ਔਰਤਾਂ ਦੀ ਸੁਰੱਖਿਆ ਲਈ ਸਮਾਜ ਨੂੰ ਸੋਚ ਬਦਲਣੀ ਪਵੇਗੀ

Safety Of Women

ਔਰਤਾਂ ਦੀ ਸੁਰੱਖਿਆ ਲਈ ਸਮਾਜ ਨੂੰ ਸੋਚ ਬਦਲਣੀ ਪਵੇਗੀ

ਪਿਛਲੇ ਹਫ਼ਤੇ ਅਮਰੀਕਾ ਦੇ ਨਿਊਯਾਰਕ ਤੋਂ ਝੰਜੋੜ ਦੇਣ ਵਾਲੀ ਖ਼ਬਰ ਵਾਇਰਲ ਹੋਈ, ਜਿਸ ਵਿੱਚ ਇੱਕ ਪ੍ਰਵਾਸੀ ਪੰਜਾਬੀ ਔਰਤ ਮਨਦੀਪ ਕੌਰ ਨੇ ਪਹਿਲਾਂ ਰੋ-ਰੋ ਕੇ ਆਪਣਾ ਦਰਦ ਸੁਣਾਇਆ ਅਤੇ ਬਾਅਦ ’ਚ ਖੁਦਕੁਸ਼ੀ ਕਰ ਲਈ ਦੋ ਧੀਆਂ ਦੀ ਮਾਂ ਮਨਦੀਪ ਆਪਣੇ ਪਤੀ-ਸੱਸ ਅਤੇ ਹੋਰ ਸਹੁਰੇ ਪਰਿਵਾਰ ਵਾਲਿਆਂ ਤੋਂ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਰਹੀ, ਜਿਸ ’ਚ ਕੁੱਟ-ਮਾਰ, ਮੁੰਡਾ ਨਾ ਹੋਣ ਦੇ ਤਾਹਨੇ, ਅਪਮਾਨ ਉਸ ਨੇ ਝੱਲਿਆ ਅਤੇ ਕੋਸ਼ਿਸ਼ ਕੀਤੀ ਕਿ ਉਸ ਦੀ ਵਿਆਹੁਤਾ ਜ਼ਿੰਦਗੀ ਇੱਕ ਦਿਨ ਸਕੂਨ ਭਰੀ ਹੋ ਜਾਵੇਗੀl

ਪਰ ਆਖ਼ਰ ਉਹ ਘਰ ’ਚ ਹੋ ਰਹੇ ਤਸੀਹਿਆਂ ਤੋਂ ਹਾਰ ਗਈ ਅਤੇ ਖੁਦਕੁਸ਼ੀ ਕਰ ਲਈਭਾਰਤ ’ਚ ਔਰਤਾਂ ਨਾਲ ਇਹ ਵੱਡੀ ਤ੍ਰਾਸਦੀ ਹੈ ਕਿ ਉਹ ਆਏ ਦਿਨ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਵੀ ਆਪਣੇ ਵਿਆਹੁਤਾ ਰਿਸ਼ਤਿਆਂ ਨੂੰ ਖਤਮ ਨਹੀਂ ਕਰਦੀਆਂ ਅਤੇ ਜਾਨ ਦੇ ਦਿੰਦੀਆਂ ਹਨ ਦਾਜ, ਮੁੰਡਾ ਨਾ ਹੋਣਾ, ਪਤੀ ਵੱਲੋਂ ਨਸ਼ਾ ਕਰਨਾ, ਪਤੀ ਦੇ ਹੋਰ ਔਰਤਾਂ ਨਾਲ ਸਬੰਧ ਹੋਣਾ, ਪਤਨੀ ਨੂੰ ਘਰ ਦੀ ਨੌਕਰਾਣੀ ਸਮਝਣਾ, ਘਰ ਦੇ ਵੱਡੇ-ਛੋਟੇ ਫੈਸਲਿਆਂ ਤੋਂ ਉਨ੍ਹਾਂ ਨੂੰ ਦੂਰ ਰੱਖਣਾ, ਵਿਆਹੀਆਂ ਧੀਆਂ ਦਾ ਆਪਣੇ ਪੇਕੇ ਪਰਿਵਾਰ ’ਚ ਦਖਲਅੰਦਾਜ਼ੀ, ਸੱਸ ਵੱਲੋਂ ਆਪਣੀਆਂ ਨੂੰਹਾਂ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਦੇ ਰਹਿਣਾ, ਨੂੰਹਾਂ ਨੂੰ ਉਨ੍ਹਾਂ ਦੇ ਪੇਕਿਆਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਸੁਣਾ-ਸੁਣਾ ਕੇ ਤਾਹਨੇ-ਮਿਹਣੇ ਦੇਣਾ ਵਰਗੀ ਘਰੇਲੂ ਹਿੰਸਾ ਦੀ ਲੰਮੀ ਲਿਸਟ ਹੈl

ਜਿਸ ਨੂੰ ਸਮਾਜ ਪੜ੍ਹਿਆ-ਲਿਖਿਆ ਹੋ ਕੇ ਵੀ ਆਪਣੇ ਜੀਵਨ ’ਚੋਂ ਹਟਾ ਨਹੀਂ ਰਿਹਾ ਨਤੀਜਾ ਹਰ ਸਾਲ ਸੈਂਕੜੇ ਹਜ਼ਾਰਾਂ ਔਰਤਾਂ ਦੀ ਜਾਨ ਇਨ੍ਹਾਂ ਤਸੀਹਿਆਂ ਦੀਆਂ ਆਦਤਾਂ ਕਰਕੇ ਚਲੀ ਜਾਂਦੀ ਹੈ ਹੁਣ ਮਨਦੀਪ ਦੀ ਖੁਦਕੁਸ਼ੀ ’ਤੇ ਪੂਰਾ ਸਮਾਜ ਉੱਬਲ ਰਿਹਾ ਹੈ, ਖੁਦਕੁਸ਼ੀ ਲਈ ਜਿੰਮੇਵਾਰ ਉਸ ਦੇ ਪਤੀ ਨੂੰ ਜੇਲ੍ਹ ਭੇਜਣ ਦੀਆਂ ਕੋਸ਼ਿਸ਼ਾਂ ’ਚ ਜੁਟਿਆ ਹੋਇਆ ਹੈ ਪਰ ਇੱਥੇ ਹਜ਼ਾਰਾਂ-ਲੱਖਾਂ ਘਰ ਆਪਣੀਆਂ ਨੂੰਹਾਂ ਲਈ ਅੱੱਜ ਵੀ ਜੇਲ੍ਹ ਬਣੇ ਹੋਏ ਹਨ, ਉਨ੍ਹਾਂ ਦਾ ਸੁਧਾਰ ਕੀਤਾ ਜਾਣਾ ਵੀ ਬੇਹੱਦ ਜ਼ਰੂਰੀ ਹੈ ਅੱਜ ਦੇ ਇਸ ਦੌਰ ’ਚ ਹੀ ਨਹੀਂ ਸਦਾ ਤੋਂ ਹੀ ਔਰਤ ਅਤੇ ਮਰਦ ਬਰਾਬਰ ਹਨ ਅਤੇ ਅੱਗੇ ਵੀ ਬਰਾਬਰ ਹੀ ਰਹਿਣਗੇ, ਜਦੋਂ ਤੱਕ ਕਿ ਮਨੱੁਖੀ ਜੀਵਨ ਦੀ ਹੋਂਦ ਹੈl

ਪਰ ਸਮਾਜ ਦੀ ਸੋਚ ਨੇ ਪਹਿਲਾਂ ਵੀ ਅਤੇ ਹੁਣ ਵੀ ਔਰਤ ਨੂੰ ਕਮਜ਼ੋਰ ਬਣਾ ਕੇ ਰੱਖਿਆ ਹੋਇਆ ਹੈ ਘਰਾਂ ’ਚ ਧੀਆਂ ਨੂੰ ਜਿੰਨਾ ਪਿਆਰ ਦਿੱਤਾ ਜਾਂਦਾ ਹੈ ਓਨਾ ਹੀ ਪਿਆਰ ਨੂੰਹਾਂ ਨੂੰ ਵੀ ਦਿੱਤਾ ਜਾਵੇ ਤਲਾਕ ਬੇਸ਼ੱਕ ਬੁਰਾ ਹੈ, ਪਰ ਜਿਨ੍ਹਾਂ ਘਰਾਂ ’ਚ ਨੂੰਹਾਂ ਨਾਲ ਸਨਮਾਨਜਨਕ ਵਿਹਾਰ ਨਹੀਂ ਹੁੰਦਾ ਉੱਥੇ ਬੇਝਿਜਕ, ਬਿਨਾਂ ਸਮਾਜਿਕ ਮਾਣ-ਸਨਮਾਨ ਦੀ ਪਰਵਾਹ ਕੀਤੇ ਤਲਾਕ ਲਿਆ ਜਾਣਾ ਚੰਗਾ ਹੈ ਬਜਾਇ ਇਸ ਦੇ ਕਿ ਵਰ੍ਹਿਆਂਬੱਧੀ ਹਿੰਸਾ, ਅਪਮਾਨ, ਭੇਦਭਾਵ ਬਰਦਾਸ਼ਤ ਕੀਤਾ ਜਾਵੇ ਮਨੁੱਖੀ ਜੀਵਨ ਬੇਸ਼ਕੀਮਤੀ ਹੈ ਇਸ ਦੀ ਪਰਵਾਹ ਕੀਤੀ ਜਾਣੀ ਚਾਹੀਦੀ ਹੈ ਅਫ਼ਸੋਸ ਹੈ ਕਿ ਜਿਵੇਂ-ਜਿਵੇਂ ਸਮਾਜ ਪੜ੍ਹਿਆ-ਲਿਖਿਆ ਅਤੇ ਖੁਸ਼ਹਾਲ ਹੋ ਰਿਹਾ ਹੈl

ਬੱਚਿਆਂ ਅਤੇ ਔਰਤਾਂ ਨਾਲ ਹਿੰਸਾ ਦੇ ਮਾਮਲੇ ਵਧ ਰਹੇ ਹਨ ਬੱਚੇ ਅਤੇ ਔਰਤਾਂ ਸਮਾਜ ’ਚ ਪਰਨਿਰਭਰ ਹੋਣ ਕਰਕੇ ਪੁਰਸ਼ਾਂ ਵੱਲੋਂ ਜਾਂ ਪਰਿਵਾਰ ਦੇ ਹੋਰ ਔਰਤ ਮੈਂਬਰਾਂ ਵੱਲੋਂ ਸਰੀਰਕ ਅਤੇ ਮਾਨਸਿਕ ਹਿੰਸਾ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ ਆਰਥਿਕ ਵਿਕਾਸ ਤਾਂ ਹੋ ਰਿਹੈ ਪਰ ਸਮਾਜ ਦਾ ਆਤਮਿਕ ਵਿਕਾਸ ਨਹੀਂ ਹੋ ਰਿਹਾ ਹਮਦਰਦੀ, ਪ੍ਰੇਮ, ਦਇਆ, ਸਦਭਾਵ, ਸਨਮਾਨ, ਹਰ ਪ੍ਰਾਣੀ ਦੇ ਜੀਵਨ ਲਈ ਬੇਹੱਦ ਮਹੱਤਵਪੂਰਨ ਹੈ ਸਮਾਜ ਨੂੰ ਆਤਮਿਕ ਤੌਰ ’ਤੇ ਸਿੱਖਿਅਤ ਹੋਣਾ ਹੋਵੇਗਾ ਕਮਜ਼ੋਰਾਂ ’ਤੇ ਹਿੰਸਾ ਕਾਇਰ ਲੋਕਾਂ ਦਾ ਕੰਮ ਹੈ ਹਿੰਸਾ ਸਹਿਣ ਵਾਲਿਆਂ ਨੂੰ ਵੀ ਹਿੰਮਤ ਸਿਖਾਈ ਜਾਣੀ ਜ਼ਰੂਰੀ ਹੈ, ਤਾਂ ਕਿ ਸਮਾਜ ’ਚ ਬਰਾਬਰੀ ਅਤੇ ਸ਼ਾਂਤੀ ਦੀ ਸਥਾਪਨਾ ਹੋ ਸਕੇ, ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਲਈ ਸਮਾਜ ਨੂੰ ਆਪਣੀ ਸੋਚ ਬਦਲਣੀ ਹੋਵੇਗੀl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ