Food | ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਹੋਣਗੇ ਚਮਤਕਾਰੀ ਫਾਇਦੇ

0
Food

ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਸਿਹਤ ਨੂੰ ਹੋਣਗੇ ਚਮਤਕਾਰੀ ਫਾਇਦੇ (Food)

ਮਨੁੱਖੀ ਸਰੀਰ ਵੀ ਇੱਕ ਮਸ਼ੀਨ ਦੀ ਤ੍ਹਰਾਂ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਅੰਦਰੂਨੀ ਤੇ ਬਾਹਰੀ ਕਿਰਿਆਵਾਂ ਚਲਦੀਆਂ ਰਹਿੰਦੀਆ ਹਨ ਤੇ ਸਰੀਰ ਨੂੰ ਸਹੀ-ਸਲਾਮਤ ਰੱਖਣ ਵਿੱਚ ਮੱਦਦਰਾਰ ਹੁੰਦੀਆਂ ਹਨ ਸਰੀਰ ਦੀ ਸਲਾਮਤੀ ਲਈ ਲੋੜ ਹੁੰਦੀ ਹੈ ਤਾਕਤ ਦੀ, ਊਰਜਾ ਦੀ, ਜੋ ਸਾਨੂੰ ਭੋਜਨ ਤੋਂ ਮਿਲਦੀ ਹੈ ਪਰ ਇਸਦੇ ਨਾਲ-ਨਾਲ ਤੁਹਾਡਾ ਰੱਵਈਆ, ਸਹਿਜ਼ ਸੁਭਾਅ ਵੀ ਸ਼ਾਂਤ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਗੁੱਸੇ ਭਰੇ ਮਨ ਨਾਲ ਖਾਧਾ ਭੋਜਨ ਲਾਭਦਾਇਕ ਨਹੀਂ ਹੁੰਦਾ ਇਨਸਾਨ ਦੀ ਉੱਚੀ-ਸੁੱਚੀ ਸੋਚ, ਧਾਰਮਿਕ ਬਿਰਤੀ, ਹਰ ਇੱਕ ਨਾਲ ਰਲ-ਮਿਲ ਕੇ ਰਹਿਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ. Food

ਸਾਦਾ ਖਾਓ, ਸਾਦਾ ਪਹਿਨੋ, ਤਾਜ਼ਾ ਭੋਜਨ ਕਰੋ

ਇਸ ਲਈ ਹਰ ਸੁਬ੍ਹਾ ਜਲਦੀ ਉੱਠੋ, ਇਸ਼ਨਾਨ ਕਰੋ, ਗੁਰੂ ਘਰ ਜਾਓ, ਸਿਮਰਨ ਕਰੋ ਜਿਸ ਨਾਲ ਤੁਹਾਡੇ ਦਿਨ ਦੀ ਸ਼ੁਰੂਆਤ ਚੰਗੀ ਹੋਵੇਗੀ ਤੇ ਤਨ, ਮਨ ਸੁੱਧ ਸ਼ਾਂਤ ਤੇ ਖਿੜਿਆ ਰਹੇਗਾ ਬਾਕੀ ਰਹੀ ਗੱਲ ਖਾਣ-ਪੀਣ ਦੀ ਤਾਂ ਸਾਦਾ ਖਾਓ, ਸਾਦਾ ਪਹਿਨੋ, ਤਾਜ਼ਾ ਭੋਜਨ ਕਰੋ, ਲੋੜ ਤੋਂ ਥੋੜ੍ਹਾ ਘੱਟ ਖਾਓ ਪੇਟ ਨੂੰ ਠੂਸ-ਠੂਸ ਕੇ ਭਰਨਾ ਚੰਗਾ ਨਹੀਂ ਹੁੰਦਾ ਰਾਤ ਨੂੰ ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਤਾਂ ਖਾਲੀ ਪੇਟ ਇੱਕ ਕੋਸੇ ਪਾਣੀ ਦਾ ਗਿਲਾਸ ਪੀਓ.

Food

ਇਸ ਨਾਲ ਸਰੀਰ ਵਿੱਚੋਂ ਹਾਨੀਕਾਰਕ ਤੱਤ ਬਾਹਰ ਨਿੱਕਲਦੇ ਹਨ ਤੇ ਸਰੀਰ ਦੀ ਵਾਧੂ ਚਰਬੀ ਘਟ ਜਾਂਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਇਸ ਤੋਂ ਅੱਧਾ ਕੁ ਘੰਟਾ ਬਾਅਦ ਇੱਕ ਕੱਪ ਚਾਹ ਨਾਲ ਬਰੈੱਡ ਜਾਂ ਦੋ ਬਿਸਕਿਟ, ਨਿੰਬੂ ਪਾਣੀ ਜਾਂ ਜੂਸ ਲੈ ਸਕਦੇ ਹੋ ਇਸ ਤੋਂ ਇੱਕ ਘੰਟਾ ਕੰਮ ਕਰਨ ਤੋਂ ਬਾਅਦ ਨਾਸ਼ਤਾ ਕਰੋ ਜਿਸ ਵਿੱਚ ਦਲੀਆ, ਦੁੱਧ, ਖਿਚੜੀ, ਪਰੌਂਠਾ ਦਹੀਂ, ਮੱਖਣ, ਜੂਸ ਆਦਿ ਲੈ ਸਕਦੇ ਹੋ ਸਵੇਰ ਦਾ ਨਾਸ਼ਤਾ ਬਹੁਤ ਹੀ ਜਰੂਰੀ ਹੁੰਦਾ ਹੈ. Food

ਸਵੇਰ ਦਾ ਨਾਸ਼ਤਾ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ

ਜੋ ਲੋਕ ਨਾਸ਼ਤਾ ਨਹੀਂ ਕਰਦੇ ਉਹ ਸਾਰਾ ਦਿਨ ਸੁਸਤ ਰਹਿੰਦੇ ਹਨ ਤੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਸਵੇਰ ਦਾ ਨਾਸ਼ਤਾ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ ਜੇਕਰ ਸੁਬ੍ਹਾ ਤੋਂ ਹੀ ਸਰੀਰ ਨੂੰ ਘੱਟ ਊਰਜਾ ਮਿਲੇਗੀ ਤਾਂ ਸਾਰਾ ਦਿਨ ਸਰੀਰ ਥਕਾਵਟ ਮਹਿਸੂਸ ਕਰੇਗਾ ਅਤੇ ਕੰਮ ਵਿੱਚ ਵੀ ਮਨ ਨਹੀਂ ਲੱਗੇਗਾ ਇਸ ਲਈ ਸੁਬ੍ਹਾ ਸਵੇਰ ਦਾ ਖਾਣਾ ਕਦੇ ਵੀ ਨਾ ਛੱਡੋ ਸੁਬ੍ਹਾ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚਕਾਰ ਕੋਈ ਇੱਕ ਫਰੂਟ ਜਾਂ ਕੋਈ ਇੱਕ ਕੱਪ ਚਾਹ ਲੈ ਸਕਦੇ ਹੋ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਦੁਪਹਿਰ ਦੇ ਖਾਣੇ ਦੀ ਇਸ ਵਿੱਚ ਤੁਸੀਂ ਫੁਲਕਾ, ਦਾਲ, ਸਬਜ਼ੀ, ਸਲਾਦ, ਦਹੀਂ, ਚੌਲ ਆਦਿ ਲੈ ਸਕਦੇ ਹੋ ਮਾਸਾਹਾਰੀ ਭੋਜਨ ਨਹੀਂ ਕਰਨਾ ਚਾਹੀਦਾ. Food

ਪਤਲੀ ਦਾਲ ਤੇ ਖੁਸ਼ਕ ਫੁਲਕਾ ਲਓ

ਇਸ ਦੇ ਖਾਣ ਨਾਲ ਸਰੀਰ ਵਿੱਚ ਵਾਧੂ ਵਿਕਾਰ ਹੀ ਪੈਦਾ ਹੁੰਦੇ ਹਨ ਤੇ ਚਰਬੀ ਵਧ ਜਾਂਦੀ ਹੈ ਜੋ ਮਨੁੱਖੀ ਸਰੀਰ ਲਈ ਨੁਕਸਾਨਦੇਹ ਹੈ ਤੇ ਅਨੇਕਾਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਸ਼ਾਮ ਨੂੰ ਚਾਹ ਦੇ ਕੱਪ ਨਾਲ ਮਿੱਠੇ ਜਾਂ ਨਮਕੀਨ ਸਨੈਕਸ ਵੀ ਲੈ ਸਕਦੇ ਹੋ. ਇਸ ਤੋਂ ਪਿੱਛੋਂ ਵਾਰੀ ਆਉਂਦੀ ਹੈ ਰਾਤ ਦੇ ਖਾਣੇ ਦੀ ਇਸ ਵਿੱਚ ਹਲਕੀ, ਪਤਲੀ ਦਾਲ ਤੇ ਖੁਸ਼ਕ ਫੁਲਕਾ ਲਓ ਕਿਉਂਕਿ ਹਲਕਾ-ਫੁਲਕਾ, ਘੱਟ ਮਸਾਲੇਦਾਰ ਖਾਧਾ ਖਾਣਾ ਜਲਦੀ ਪਚ ਜਾਂਦਾ ਹੈ ਉਂਜ ਵੀ ਰਾਤ ਦਾ ਖਾਣਾ ਥੋੜ੍ਹੀ ਭੁੱਖ ਰੱਖ ਕੇ ਹੀ ਖਾਣਾ ਚਾਹੀਦਾ ਹੈ.

ਇਸ ਨਾਲ ਸਰੀਰ ਨੂੰ ਖਾਣਾ ਪਚਾਉਣਾ ਸੌਖਾ ਹੋ ਜਾਂਦਾ ਹੈ ਜਿਵੇਂ ਕਿ ਇੱਕ ਕਹਾਵਤ ਹੈ ਕਿ ਨਾਸ਼ਤਾ ਕਰੋ ਰਾਜੇ-ਮਹਾਰਾਜਿਆਂ ਵਾਂਗ, ਦੁਪਹਿਰ ਦਾ ਭੋਜਨ ਕਰੋ ਆਮ ਆਦਮੀ ਵਾਂਗ, ਰਾਤ ਦਾ ਭੋਜਨ ਕਰੋ ਫਕੀਰਾਂ ਵਾਂਗ ਰਾਤ ਦੇ ਖਾਣੇ ਤੋਂ ਬਾਅਦ ਦਸ-ਪੰਦ੍ਹਰਾਂ ਮਿੰਟ ਲਈ ਟਹਿਲਣਾ ਬਹੁਤ ਜਰੂਰੀ ਹੈ ਇਸ ਨਾਲ ਖਾਣਾ ਪਚਾਉਣਾ ਆਸਾਨ ਹੋ ਜਾਂਦਾ ਹੈ.

ਇੱਕ ਕੱਪ ਗਰਮ ਮਿੱਠਾ ਦੁੱਧ ਪੀਓ

ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਮਿੱਠਾ ਦੁੱਧ ਪੀਓ, ਇਸ ਨਾਲ ਰਾਤ ਨੂੰ ਨੀਂਦ ਚੰਗੀ ਆਵੇਗੀ ਖਾਣ-ਪੀਣ ਦੇ ਨਾਲ-ਨਾਲ ਰਾਤ ਨੂੰ ਸੌਣ ਸਮੇਂ ਮੈਡੀਟੇਸ਼ਨ, ਵਾਹਿਗੁਰੂ ਜੀ ਦਾ ਸਿਮਰਨ, ਭਗਤੀ, ਅਰਾਧਨਾ, ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ, ਅਰਦਾਸ ਕਰਨਾ ਕਦੇ ਨਾ ਭੁੱਲੋ ਤੇ ਕਹੋ ਕਿ ਵਾਹਿਗੁਰੂ ਜੀ ਆਪ ਜੀ ਦੀ ਕ੍ਰਿਪਾ ਨਾਲ ਅੱਜ ਦਾ ਦਿਨ ਚੰਗਾ ਗੁਜ਼ਰ ਗਿਆ, ਰਾਤ ਵੀ ਸੁਖ-ਸ਼ਾਂਤੀ ਨਾਲ ਬਤੀਤ ਕਰਵਾਉਣੀ, ਸੁਬ੍ਹਾ-ਸਵੇਰੇ ਉੱਠਣ ਦਾ ਬਲ ਬਖਸ਼ਣਾ ਜੀ. ਇਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਸਹੀ-ਸਲਾਮਤ ਰੱਖ ਕੇ ਤੇ ਆਪਣੇ ਸਹਿਜ਼ ਸੁਭਾਅ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਆਲਸ ਵੀ ਆਪਣੇ-ਆਪ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ ਇਸ ਲਈ ਆਲਸ ਛੱਡੋ ਉੱਦਮ ਕਰੋ, ਮਿਹਨਤ ਕਰੋ ਅਤੇ ਛਾ ਜਾਓ, ਇਹੀ ਹੈ ਤੁਹਾਡੀ ਤੰਦਰੁਸਤੀ ਦਾ ਰਾਜ਼.

ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ ਮੋ. 94786-58384

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ