Breaking News

ਸ਼ਹੀਦ ਜਵਾਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ: ਰਾਜਨਾਥ

 Sacrifice, Martyrs, Terrorist, Attack, Pulwama, Rajnath

ਨਵੀਂ ਦਿੱਲੀ, 1 ਜਨਵਰੀ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਸੀਆਰਪੀਐਫ਼ ਕੈਂਪ ‘ਤੇ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋਏ ਫੌਜੀ ਜਵਾਨਾਂ ਦੀ ਕੁਰਬਾਨੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸ਼ਹੀਦ ਹੋਏ ਜਵਾਨਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਾਇਰਾਨਾ ਹਰਕਤ ਕਰਦੇ ਹੋਏ ਪੁਲਵਾਮਾ ‘ਚ ਸੀਆਰਪੀਐਫ਼ ਕੈਂਪ ‘ਤੇ ਹਮਲਾ ਕੀਤਾ, ਇਸ ਦਾ ਮੂੰਹਤੋੜ ਜਵਾਬ ਦਿੰਦੇ ਹੋਏ ਸਾਡੇ ਪੰਜ ਜਵਾਨ ਸ਼ਹੀਦ ਹੋ ਗਏ। ਦੇਸ਼ ਨੂੰ ਅਜਿਹੇ ਵੀਰ ਜਵਾਨਾਂ ‘ਤੇ ਮਾਣ ਹੈ। ਮੈਂ  ਵਿਸ਼ਵਾਸ ਦਿਵਾਉਂਦਾ ਹਾਂ ਕਿ ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ।

ਜ਼ਿਕਰਯੋਗ ਹੈ ਕਿ ਆਰਪ੍ਰੇਸ਼ਨ ਆਲ ਆਊਟ ਤੋਂ ਬੌਖਲਾਏ ਅੱਤਵਾਦੀਆਂ ਨੇ ਸਾਲ 2017 ਦੇ ਆਖਰੀ ਦਿਨ ਪਠਾਨਕੋਟ ਏਅਰਬੇਜ਼ ਦੀ ਤਰਜ਼ ‘ਤੇ ਇਹ ਵੱਡਾ ਹਮਲਾ ਕੀਤਾ।  ਸਾਲ 2017 ਵਿੱ ਆਪ੍ਰੇਸ਼ਨ ਆਲ ਆਊਟ ਤਹਿਤ ਕਰੀਬ 214 ਅੱਤਵਾਦੀਆਂ ਨੂੰ ਫੌਜ ਵੱਲੋਂ ਮਾਰ ਮੁਕਾਇਆ ਗਿਆ ਹੈ ਪਰ ਕਦੇ ਮੁਕਾਬਲੇ ਵਿੱਚ ਤਾਂ ਕਦੇ ਲੁਕ ਕੇ ਕਾਇਰਾਨਾ ਹਮਲੇ ਕਾਰਨ ਸਾਡੇ ਜਵਾਨਾਂ ਦੀ ਵੀ ਸ਼ਹਾਦਤ ਹੋਈ ਹੈ। ਇਸ ਸਾਲ ਦੇਸ਼ ਨੇ ਕਰੀਬ 90 ਜਵਾਨਾਂ ਦੀ ਸ਼ਹਾਦਤ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top