ਅਨਮੋਲ ਬਚਨ

ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ: ਪੂਜਨੀਕ ਗੁਰੂ ਜੀ

Soul, Strong, Hari Ras, Gurmeet Ram Rahim, spiritually

ਸੱਚ ਕਹੂੰ ਨਿਊਜ਼, ਸਰਸਾ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਕਈ ਵਾਰ ਆਪਣੇ ਪਿਛਲੇ ਬੁਰੇ ਕਰਮਾਂ ਕਾਰਨ ਦੁਖੀ ਰਹਿੰਦਾ ਹੈ ਇਹਨਾਂ ਸਾਰੀਆਂ ਪਰੇਸ਼ਾਨੀਆਂ ਦਾ ਜਵਾਬ ਸਤਿਸੰਗ ‘ਚ ਆ ਕੇ ਮਿਲਦਾ ਹੈ ਸਤਿਸੰਗ ‘ਚ ਜਦੋਂ ਜੀਵ ਚੱਲ ਕੇ ਆਉਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਇਆ ਕਰਦੇ ਹਨ

ਸਿਮਰਨ ਨਾਲ ਮਿਲਦੈ ਹਰੀ ਰਸ

ਇਨਸਾਨ ਜਦੋਂ ਸਤਿਸੰਗ ‘ਚ ਮਾਲਕ ਦਾ ਨਾਮ ਲੈਂਦਾ ਹੈ ਅਤੇ ਨਾਮ ਲੈ ਕੇ ਉਸਦਾ ਸਿਮਰਨ ਕਰਦਾ ਹੈ ਤਾਂ ਉਸ ਅੰਦਰ ਦਾ ਹਰੀ ਰਸ ਆਤਮਾ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਅਤੇ ਜਿਵੇਂ ਜਿਵੇਂ ਆਤਮਾ ਹਰੀ ਰਸ ਚੱਖਣਾ ਸ਼ੁਰੂ ਕਰਦੀ ਹੈ ਤਾਂ ਉਹ ਬਲਵਾਨ ਹੋਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਹੀ ਥੋੜ੍ਹਾ ਜਿਹਾ ਵੀ ਆਤਮਾ ਨੂੰ ਹਰੀ ਰਸ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਤਮਾ ਮਨ ਨੂੰ ਦਬਾਉਣਾ ਸ਼ੁਰੂ ਕਰ ਦਿੰਦੀ ਹੈ ਜਿਓਂ-ਜਿਓਂ ਆਤਮਾ ਦੀ ਸ਼ਕਤੀ ਵਧਦੀ ਜਾਂਦੀ ਹੈ ਤਿਓਂ-ਤਿਓਂ ਸਤਿਗੁਰੂ ਨਾਲ ਪ੍ਰੇਮ ‘ਚ ਇਨਸਾਨ ਅੱਗੇ ਵਧਦਾ ਹੈ ਅਤੇ ਮਾਲਕ ਦੀਆਂ  ਖੁਸ਼ੀਆਂ ਦਾ ਹੱਕਦਾਰ ਬਣਦਾ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਾ ਦੀ ਆਵਾਜ  ਨੂੰ ਸੁਣੋ ਆਤਮਬਲ ਪੈਦਾ ਕਰੋ, ਤਾਂ ਕਿ ਉਸ ਪਰਮਾਤਮਾ ਦੀਆਂ ਖੁਸ਼ੀਆਂ ਦੇ ਲਾਇਕ ਬਣ ਸਕੋ, ਉਸਦੀਆਂ ਤਮਾਮ ਬਰਕਤਾਂ ਨੂੰ ਹਾਸਲ ਕਰ ਸਕੋ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਸਿਮਰਨ ਕਰੋ, ਸੇਵਾ ਕਰੋ, ਸਤਿਸੰਗ ਸੁਣ ਕੇ ਅਮਲ ਕਰੋ

ਜਦੋਂ ਤੱਕ ਇਨਸਾਨ ਸਤਿਸੰਗ ਸੁਣ ਕੇ ਅਮਲ ਨਹੀਂ ਕਰਦਾ ਉਹ ਚਤੁਰ ਰਹਿੰਦਾ ਹੈ, ਉਸਦਾ ਮਨ ਸ਼ਰਾਰਤੀ ਚਾਲਾਂ ਚਲਦਾ ਰਹਿੰਦਾ ਹੈ ਸਤਿਸੰਗ ਸੁਣਿਆ ਅਤੇ ਅਮਲ ਕਰ ਲਿਆ ਤਾਂ ਮਨ ਦੀਆਂ ਸਾਰੀਆਂ ਚਾਲਾਂ ਨਾਕਾਮ ਹੋ ਜਾਂਦੀਆਂ ਹਨ ਇਸ ਲਈ ਆਤਮਾ ਦੀ ਆਵਾਜ਼ ਸੁਣ ਕੇ ਅਮਲ ਕਰੋ, ਸੰਤ ਪੀਰ ਫਕੀਰ ਆਤਮਬਲ ਵਧਾਉਣ ਦਾ ਤਰੀਕਾ, ਗੁਰੂ ਮੰਤਰ ਜੀਵ ਨੂੰ ਦੱਸਦੇ ਹਨ ਜੋ ਸੁਣ ਕੇ ਅਮਲ ਕਰਦੇ ਹਨ ਉਹਨਾਂ ਨੂੰ ਅੰਦਰੋਂ ਬਾਹਰੋਂ ਕਿਸੇ ਦੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ

ਪ੍ਰਸਿੱਧ ਖਬਰਾਂ

To Top