ਸੇਵਾ ਖੇਤਰ ਦੇ ਰਿਹਾ ਦੇਸ਼ ਨੂੰ ਨਵੀਆਂ ਉੱਚਾਈਆਂ

ਸੇਵਾ ਖੇਤਰ ਦੇ ਰਿਹਾ ਦੇਸ਼ ਨੂੰ ਨਵੀਆਂ ਉੱਚਾਈਆਂ

ਕੋਰੋਨਾ ਮਹਾਂਮਾਰੀ ਦੇ ਸਮੇਂ ’ਚ ਭਾਰਤੀ ਅਰਥਵਿਵਸਥਾ ’ਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਖੇਤਰਾਂ ’ਚ ਸੇਵਾ ਖੇਤਰ ਹੀ ਸੀ ਖੇਤੀ ਖੇਤਰ ਨੇ ਤਾਂ ਅਰਥਵਿਵਸਥਾ ਦੇ ਇਸ ਬੁਰੇ ਦੌਰ ’ਚ ਵੀ ਲਗਾਤਾਰ ਵਾਧਾ ਦਰ ਬਣਾਈ ਰੱਖੀ ਸੀ, ਪਰ ਉਦਯੋਗ ਅਤੇ ਸੇਵਾ ਖੇਤਰਾਂ ਨੇ ਰਿਣਾਤਮਿਕ ਵਾਧਾ ਦਰ ਹਾਸਲ ਕੀਤੀ ਸੀ ਸੇਵਾ ਖੇਤਰ ਦਾ ਵਾਪਸ ਪੱਟੜੀ ’ਤੇ ਪਰਤਣਾ ਪੂਰੇ ਦੇਸ਼ ਲਈ ਹੀ ਇੱਕ ਚੰਗੀ ਖਬਰ ਹੈ ਕਿਉਂਕਿ ਭਾਰਤੀ ਅਰਥਵਿਵਸਥਾ ’ਚ ਸੇਵਾ ਖੇਤਰ ਦਾ ਯੋਗਦਾਨ ਲਗਭਗ 60 ਫੀਸਦੀ ਦਾ ਹੈ

ਸੇਵਾ ਖੇਤਰ ’ਚ ਤੇਜ਼ ਵਾਧਾ ਦਰ ਹਾਸਲ ਕਰਨ ਦਾ ਅਰਥ ਇਹ ਹੈ ਕਿ ਭਾਰਤੀ ਅਰਥਵਿਵਸਥਾ ਹੋਰ ਵੀ ਤੇਜ਼ੀ ਨਾਲ ਅੱਗੇ ਦੌੜਨ ਲੱਗੇਗੀ ਅਤੇ ਕੁੱਲ ਘਰੇਲੂ ਉਤਪਾਦਨ ਦੀ ਵਾਧਾ ਦਰ ਨੂੰ 10 ਫੀਸਦੀ ਤੋਂ ਵੀ ਅੱਗੇ ਲਿਜਾਣ ਦੀ ਸੰਭਾਵਨਾ ਪ੍ਰਬਲ ਹੋ ਸਕੇਗੀ ਉਂਜ ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਰਤੀ ਅਰਥਵਿਵਸਥਾ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਹਾਲ ਹੀ ਵਿਚ ਐਸਐਂਡਪੀ ਗਲੋਬਲ ਸੰਸਥਾਨ ਵੱਲੋਂ ਜਾਰੀ ਕੀਤੀ ਗਈ ਇੱਕ ਜਾਣਕਾਰੀ ਅਨੁਸਾਰ, ਭਾਰਤ ’ਚ ਸੇਵਾ ਖੇਤਰ ’ਚ ਗਤੀਵਿਧੀਆਂ ਜੂਨ 2022 ਮਹੀਨੇ ’ਚ ਪਿਛਲੇ 11 ਸਾਲਾਂ ਦੇ ਕਾਰਜਕਾਲ ’ਚ ਸਭ ਤੋਂ ਤੇਜ਼ੀ ਨਾਲ ਵਧੀਆਂ ਹਨ ਇਹ ਭਾਰਤ ’ਚ ਹੋਰ ਖੇਤਰਾਂ ਅਤੇ ਖੇਤੀ ਅਤੇ ਉਦਯੋਗ ਖੇਤਰਾਂ ’ਚ ਮੰਗ ਵਧਣ ਕਰਕੇ ਸੰਭਵ ਹੋ ਸਕਿਆ ਹੈ

ਸੇਵਾ ਖੇਤਰ ਦਾ ਪਰਚੇਜਿੰਗ ਮੈਨੇਜ਼ਰਸ ਇੰਡੈਕਸ (ਸੇਵਾ ਪੀਐਮਆਈ) ਮਈ 2022 ਮਹੀਨੇ ਦੇ 58.9 ਤੋਂ ਵਧ ਕੇ ਜੂਨ 2022 ਮਹੀਨੇ ’ਚ 59.2 ਹੋ ਗਿਆ ਹੈ, ਜੋ ਅਪਰੈਲ 2011 ਮਹੀਨੇ ਤੋਂ ਬਾਅਦ ਦਾ ਸਭ ਤੋਂ ੳੁੱਚਾ ਪੱਧਰ ਹੈ ਭਾਰਤ ਦੇ ਸੇਵਾ ਖੇਤਰ ’ਚ ਅਪਰੈਲ -ਜੂਨ 2022 ਦੀ ਤਿਮਾਹੀ ਦੇ ਆਖ਼ਰੀ ਮਹੀਨੇ ਅਰਥਾਤ ਜੂਨ 2022 ’ਚ ਨਵੇਂ ਕੰਮਾਂ ’ਚ ਤੇਜ਼ੀ ਆਈ ਹੈ ਅਤੇ ਇਹ ਵਾਧਾ ਦਰ ਪਿਛਲੇ 11 ਸਾਲਾਂ ਦੌਰਾਨ ਸਭ ਤੋਂ ਜ਼ਿਆਦਾ ਹੈ ਸੇਵਾ ਖੇਤਰ ’ਚ ਨਾ ਸਿਰਫ਼ ਗਾਹਕਾਂ ਦਾ ਆਧਾਰ ਵਧਿਆ ਹੈ ਸਗੋਂ ਇਸ ਦੀ ਮਾਰਕੀਟਿੰਗ ’ਚ ਵੀ ਵਾਧਾ ਹੋਇਆ ਹੈ ਭਾਰਤ ’ਚ ਨਵੇਂ-ਨਵੇਂ ਫਲਾਈਓਵਰ ਬਣ ਰਹੇ ਹਨ, ਨਵੇਂ-ਨਵੇਂ ਐਕਸਪ੍ਰੈਸਵੇ ਬਣਾਏ ਜਾ ਰਹੇ ਹਨ, ਦੋ ਲੇਨ ਅਤੇ ਚਾਰ ਲੇਨ ਵਾਲੀਆਂ ਸੜਕਾਂ ਦਾ ਤਾਂ ਜਿਵੇਂ ਜਾਲ ਹੀ ਵਿਛਾ ਦਿੱਤਾ ਗਿਆ ਹੈ,

ਲੱਖਾਂ ਪਿੰਡਾਂ ਨੂੰ ਪੱਕੀਆਂ ਸੜਕਾਂ ਬਣਾ ਕੇ ਸ਼ਹਿਰਾਂ ਨਾਲ ਜੋੜ ਦਿੱਤਾ ਗਿਆ ਹੈ ਪੁਰਾਣੀਆਂ ਸੜਕਾਂ ਨੂੰ ਚੌੜੀਆਂ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਸੇਵਾ ਖੇਤਰ ’ਚ ਆ ਰਹੀ ਤੂਫਾਨੀ ਤੇਜ਼ੀ ਦੇ ਕਾਰਨਾਂ ’ਚ ਹੋਰ ਕਈ ਕਾਰਕਾਂ ’ਚ ਭਾਰਤ ’ਚ ਡਿਜ਼ੀਟਲ ਜ਼ਰੀਏ ਨਾਲ ਲਗਾਤਾਰ ਵਧ ਰਹੇ ਵਿਹਾਰ ਵੀ ਸ਼ਾਮਲ ਹਨ ਯੂਪੀਆਈ ਟ੍ਰਾਂਜੈਕਸ਼ਨ ਨੇ ਦੇਸ਼ ਵਿਚ ਇੱਕ ਨਵਾਂ ਰਿਕਾਰਡ ਦਰਜ਼ ਕੀਤਾ ਹੈ ਤੇਜ਼ ਰਫ਼ਤਾਰ ਨਾਲ ਵਧ ਰਹੇ ਯੂਪੀਆਈ ਲੈਣ-ਦੇਣ ਨੇ ਜੁਲਾਈ 2022 ਮਹੀਨੇ ’ਚ ਲੈਣ-ਦੇਣ ਦਾ ਅੰਕੜਾ 600 ਕਰੋੜ ਵਿਹਾਰਾਂ ਨੂੰ ਪਾਰ ਕਰ ਗਿਆ ਹੈ, ਜੋ ਕਿ ਇੱਕ ਰਿਕਾਰਡ ਹੈ ਇਸ ਲਈ ਸੇਵਾ ਖੇਤਰ ਦੇਸ਼ ਦੀ ਨਵੀਆਂ ਇਬਾਰਤ ਲਿਖਣ ’ਚ ਸਮਰੱਥ ਹੈ ਇਸ ਵਿਚ ਕੋਈ ਦੋ ਰਾਇ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ