ਆਫ਼ਤ ’ਚ ਸੋਚ ਤੇ ਫੈਸਲਾ ਹੋਵੇ ਮਿਆਰੀ

ਆਫ਼ਤ ’ਚ ਸੋਚ ਤੇ ਫੈਸਲਾ ਹੋਵੇ ਮਿਆਰੀ

ਕਿਸੇ ਫੈਸਲੇ ਬਾਰੇ ਜੋ ਵੀ ਤਜਵੀਜ਼ਾਂ ਬਣਦੀਆਂ ਹਨ, ਉਨ੍ਹਾਂ ’ਚ ਸਮੱਸਿਆ ਹੈ ਕਿ ਅਸੀਂ ਵਿਦੇਸ਼ਾਂ ਦੇ ਰਸਤੇ ’ਤੇ ਚੱਲ ਕੇ ਉਨ੍ਹਾਂ ਨੂੰ ਲਾਗੂ ਕਰਨਾ ਚਾਹੁੰਦੇ ਹਾਂ ਸਾਡੇ ਦੇਸ਼ ’ਚ ਵਿਵਸਥਾ ਅਤੇ ਸਥਿਤੀ ਬਿਲਕੁਲ ਵੱਖ ਹੋਣ ਕਾਰਨ ਸਫਲ ਨਹੀਂ ਹੁੰਦੀਆਂ, ਕਿਉਂਕਿ ਸਾਡੀਆਂ ਕੁਝ ਚੀਜ਼ਾਂ ਨੂੰ ਛੱਡ ਕੇ ਕੇਂਦਰ ਸਰਕਾਰ ਦੀ ਭੂਮਿਕਾ ਜ਼ਿਆਦਾ ਹੁੰਦੀ ਹੈ ਸਿਹਤ, ਸੂਬੇ ਦਾ ਵਿਸ਼ਾ ਹੈ, ਪਰ ਜਦੋਂ ਆਫ਼ਤ ਪ੍ਰਬੰਧਨ ਐਕਟ ਜਾਂ ਮਹਾਂਮਾਰੀ ਐਕਟ ਲੱਗਾ ਹੁੰਦਾ ਹੈ, ਉਦੋਂ ਕੇਂਦਰ ਸਰਕਾਰ ਦਾ ਹੀ ਫੈਸਲਾ ਅਹਿਮ ਹੁੰਦਾ ਹੈ

ਭਾਰਤ ਅਬਾਦੀ ਅਤੇ ਭੁਗੋਲਿਕ ਤੌਰ ’ਤੇ ਵੱਡਾ ਦੇਸ਼ ਹੈ ਇੱਥੇ ਅਬਾਦੀ ਘਣੱਤਵ ਜ਼ਿਆਦਾ ਹੈ ਮੁੰਬਈ ਅਤੇ ਦਿੱਲੀ ’ਚ ਜੋ ਨਿਯਮ ਲਾਗੂ ਹੋਣਗੇ, ਉਹ ਛੋਟੇ ਸ਼ਹਿਰਾਂ-ਕਸਬਿਆਂ ’ਚ ਲਾਗੂ ਨਹੀਂ ਕੀਤੇ ਜਾ ਸਕਦੇ ਵਿਦੇਸ਼ਾਂ ’ਚ ਏਨੀ ਸੰਘਣੀ ਅਬਾਦੀ ਨਹੀਂ ਹੁੰਦੀ ਦੂਸਰਾ ਉੱਥੇ ਜ਼ਿਆਦਾਤਰ ਲੋਕ ਵਿਗਿਆਨਕ ਨਜ਼ਰੀਆ ਰੱਖਦੇ ਹਨ ਬਚਪਨ ਤੋਂ ਉਨ੍ਹਾਂ ਦੀ ਵਿਗਿਆਨਕ ਸੋਚ ਨੂੰ ਵਿਕਸਿਤ ਕਰਨ ਦੇ ਤਰੀਕੇ ਦੱਸੇ ਜਾਂਦੇ ਹਨ ਸਾਡੇ ਇੱਥੇ ਢੰਗ ਨਾਲ ਮਾਸਕ ਲਵਾਉਣ ਲਈ ਜੱਦੋ-ਜਹਿਦ ਕਰਨੀ ਪਈ ਇੱਕ ਸਮਾਂ ਤਾਂ ਅਜਿਹਾ ਵੀ ਦੇਖਿਆ ਗਿਆ ਕਿ ਪੂਰਾ ਪੁਲਿਸ ਤੰਤਰ ਮਾਸਕ ਲਵਾਉਣ ਲਈ ਡਿਊਟੀ ਦੇ ਰਿਹਾ ਸੀ

ਜਦੋਂ ਲੋਕਾਂ ਦੀ ਭਲਾਈ ਲਈ ਅਜਿਹੇ ਕੰਮ ਵੀ ਪੁਲਿਸ ਨੂੰ ਕਰਵਾਉਣੇ ਪੈ ਰਹੇ ਹਨ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਿੱਥੇ ਖੜ੍ਹੇ ਹਾਂ ਲਾਕਡਾਊਨ ’ਚ ਘਰਾਂ ’ਚ ਰਹਿਣ ਲਈ ਸਖ਼ਤੀ ਵਰਤਣੀ ਪਈ ਹਾਲਾਂਕਿ ਅਮਰੀਕਾ ’ਚ ਵੀ ਵਿਰੋਧ ਕਰਕੇ ਲੋਕ ਪਿਕਨਿਕ ਕਰ ਰਹੇ ਸਨ, ਪਰ ਉਹ ਵਿਰੋਧ ਦੇ ਤੌਰ ’ਤੇ ਸੀ ਸਾਡੇ ਇੱਥੇ ਅਗਿਆਨਤਾਵੱਸ ਹੈ ਵਿਗਿਆਨਕ ਤੱਥਾਂ ਅਤੇ ਉਪਾਵਾਂ ਨੂੰ ਪਹਿਲ ਦਿੰਦੇ ਹੋਏ ਨੀਤੀ ਬਣਾਉਣ ਦੀ ਲੋੜ ਹੈ

ਵਾਇਰਸ ਵਿਗਿਆਨ ਦਾ ਸਿਧਾਂਤ ਕਹਿੰਦਾ ਹੈ ਕਿ ਤੁਹਾਡੇ ਖੇਤਰ ’ਚ ਇੱਕ ਵਾਰ ਕੋਈ ਵਾਇਰਸ ਆ ਗਿਆ, ਤਾਂ ਉਸਦੀ ਮੌਜੂਦਗੀ ਬਣੀ ਰਹੇਗੀ ਉਦਾਹਰਨ ਦੇ ਤੌਰ ’ਤੇ ਭਾਰਤ ਬੇਸ਼ੱਕ ਹੀ ਪੋਲੀਓ ਮੁਕਤ ਹੋ ਚੁੱਕਾ ਹੈ, ਪਰ ਉਸਦਾ ਵਾਇਰਸ ਮੌਜ਼ੂੂਦ ਹੈ ਜ਼ਰੂਰਤ ਹੈ ਕਿ ਵਿਚਾਰਪੂਰਵਕ ਕਿਸੇ ਫੈਸਲੇ ’ਤੇ ਪਹੁੰਚਿਆ ਜਾਵੇ ਜਿੱਥੇ ਸੰਕਰਮਣ ਜ਼ਿਆਦਾ ਹੈ, ਉੱਥੇ ਸਕੂਲ ਬੰਦ ਰੱਖੇ ਜਾਣ, ਪਰ ਜਿੱਥੇ ਸੰਕਰਮਣ ਘੱਟ ਰਹਿ ਗਿਆ ਹੈ, ਉੱਥੇ ਗੇੜਵਾਰ ਤਰੀਕੇ ਨਾਲ ਸਕੂਲ ਖੋਲ੍ਹੇ ਜਾਣ ਵੱਡੇ ਬੱਚਿਆਂ ਦੇ ਸਕੂਲ ਪਹਿਲਾਂ ਖੁੱਲ੍ਹਣ, ਬਾਅਦ ’ਚ ਛੋਟੇ ਬੱਚਿਆਂ ਦੇ ਸਕੂਲ ਖੋਲ੍ਹੇ ਜਾਣ ਵੱਡੇ ਬੱਚੇ ਸਮਾਜਿਕ ਦੂਰੀ, ਮਾਸਕ ਲਾਉਣ, ਹੱਥਾਂ ਦੀ ਸਫਾਈ ਵਰਗੇ ਇਹਤਿਆਤ ਵਰਤ ਸਕਦੇ ਹਨ ਕਿਉਂਕਿ ਅਗਸਤ ਅਤੇ ਸਤੰਬਰ ’ਚ ਸੰਕਰਮਣ ਦੀ ਤੀਸਰੀ ਲਹਿਰ ਅਨੁਮਾਨਿਤ ਹੈ,

ਅਜਿਹੇ ’ਚ ਅਗਸਤ ਤੱਕ ਸਕੂਲਾਂ ਨੂੰ ਖੋਲ੍ਹਣ ਦੇ ਵਿਚਾਰ ਨੂੰ ਟਾਲ਼ ਦੇਣਾ ਚਾਹੀਦਾ ਹੈ ਇਸ ਸਮੇਂ ਟੀਕਾਕਰਨ ਦੀ ਗਤੀ ਤੇਜ਼ ਕਰ ਦਿੱਤੀ ਜਾਵੇ ਜਦੋਂ ਸਾਡੀ ਅਬਾਦੀ ਦਾ 80 ਤੋਂ 85 ਫੀਸਦੀ ਦਾ ਟੀਕਾਕਰਨ ਹੋ ਜਾਵੇ, ਉਦੋਂ ਸਾਰੇ ਸਕੂਲਾਂ ਨੂੰ ਖੋਲ੍ਹਿਆ ਜਾ ਸਕਦਾ ਹੈ ਹਾਲੇ ਖੇਤਰਵਾਰ ਸਥਿਤੀ ਨੂੰ ਦੇਖਦੇ ਹੋਏ ਫੈਸਲਾ ਕਰਨ ਦੀ ਲੋੜ ਹੈ ਬ੍ਰਿਟੇਨ ’ਚ ਦੇਖਿਆ ਗਿਆ ਹੈ ਕਿ ਬੱਚਿਆਂ ’ਚ ਹੋ ਰਿਹਾ ਸੰਕਰਮਣ ਗੰਭੀਰ ਅਤੇ ਚਿੰਤਾਜਨਕ ਨਹੀਂ ਹੈ ਸਾਨੂੰ ਬੱਚਿਆਂ ਨੂੰ ਹਾਈ ਵਾਇਰਲ ਲੋਡ ਤੋਂ ਬਚਾਉਣਾ ਹੈ ਸਕੂਲਾਂ ਨੂੰ ਖੋਲ੍ਹਣ ਤੋਂ ਪਹਿਲਾਂ ਅਧਿਆਪਕਾਂ ਅਤੇ ਮਾਪਿਆਂ ਦਾ ਟੀਕਾਕਰਨ ਜ਼ਰੂਰੀ ਹੈ

ਕਈ ਕੰਪਨੀਆਂ ਬੱਚਿਆਂ ਲਈ ਵੈਕਸੀਨ ਦਾ ਟਰਾਇਲ ਕਰ ਰਹੀਆਂ ਹਨ ਉਮੀਦ ਹੈ ਕਿ ਜਲਦੀ ਹੀ ਬੱਚਿਆਂ ਲਈ ਵੈਕਸੀਨ ਉਪਲੱਬਧ ਹੋਵੇਗੀ ਅਗਸਤ ’ਚ ਸਕੂਲਾਂ ਨੂੰ ਖੋਲ੍ਹਣਾ ਠੀਕ ਨਹੀਂ ਹੈ ਅਜਿਹੇ ’ਚ ਜ਼ਰੂਰਤ ਹੈ ਹੁਣ ਮਾਪਿਆਂ ਨੂੰ ਬੱਚਿਆਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਲੈ ਕੇ ਥੋੜ੍ਹਾ ਸਮਾਂ ਕੱਢਣਾ ਚਾਹੀਦਾ ਹੈ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦੇਣ, ਉਨ੍ਹਾਂ ਦੀ ਜੀਵਨਸ਼ੈਲੀ ’ਚ ਬਦਲਾਅ ਕਰਨ, ਬੱਚੇ ਵਜ਼ਨ ਘੱਟ ਕਰਨ ਅਤੇ ਯੋਗ-ਕਸਰਤ ਕਰਨ, ਤਾਂ ਕਿ ਕਿਸੇ ਵੀ ਬਿਮਾਰੀ ਤੋਂ ਉਹ ਖੁਦ ਨੂੰ ਬਚਾ ਸਕਣ, ਮਾਪੇ ਜ਼ਿਆਦਾ ਘਬਰਾਉਣ ਨਾ, ਸਗੋਂ ਉਨ੍ਹਾਂ ਦੀ ਜਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਜਾਗਰੂਕ ਕਰਨ, ਪਰ ਸੰਤੁਲਿਤ ਦ੍ਰਿਸ਼ਟੀਕੋਣ ਨਾਲ ਕਰਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ