ਮੀਂਹ ਪੈਣ ਕਾਰਨ ਤੀਜ਼ਾ ਇੱਕ ਰੋਜ਼ਾ ਮੈਚ ਰੱਦ, ਸ੍ਰੀਲੰਕਾ ਕਲੀਨ ਸਵੀਪ ਤੋਂ ਬਚਿਆ

ਇੰਗਲੈਂਡ ਨੇ ਲੜੀ 2-0 ਨਾਲ ਜਿੱਤੀ

ਬ੍ਰਿਸਟਲ। ਮੀਂਹ ਨੇ ਸ੍ਰੀਲੰਕਾ ਨੂੰ ਇੰਗਲੈਂਡ ਖਿਲਾਫ਼ ਤੀਜੇ ਤੇ ਇੱਕ ਰੋਜ਼ਾ ਮੈਚ ’ਚ ਐਤਵਾਰ ਨੂੰ ਲੜੀ ’ਚ 0-3 ਦੀ ਕਲੀਨ ਸਵੀਪ ਹੋਣ ਤੋਂ ਬਚਾ ਲਿਆ ਤੀਜਾ ਮੈਚ ਰੱਦ ਰਿਹਾ ਤੇ ਇੰਗਲੈਂਡ ਨੇ ਇਹ ਲੜੀ 2-0 ਨਾਲ ਜਿੱਤ ਲਈ। ਸ੍ਰੀਲੰਕਾ ਨੇ 41.1 ਓਵਰਾਂ ’ਚ 166 ਦੌੜਾਂ ਬਣਾਈਆਂ ਸਨ ਦਾਸੁਨ ਸ਼ਨਾਕਾ ਨੇ ਸਭ ਤੋਂ ਵੱਧ 48 ਦੌੜਾਂ ਦੀ ਪਾਰੀ ਖੇਡੀ ਟਾਮ ਕਰੇਨ ਨੇ 35 ਦੌੜਾਂ ’ਤੇ ਚਾਰ ਵਿਕਟਾਂ ਲਈਆਂ ਜਦੋਂਕਿ ਡੇਵਿਡ ਵਿਲੀ ਤੇ ਕ੍ਰਿਸ ਵੋਕਸ ਨੂੰ ਦੋ-ਦੋ ਵਿਕਟਾਂ ਮਿਲੀਆਂ ਮੀਂਹ ਆਉਣ ਕਾਰਨ ਇੰਗਲੈਂਡ ਦੀ ਪਾਰੀ ਸ਼ੁਰੂ ਹੀ ਨਹੀਂ ਹੋ ਸਕੀ ਤੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਡੇਵਿਡ ਵਿਲੀ ਨੂੰ ਪਲੇਅਰ ਆਫ਼ ਦ ਸੀਰੀਜ ਦਾ ਪੁਰਸਕਾਰ ਮਿਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।