ਬਾਇਡੇਨ ਸਰਕਾਰ ਦਾ ਪੈਂਤਰਾ

ਬਾਇਡੇਨ ਸਰਕਾਰ ਦਾ ਪੈਂਤਰਾ

ਵਿਸ਼ਵ ਮਹਾਂਸ਼ਕਤੀਆਂ ਆਪਣੇ ਹਿੱਤਾਂ ਦੀਆਂ ਸਕੀਆਂ ਨਜ਼ਰ ਆ ਰਹੀਆਂ ਹਨ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਭਾਰਤ-ਅਮਰੀਕਾ ਸਬੰਧ ਗੁੂੁੜ੍ਹੇ ਹੋਏ ਸਨ ਅਤੇ ਪਰਮਾਣੂ ਸਮਝੌਤਾ ਵੀ ਸਿਰੇ ਚੜ੍ਹ ਚੁੱਕਾ ਹੈ, ਇਸ ਦੇ ਬਾਵਜ਼ੂਦ ਅਮਰੀਕਾ ਦੀ ਬਾਇਡੇਨ ਸਰਕਾਰ ਨੇ ਪਾਸਾ ਪਲਟਦਿਆਂ ਪਾਕਿਸਤਾਨ ਵੱਲ ਹੱਥ ਵਧਾ ਲਿਆ ਹੈ ਅਮਰੀਕਾ ਨੇ ਪਾਕਿਸਤਾਨ ਨੂੰ ਐਫ਼-16 ਲੜਾਕੂ ਜਹਾਜ਼ ਸਬੰਧੀ ਤਕਨੀਕੀ ਮੱਦਦ ਦੇਣ ਦਾ ਫੈਸਲਾ ਕੀਤਾ ਹੈ ਅਮਰੀਕਾ ਦੀ ਇਹ ਕਾਰਵਾਈ ਭਾਰਤ ਲਈ ਹੈਰਾਨੀ ਵਾਲੀ ਹੈ

ਬਾਇਡੇਨ ਤੋਂ ਪਹਿਲਾਂ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦਾ ਦੌਰਾ ਕਰ ਚੁੱਕੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਮਰੀਕਾ ਗਏ ਸਨ ਦੋਵਾਂ ਮੁਲਕਾਂ ਦੇ ਸਬੰਧ ਮਜ਼ਬੂਤ ਹੁੰਦੇ ਗਏ ਦਰਅਸਲ ਰੂਸ-ਯੂਕਰੇਨ ਜੰਗ ਤੋਂ ਬਾਅਦ ਅਮਰੀਕਾ ਦਾ ਪੈਂਤਰਾ ਬਦਲਦਾ ਗਿਆ ਹੈ ਅਮਰੀਕਾ ਇਹ ਵੀ ਨਹੀਂ ਚਾਹੁੰਦਾ ਸੀ ਕਿ ਭਾਰਤ ਸਮੇਤ ਕਈ ਹੋਰ ਏਸ਼ਿਆਈ ਮੁਲਕ ਰੂਸ ਤੋਂ ਤੇਲ ਖਰੀਦਣ ਪਰ ਭਾਰਤ ਨੇ ਅਮਰੀਕਾ ਤੇ ਰੂਸ ਨਾਲ ਬਰਾਬਰ ਸਬੰਧ ਰੱਖਣ ਲਈ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਿਆ ਭਾਰਤ ਰੂਸ ਵਰਗਾ ਆਪਣਾ ਪੁਰਾਣਾ ਮਿੱਤਰ ਵੀ ਨਹੀਂ ਗੁਆਉਣਾ ਚਾਹੁੰਦਾ

ਇਸ ਕਾਰਨ ਹੀ ਰੂਸ-ਯੂਕਰੇਨ ਜੰਗ ਬਾਰੇ ਭਾਰਤ ਨੇ ਭਾਵੇਂ ਅਮਨ-ਸ਼ਾਂਤੀ ਦੀ ਵਕਾਲਤ ਕੀਤੀ ਪਰ ਰੂਸ ਦੀ ਵਿਰੋਧਤਾ ਤੋਂ ਆਪਣੇ-ਆਪ ਨੂੰ ਬਚਾਈ ਰੱਖਿਆ ਇਹ ਚੀਜਾਂ ਅਮਰੀਕਾ ਦੀ ਵਿਦੇਸ਼ ਨੀਤੀ ਨੂੰ ਫਿੱਟ ਨਹੀਂ ਬੈਠਦੀਆਂ ਇਸੇ ਤਰ੍ਹਾਂ ਭਾਰਤ ਰੂਸ ਤੇ ਪਾਕਿਸਤਾਨ ਦੀ ਨੇੜਤਾ ਪ੍ਰਤੀ ਵੀ ਸੁਚੇਤ ਹੈ ਪਾਕਿ ਦੇ ਇਮਰਾਨ ਖਾਨ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ’ਚ ਯੂਕਰੇਨ ਜੰਗ ਦੀ ਸ਼ੁਰੂਆਤ ’ਚ ਰੂਸ ਦਾ ਦੌਰਾ ਕਰਕੇ ਰੂਸ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤ ਨੇ ਮੌਕਾ ਸੰਭਾਲਦਿਆਂ ਰੂਸ ਨਾਲ ਸਬੰਧ ਕਾਇਮ ਰੱਖ ਕੇ ਅਮਰੀਕੀ ਦਬਾਅ ਨੂੰ ਕਿਨਾਰੇ ਕੀਤੀ ਰੱਖਿਆ ਭਾਰਤ ਸਰਕਾਰ ਨੂੰ ਠੋਸ ਕੂਟਨੀਤੀ ਤੋਂ ਕੰਮ ਲੈਂਦਿਆਂ ਅਮਰੀਕਾ-ਪਾਕਿ ਸਬੰਧਾਂ ’ਤੇ ਵੀ ਨਿਗ੍ਹਾ ਰੱਖਣੀ ਪਵੇਗੀ

ਅਸਲ ’ਚ ਪਾਕਿਸਤਾਨ ਅੱਤਵਾਦ ਖਿਲਾਫ਼ ਕਾਰਵਾਈ ਦੇ ਨਾਂਅ ’ਤੇ ਅਮਰੀਕਾ ਤੋਂ ਮੋਟੀ ਵਿੱਤੀ ਮੱਦਦ ਲੈਂਦਾ ਰਿਹਾ ਹੈ ਹੁਣ ਵੀ ਅਮਰੀਕੀ ਮੱਦਦ ਬਾਰੇ ਵੀ ਸੁਚੇਤ ਰਹਿਣਾ ਪਵੇਗਾ ਕਿ ਕਿਤੇ ਪਾਕਿਸਤਾਨ ਅਮਰੀਕੀ ਮੱਦਦ ਨੂੰ ਭਾਰਤ ਖਿਲਾਫ਼ ਨਾ ਵਰਤੇ ਉਂਜ ਇਹ ਘਟਨਾਚੱਕਰ ਇਹ ਵੀ ਸਾਬਤ ਕਰਦਾ ਹੈ ਕਿ ਵਿਸ਼ਵ ਮਹਾਂਸ਼ਕਤੀਆਂ ਆਪਣੇ ਹਿੱਤਾਂ ਖਾਤਰ ਟਕਰਾਅ ਦਾ ਮਾਹੌਲ ਬਣਾਉਂਦੀਆਂ ਹਨ ਇਨ੍ਹਾਂ ਨੂੰ ਏਸ਼ੀਆਈ ਖਿੱਤੇ ’ਚ ਟਕਰਾਅ ਦੇ ਹਾਲਾਤ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ

ਪਾਕਿਸਤਾਨ ਦੇ ਭਾਰਤ ਨਾਲ ਸਬੰਧ ਤਣਾਅ ਭਰੇ ਰਹੇ ਹਨ ਜੇਕਰ ਅਮਰੀਕਾ ਪਾਕਿਸਤਾਨ ਨੂੰ ਫੌਜੀ ਸਾਜੋ -ਸਾਮਾਨ ’ਚ ਮੱਦਦ ਕਰਦਾ ਰਿਹਾ ਤਾਂ ਇੱਕ ਵਾਰ ਫ਼ਿਰ ਇਹ ਫਿਰ ਖਿੱਤਾ ਤਣਾਅ ਭਰੇ ਹਾਲਾਤਾਂ ’ਚ ਪਰਤ ਜਾਵੇਗਾ ਭਾਰਤ ਨੂੰ ਮਹਾਂਸ਼ਕਤੀਆਂ ਦੀ ਕੁੂਟਨੀਤੀ ਦਾ ਸਾਹਮਣਾ ਕਰਨ ਲਈ ਠੋਸ ਤਿਆਰੀ ਕਰਨੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here