‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ, ਪਰ ਦਬਦਾ ਕਿੱਥੇ ਆ…’ ਗੀਤ ਦੇ ਗਾਇਕ ਆਰ ਨੇਤ ਦੀ ਕੁੱਟਮਾਰ

0

‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ, ਪਰ ਦਬਦਾ ਕਿੱਥੇ ਆ…’ ਗੀਤ ਦੇ ਗਾਇਕ ਆਰ ਨੇਤ ਦੀ ਕੁੱਟਮਾਰ

ਮੋਹਾਲੀ, | ਪੰਜਾਬੀ ਮਸ਼ਹੂਰ ਗਾਇਕ ਆਰ ਨੇਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰ ਨੇਤ ਮੁਹਾਲੀ ਦੇ ਸੈਕਟਰ 70 ਸਥਿਤ ਹੋਮਲੈਂਡ ਹਾਈਲੈਟਸ ਵਿੱਚ ਰਹਿੰਦਾ ਹੈ। ਮੁਲਜ਼ਮਾਂ ਨੇ ਉਸਦੇ ਘਰ ਵਿੱਚ ਹੀ ਵੜ ਕੇ ਕੁੱਟਮਾਰ ਕੀਤੀ ‘ਤੇ ਉਸ ਦੇ ਸਿਰ ‘ਤੇ ਬੰਨੀ ਹੋਈ ਪੱਗ ਲਾਹ ਦਿੱਤੀ। ਥਾਣਾ ਮਟੌਰ ਪੁਲਿਸ ਨੇ ਆਰ ਨੇਤ ਦੀ ਸ਼ਿਕਾਇਤ ‘ਤੇ 20 ਜਣਿਆ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਮਾਨਸਾ ਦੇ ਰਹਿਣ ਵਾਲੇ ਨੇਤਰਾਮ ਉਰਫ ਆਰ ਨੇਤ ਨੇ ਦੱਸਿਆ ਕਿ ਉਸ ਨੇ ਪੰਜਾਬੀ ਗਾਣੇ ਦਾ ਵੀਡਿਓ ਸ਼ੂਟ ਕੀਤਾ ਸੀ ‘ਤੇ ਓਵਰ ਚਾਰਜਿੰਗ ਨੂੰ ਲੈ ਕੇ ਦੋਵਾਂ ਧਿਰਾਂ ਦੌਰਾਨ ਝੜਪ ਹੋ ਗਈ। ਇਸੇ ਦੌਰਾਨ ਅਰਮਾਨ, ਸ਼ਰਨ, ਮਾਹੀ, ਜੋਬਨ, ਸਹਿਜਲ, ਮੰਗਲ ਦੇ ਇਲਾਵਾ 10-15 ਅਣਪਛਾਤੇ ਲੋਕਾਂ ਨੇ ਉਸਦੇ ਘਰ ਵੜਕੇ ਹਮਲਾ ਕਰ ਦਿੱਤਾ ‘ਤੇ ਕੁੱਟਮਾਰ ਦੌਰਾਨ ਉਸ ਦੀ ਪੱਗ ਵੀ ਖੋਲ੍ਹ ਦਿੱਤੀ।ਆਰਨੇਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ