ਬਲਦ ਅਤੇ ਸ਼ੇਰ ਦੀ ਕਹਾਣੀ

ਬਲਦ ਅਤੇ ਸ਼ੇਰ ਦੀ ਕਹਾਣੀ

ਇੱਕ ਜੰਗਲ ’ਚ ਤਿੰਨ ਬਲਦ ਰਹਿੰਦੇ ਸਨ ਤਿੰਨੇ ਆਪਸ ’ਚ ਚੰਗੇ ਦੋਸਤ ਸਨ ਉਹ ਘਾਹ ਚਰਨ ਲਈ ਜੰਗਲ ’ਚ ਇਕੱਠੇ ਹੀ ਜਾਂਦੇ ਸਨ ਉਸੇ ਜੰਗਲ ’ਚ ਇੱਕ ਖਤਰਨਾਕ ਸ਼ੇਰ ਵੀ ਰਹਿੰਦਾ ਸੀ ਇਸ ਸ਼ੇਰ ਦੀ ਕਈ ਦਿਨਾਂ ਤੋਂ ਇਨ੍ਹਾਂ ਤਿੰਨਾਂ ਬਲਦਾਂ ’ਤੇ ਨਜ਼ਰ ਸੀ ਉਹ ਇਨ੍ਹਾਂ ਤਿੰਨਾਂ ਨੂੰ ਮਾਰ ਕੇ ਖਾਣਾ ਚਾਹੁੰਦਾ ਸੀ ਉਸ ਨੇ ਕਈ ਵਾਰ ਬਲਦਾਂ ’ਤੇ ਹਮਲਾ ਵੀ ਕੀਤਾ, ਪਰ ਬਲਦਾਂ ਦੀ ਆਪਸੀ ਦੋਸਤੀ ਕਾਰਨ ਉਹ ਕਦੇ ਸਫਲ ਨਹੀਂ ਹੋ ਸਕਿਆ ਜਦੋਂ ਸ਼ੇਰ ਉਨ੍ਹਾਂ ’ਤੇ ਹਮਲਾ ਕਰਦਾ ਸੀ, ਤਾਂ ਤਿੰਨੋਂ ਬਲਦ ਤਿਕੋਣ ਬਣਾ ਕੇ ਆਪਣੇ ਤਿੱਖੇ ਸਿੰਙਾਂ ਨਾਲ ਆਪਣੀ ਰੱਖਿਆ ਕਰਦੇ ਸਨ

ਤਿੰਨੇ ਬਲਦ ਇਕੱਠੇ ਮਿਲ ਕੇ ਕਈ ਵਾਰ ਸ਼ੇਰ ਨੂੰ ਭਜਾ ਚੁੱਕੇ ਸਨ, ਪਰ ਸ਼ੇਰ ਕਿਵੇਂ ਵੀ ਉਨ੍ਹਾਂ ਤਿੰਨਾਂ ਬਲਦਾਂ ਨੂੰ ਖਾਣਾ ਚਾਹੁੰਦਾ ਸੀ ਸ਼ੇਰ ਇਹ ਸਮਝ ਗਿਆ ਸੀ ਕਿ ਜਦੋਂ ਤੱਕ ਇਹ ਤਿੰਨੇ ਇਕੱਠੇ ਰਹਿਣਗੇ, ਇਨ੍ਹਾਂ ਨੂੰ ਮਾਰਿਆ ਨਹੀਂ ਜਾ ਸਕਦਾ ਹੈ ਇਸ ਲਈ ਉਸ ਨੇ ਇੱਕ ਦਿਨ ਇਨ੍ਹਾਂ ਤਿੰਨਾਂ ਨੂੰ ਅਲੱਗ ਕਰਨ ਲਈ ਇੱਕ ਚਾਲ ਚੱਲੀ ਸ਼ੇਰ ਨੇ ਬਲਦਾਂ ਨੂੰ ਅਲੱਗ ਕਰਨ ਲਈ ਜੰਗਲ ’ਚ ਇੱਕ ਅਫਵਾਹ ਫੈਲਾ ਦਿੱਤੀ ਅਫਵਾਹ ਇਹ ਸੀ ਕਿ ਇਨ੍ਹਾਂ ਤਿੰਨਾਂ ਬਲਦਾਂ ’ਚੋਂ ਇੱਕ ਬਲਦ ਆਪਣੇ ਸਾਥੀਆਂ ਨੂੰ ਧੋਖਾ ਦੇ ਰਿਹਾ ਹੈ ਬਸ ਫਿਰ ਕੀ ਸੀ, ਬਲਦਾਂ ਦਰਮਿਆਨ ਇਸ ਗੱਲ ਸਬੰਧੀ ਸ਼ੱਕ ਬੈਠ ਗਿਆ ਕਿ ਆਖਰ ਉਹ ਕੌਣ ਹੈ, ਜੋ ਸਾਨੂੰ ਧੋਖਾ ਦੇ ਰਿਹਾ ਹੈ?

ਇੱਕ ਦਿਨ ਇਸੇ ਗੱਲ ਸਬੰਧੀ ਤਿੰਨਾਂ ਬਲਦਾਂ ’ਚ ਝਗੜਾ ਹੋ ਗਿਆ ਸ਼ੇਰ ਨੇ ਜੋ ਸੋਚਿਆ ਸੀ, ਉਹ ਹੋ ਗਿਆ ਸੀ ਹੁਣ ਤਿੰਨੇ ਬਲਦ ਅਲੱਗ-ਅਲੱਗ ਰਹਿਣ ਲੱਗੇ ਸਨ ਉਨ੍ਹਾਂ ਦੀ ਦੋਸਤੀ ਟੁੱਟ ਚੁੱਕੀ ਸੀ ਹੁਣ ਉਹ ਅਲੱਗ-ਅਲੱਗ ਹੋ ਕੇ ਜੰਗਲ ’ਚ ਘਾਹ ਚਰਨ ਜਾਣ ਲੱਗੇ ਸਨ ਬਸ ਸ਼ੇਰ ਨੂੰ ਇਸੇ ਮੌਕੇ ਦੀ ਉਡੀਕ ਸੀ

ਸ਼ੇਰ ਨੇ ਇੱਕ ਦਿਨ ਉਨ੍ਹਾਂ ਤਿੰਨਾਂ ਬਲਦਾਂ ’ਚੋਂ ਇੱਕ ’ਤੇ ਹਮਲਾ ਕਰ ਦਿੱਤਾ ਇਕੱਲੇ ਪੈਣ ਕਾਰਨ ਉਹ ਬਲਦ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਿਆ ਅਤੇ ਸ਼ੇਰ ਨੇ ਉਸ ਨੂੰ ਮਾਰ ਦਿੱਤਾ ਕੁਝ ਦਿਨਾਂ ਬਾਅਦ ਸ਼ੇਰ ਨੇ ਦੂਜੇ ਬਲਦ ’ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਕੇ ਖਾ ਗਿਆ ਹੁਣ ਸਿਰਫ ਇੱਕ ਬਲਦ ਬਚਿਆ ਸੀ ਉਹ ਸਮਝ ਗਿਆ ਸੀ ਕਿ ਸ਼ੇਰ ਹੁਣ ਉਸ ਨੂੰ ਮਾਰ ਦੇਵੇਗਾ ਉਸ ਕੋਲ ਬਚਣ ਦੀ ਕੋਈ ਉਮੀਦ ਨਹੀਂ ਸੀ ਉਹ ਇਕੱਲੇ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਇੱਕ ਦਿਨ ਜਦੋਂ ਉਹ ਜੰਗਲ ’ਚ ਘਾਹ ਚਰਨ ਗਿਆ ਸੀ, ਤਾਂ ਸ਼ੇਰ ਨੇ ਉਸ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਸ਼ੇਰ ਦੀ ਚਾਲ ਪੂਰੀ ਤਰ੍ਹਾਂ ਸਫਲ ਹੋਈ ਅਤੇ ਉਸ ਨੇ ਤਿੰਨਾਂ ਬਲਦਾਂ ਦੀ ਦੋਸਤੀ ਤੋੜ ਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ

ਕਹਾਣੀ ਤੋਂ ਸਿੱਖਿਆ: ਏਕਤਾ ’ਚ ਬਹੁਤ ਤਾਕਤ ਹੁੰਦੀ ਹੈ ਸਾਨੂੰ ਹਮੇਸ਼ਾ ਆਪਸ ’ਚ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੀਆਂ ਗੱਲਾਂ ’ਚ ਨਹੀਂ ਆਉਣਾ ਚਾਹੀਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ