਦਿਆਂ ਸਿਮਰਨ ਕਰਿਆ ਕਰੋ ਤਾਂਕਿ ਜੋ ਵੀ ਕੰਡੇ ਤੁਹਾਡੀਆਂ ਰਾਹਾਂ ’ਚ ਆਉਦੇ ਹਨ, ਉਹ ਮਖਮਲ ਬਣ ਜਾਣ ਤੁਸੀਂ ਨਿਯਮ ਬਣਾ ਕੇ ਸਵੇਰੇ-ਸ਼ਾਮ ਲਗਾਤਾਰ ਨਾਮ ਦਾ ਸਿਮਰਨ ਕਰੋ ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਖਾਣਾ ਖਾਂਦੇ ਹੋ, ਚਾਹ, ਦੁੱਧ, ਪਾਣੀ ਲੈਂਦੇ ਹੋ, ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਲੈਣਾ ਸ਼ੁਰੂ ਕਰੋ ਜਿਵੇਂ ਤੁਸੀਂ ਖਾਣ-ਪੀਣ ਬਿਨਾਂ ਨਹੀਂ ਰਹਿੰਦੇ, ਉਸੇ ਤਰ੍ਹਾਂ ਸਾਰੀ ਉਮਰ ਲਈ ਤੁਸੀਂ ਸੋਚ ਲਓ ਕਿ ਮੈਂ ਸਿਮਰਨ ਦੇ ਬਿਨਾਂ ਨਹੀਂ ਰਹਾਂਗਾ ਤਾਂ ਹੋ ਸਕਦਾ ਹੈ ਕਿ ਕੁਝ ਦਿਨਾਂ ’ਚ ਨਜ਼ਾਰੇ ਮਿਲਣੇ ਸ਼ੁਰੂ ਹੋ ਜਾਣ ਜਾਂ ਹੱਥੋ-ਹੱਥ ਨਜ਼ਾਰੇ ਮਿਲ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ