ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ

Dera Sacha Sauda

ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ (Dera Sacha Sauda) ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੇ ਹੋਏ ਇੱਕ ਬੇਸਹਾਰਾ ਪਸ਼ੂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ। ਇਸ ਸਬੰਧੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੋਹਨ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 7:30 ਵਜੇ ਉਨ੍ਹਾਂ ਦੇ ਨਾਲ ਦਫ਼ਤਰ ’ਚ ਕੰਮ ਕਰਦੀ ਮੈਡਮ ਰਵੀਨਾ ਗੁਪਤਾ ਦਾ ਫੋਨ ਆਇਆ ਕਿ ਜਨਤਾ ਨਗਰ ਗਲੀ ਨੰ.3 ਦੇ ਨੇੜੇ ਨਹਿਰ ਵਿੱਚ ਇੱਕ ਗਉੂ ਡਿੱਗੀ ਹੋਈ ਹੈ ਉਸ ਨੇ ਬਿਨਾਂ ਸਮਾਂ ਗਵਾਏ ਆਪਣੇ ਏਰੀਆ ਦੇ ਭੰਗੀਦਾਸ ਵਿੱਕੀ ਇੰਸਾਂ ਨਾਲ ਸੰਪਰਕ ਕਰਕੇ ਸੇਵਾਦਾਰਾਂ ਨੂੰ ਮੈਸੇਜ ਲਗਾਇਆ ਅਤੇ ਕੁਝ ਹੀ ਮਿੰਟਾਂ ਵਿੱਚ ਸੇਵਾਦਾਰ ਰੱਸੇ ਵਗੈਰਾ ਲੈ ਕੇ ਘਟਨਾ ਵਾਲੀ ਥਾਂ ’ਤੇ ਪੁੱਜ ਗਏ।

ਇਹ ਵੀ ਪੜ੍ਹੋ : ਸ਼ਲਾਘਾਯੋਗ : ਡੇਰਾ ਸ਼ਰਧਾਲੂਆਂ ਨੇ ਮਰੇ ਹੋਏ ਕੁੱਤੇ ਨੂੰ ਦਫਨਾਇਆ ਅਤੇ ਜ਼ਿੰਦਾ ਸੱਪ ਨੂੰ ਜੰਗਲ ’ਚ ਛੱਡਿਆ

ਕੁਝ ਹੀ ਮਿੰਟਾਂ ’ਚ ਅੱਧੀ ਦਰਜਨ ਦੇ ਕਰੀਬ ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਗਊ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਸ ਮੌਕੇ ਇਲਾਕਾ ਨਿਵਾਸੀ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਗਊ ਬੀਤੀ ਰਾਤ ਨਹਿਰ ਵਿੱਚ ਡਿੱਗੀ ਸੀ , ਜਿਸ ਨੂੰ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਮਿਲ ਕੇ ਬਾਹਰ ਕੱਢਿਆ ਹੈ। ਉਸ ਨੇ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਪਸ਼ੂ ਨਹਿਰ ਵਿੱਚ ਡਿੱਗਿਆ ਰਹਿੰਦਾ ਹੈ , ਨਹਿਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਰੇਲਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਨਾ ਹੀ ਨਹਿਰ ਵਿੱਚ ਕਿਤੇ ਪੌੜੀਆਂ ਲਗਾਈਆਂ ਗਈਆਂ ਹਨ।

Dera Sacha Sauda

ਲੋਕਾਂ ਨੇ ਕੀਤੀ ਡੇਰਾ ਸੱਚਾ ਸੌਦਾ (Dera Sacha Sauda) ਦੇ ਸੇਵਾਦਾਰਾਂ ਦੀ ਭਰਪੂਰ ਸ਼ਲਾਘਾ

ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਨਹਿਰ ਨਾਲ ਗ੍ਰਲਿੰਗ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ ਇਲਾਕਾ ਨਿਵਾਸੀ ਹਰਭਜਨ ਸਿੰਘ ਨੇ ਕਿਹਾ ਕਿ ਇਹ ਨਹਿਰ ਬਹੁਤ ਖਤਰਨਾਕ ਸਾਬਿਤ ਹੋ ਰਹੀ ਹੈ । ਇਸ ਵਿੱਚ ਕਈ ਵਾਰ ਇੱਥੋਂ ਲੰਘਣ ਵਾਲੇ ਰਾਹਗੀਰ ਵੀ ਡਿੱਗ ਪੈਂਦੇ ਹਨ ਤੇ ਪਸ਼ੂ ਤਾਂ ਕਰੀਬ ਰੋਜ਼ਾਨਾ ਹੀ ਕੋਈ ਨਾ ਕੋਈ ਡਿੱਗ ਹੀ ਪੈਂਦਾ ਹੈ। ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਮੁਹੱਲੇ ਵਾਲਿਆਂ ਨੇ ਨਹਿਰ ’ਚ ਡਿੱਗੀ ਗਊ ਨੂੰ ਬਾਹਰ ਕੱਢਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਨਹਿਰ ’ਤੇ ਚਾਰਦੀਵਾਰੀ ਕੀਤੀ ਜਾਵੇ ਜਾਂ ਕੋਈ ਤਾਰ ਵਗੈਰਾ ਲਾ ਕੇ ਪੱਕਾ ਇੰਤਜਾਮ ਕੀਤਾ ਜਾਵੇ। ਇਸ ਮੌਕੇ ਸੇਵਾਦਾਰ ਕੋਮਲ ਇੰਸਾਂ, ਛੋਟੇ ਲਾਲ ਇੰਸਾਂ, ਜਸਵਿੰਦਰ ਕਾਲਾ ਇੰਸਾਂ, ਚਰਨ ਸਿੰਘ ਇੰਸਾਂ, ਮੁਨੀਸ਼ ਇੰਸਾਂ ਨੇ ਭਰਪੂਰ ਸਹਿਯੋਗ ਦਿੱਤਾ ਇਸ ਮੌਕੇ ਹਾਜ਼ਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ