ਮੀਂਹ ਤੇ ਅਸਮਾਨੀ ਬਿਜਲੀ ਕਾਰਨ ਮਕਾਨ ਦੀ ਛੱਤ ਡਿੱਗੀ

0
The roof of the house collapsed due to rain and sunlight

ਇੱਕ ਬਜ਼ੁਰਗ ਔਰਤ ਦੀ ਮੌਤ ਅਤੇ ਪੋਤਰਾ ਗੰਭੀਰ ਜ਼ਖ਼ਮੀਅਨਿਲ ਲੁਟਾਵਾ

ਅਮਲੋਹ | ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਦੀ ਰਮਦਾਸੀਆ ਬਸਤੀ ਵਿੱਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਬਜ਼ੁਰਗ ਮਾਤਾ ਈਸ਼ਰ ਕੌਰ ਉਮਰ 80 ਸਾਲ ਆਪਣੇ ਪੋਤਰੇ ਮਨਪ੍ਰੀਤ ਸਿੰਘ ਉਮਰ 18 ਸਾਲ ਨਾਲ ਇੱਕ ਕਮਰੇ ਵਿੱਚ ਪਈ ਸੀ ਤੇ ਕਮਰੇ ਉਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਜਿੱਥੇ ਮਕਾਨ ਦੀ ਛੱਤ ਮਾਤਾ ਈਸਰ ਕੌਰ ਤੇ ਉਸਦੇ ਪੋਤਰੇ ਮਨਪ੍ਰੀਤ ਉਪਰ ਡਿੱਗ ਗਈ, ਜਿਸ ਕਾਰਨ ਬਜ਼ੁਰਗ ਮਾਤਾ ਈਸਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਸਦਾ ਪੋਤਰਾ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਅਮਲੋਹ ਵਿਖੇ ਗੰਭੀਰ ਜ਼ਖ਼ਮੀ ਰੂਪ ਵਿੱਚ ਜ਼ੇਰੇ-ਇਲਾਜ ਹੈ।
ਜਦੋਂ ਇਸ ਘਟਨਾ ਦੀ ਜਾਣਕਾਰੀ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਘਟਨਾ ਸਥਾਨ ‘ਤੇ ਪੁੱਜਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰ ਨੂੰ ਮੀਂਹ ਤੇ ਅਸਮਾਨੀ ਬਿਜਲੀ ਕਾਰਨ ਡਿੱਗੇ ਮਕਾਨ ਲਈ ਕਾਂਗਰਸ ਸਰਕਾਰ ਪਾਸੋਂ ਸਹਾਇਤਾ ਰਾਸ਼ੀ ਪ੍ਰਦਾਨ ਕਰਵਾਉਣ ਲਈ ਜਿੱਥੇ ਐਸ ਡੀ ਐਮ ਅਮਲੋਹ ਨੂੰ ਫੋਨ ਕੀਤਾ ਉੱਥੇ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਹੋਈ ਮੌਤ ਤੇ ਡਿੱਗੇ ਮਕਾਨ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਸਰਕਾਰ ਪਾਸੋਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਲਈ 5 ਲੱਖ ਰੁਪਏ ਦੀ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਰਾਸ਼ੀ ਦੇਣ ਦੀ ਅਪੀਲ ਵੀ ਕੀਤੀ ਤਾਂ ਜੋ ਇਹ ਪੀੜਤ ਪਰਿਵਾਰ ਆਪਣੇ ਡਿੱਗੇ ਮਕਾਨ ਦੀ ਮੁੜ ਉਸਾਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਜੱਥੇ ਹਰਬੰਸ ਸਿੰਘ ਬਡਾਲੀ, ਸੀਨੀ ਯੂਥ ਆਗੂ ਇਕਬਾਲ ਸਿੰਘ ਰਾਏ, ਜੋਨੀ ਭੱਦਲਥੂਹਾ, ਮਹਿੰਦਰ ਸਿੰਘ, ਮੇਹਰ ਸਿੰਘ, ਬਹਾਦਰ ਸਿੰਘ ਭੱਦਲਥੂਹਾ, ਗੁਰਪ੍ਰੀਤ ਸਿੰਘ, ਪ੍ਰਿੰਸ ਭੱਦਲਥੂਹਾ, ਗੁਰਦਿਆਲ ਸਿੰਘ, ਬਲਦੇਵ ਸਿੰਘ, ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੱਦਲਥੂਹਾ ਬਸਤੀ ਦੇ ਵਾਸੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।