ਨਿਯਮ ਤਾਂ ਨਿਯਮ ਹੈ

0
134

ਨਿਯਮ ਤਾਂ ਨਿਯਮ ਹੈ

ਜਿਸ ਤਰ੍ਹਾਂ ਡਾ. ਵਿਸ਼ਵੇਸ਼ਰੀਆ ਸਮੇਂ ਦੇ ਪਾਬੰਦ ਸਨ, ਉਸੇ ਤਰ੍ਹਾਂ ਉਹ ਨਿਯਮਾਂ ਦੇ ਵੀ ਬੜੇ ਪੱਕੇ ਸਨ ਗੱਲ ਉਸ ਸਮੇਂ ਦੀ ਹੈ, ਜਦੋਂ ‘ਭਾਰਤ ਰਤਨ’ ਦੀ ਉਪਾਧੀ ਲੈਣ ਲਈ ਉਹ ਦਿੱਲੀ ਆਏ ਸਨ ਸਰਕਾਰੀ ਮਹਿਮਾਨ ਹੋਣ ਕਾਰਨ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਠਹਿਰਾਇਆ ਗਿਆ ਇੱਕ ਦਿਨ ਸਵੇਰੇ ਤੱਤਕਾਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਉਹ ਬੋਲੇ, ‘ਹੁਣ ਮੈਨੂੰ ਜਾਣ ਦੀ ਇਜਾਜ਼ਤ ਦਿਓ’ ਜਦੋਂ ਰਾਜਿੰਦਰ ਬਾਬੂ ਨੇ ਉਨ੍ਹਾਂ ਨੂੰ ਕੁਝ ਦਿਨ ਹੋਰ ਰੁਕਣ ਲਈ ਕਿਹਾ ਤਾਂ ਉਹ ਬੋਲੇ, ‘ਕਿਉਂਕਿ ਰਾਸ਼ਟਰਪਤੀ ਭਵਨ ਦਾ ਨਿਯਮ ਹੈ ਕਿ ਕੋਈ ਵੀ ਵਿਅਕਤੀ ਇੱਥੇ ਤਿੰਨ ਦਿਨ ਤੋਂ ਜ਼ਿਆਦਾ ਸਮਾਂ ਨਹੀਂ ਰੁਕ ਸਕਦਾ, ਇਸ ਲਈ ਹੁਣ ਮੈਂ ਇੱਥੇ ਨਹੀਂ ਰੁਕ ਸਕਦਾ’ਰਾਜਿੰਦਰ ਬਾਬੂ ਨੇ ਸਮਝਾਇਆ, ‘ਪਰ ਇਹ ਨਿਯਮ ਪੁਰਾਣਾ ਹੈ ਅਤੇ ਤੁਹਾਡੇ ’ਤੇ ਲਾਗੂ ਨਹੀਂ ਹੁੰਦਾ’ ਪਰ ਡਾ. ਵਿਸ਼ਵੈਸ਼ਰੀਆ ਨੇ ਉਨ੍ਹਾਂ ਦੀ ਇੱਕ ਨਾ ਮੰਨੀ ਅਤੇ ਉਨ੍ਹਾਂ ਤੋਂ ਵਿਦਾ ਲੈ ਕੇ ਕਿਤੇ ਹੋਰ ਰੁਕਣ ਲਈ ਚਲੇ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ